ਤਲਵੰਡੀ ਸਾਬੋ: ਪਿੰਡ ਰਾਮਾਂ ‘ਚ ਅਣਪਛਾਤਿਆਂ ਵੱਲੋਂ ਤੇਜ਼ਧਾਰ ਹਥਿਆਰ ਨਾਲ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦਾ ਕਤਲ

ਤਲਵੰਡੀ ਸਾਬੋ: ਪਿੰਡ ਰਾਮਾਂ ‘ਚ ਅਣਪਛਾਤਿਆਂ ਵੱਲੋਂ ਤੇਜ਼ਧਾਰ ਹਥਿਆਰ ਨਾਲ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦਾ ਕਤਲ,ਤਲਵੰਡੀ ਸਾਬੋ: ਪੰਜਾਬ ਅੰਦਰ ਕਾਨੂੰਨ ਵਿਵਸਥਾ ਲਗਤਾਰ ਵਿਗੜਦੀ ਜਾ ਰਹੀ ਹੈ,ਜਿਸ ਦੀ ਤਾਜ਼ਾ ਮਿਸਾਲ ਸਬ ਡਵੀਜਨ ਤਲਵੰਡੀ ਸਾਬੋ ਦੀ ਰਾਮਾਂ ਮੰਡੀ ਵਿਖੇ ਉਸ ਸਮੇ ਦੇਖਣ ਨੂੰ ਮਿਲੀ ਜਦੋਂ ਦੋ ਲੋਕਾ ਨੇ ਸਰੇਆਮ ਸ਼ਾਮ ਕਰੀਬ ਅੱਠ ਵਜੇ ਰਾਮਾ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਇੱਕ ਗ੍ਰੰਥੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।

ਮ੍ਰਿਤਕ ਜਸਵਿੰਦਰ ਸਿੰਘ ਜੋ ਕਿ ਗੁਰੂਦੁਆਰਾ ਸਾਹਿਬ ਪਿੰਡ ਰਾਮਾਂ ਵਿੱਚ ਗ੍ਰੰਥੀ ਸਿੰਘ ਦੀ ਸੇਵਾ ਨਿਭਾ ਰਿਹਾ ਸੀ ਅਤੇ ਪਰਿਵਾਰ ਸਮੇਤ ਗੁਰਦੁਆਰਾ ਸਾਹਿਬ ਵਿਖੇ ਰਹਿ ਰਿਹਾ ਸੀ।ਗ੍ਰੰਥੀ ਦੀ ਪਤਨੀ ਅਤੇ 2 ਬੱਚੇ ਆਪਣੇ ਪੇਕੇ ਪਿੰਡ ਗਏ ਸਨ।

ਹੋਰ ਪੜ੍ਹੋ: ਯੂ.ਕੇ. ਵਿਚ ਗੁਰਦੁਆਰਾ ਸਾਹਿਬ ਨੂੰ ਅੱਗ ਲਗਾਉਣ ਦੀ ਭਾਈ ਲੌਂਗੋਵਾਲ ਨੇ ਕੀਤੀ ਨਿੰਦਾ

ਜਦੋਂ ਗੁਰਦੁਆਰਾ ਸਾਹਿਬ ਤੋ ਬਾਹਰ ਆ ਰਿਹਾ ਸੀ ਤਾਂ ਗ੍ਰੰਥੀ ਦਾ ਗੁਰਦੁਆਰਾ ਦੇ ਦਰਬਾਰ ਸਾਹਿਬ ਹਾਲ ਵਿਚ 2 ਵਿਅਕਤੀਆਂ ਨੇ ਤੇਜ਼ ਹਥਿਆਰ ਨਾਲ ਕਤਲ ਕਰ ਦਿੱਤਾ ਹੈ,ਇਸ ਦੌਰਾਨ ਇੱਕ ਕਥਿਤ ਦੋਸ਼ੀ ਨੂੰ ਪਿੰਡ ਵਾਸੀ ਨੇ ਕਾਬੂ ਵੀ ਕਰ ਲਿਆ ਜਦਕਿ ਦੂਜਾ ਫਰਾਰ ਹੋ ਗਿਆ।ਭਾਵੇ ਕਿ ਅਜੇ ਕਤਲ ਦੇ ਕਾਰਨਾ ਦਾ ਪਤਾ ਨਹੀ ਲੱਗ ਸਕਿਆ ਪਰ ਰਾਮਾਂ ਮੰਡੀ ਪੁਲਿਸ ਨੇ ਜਾਂਚ ਸੁਰੂ ਕਰ ਦਿੱਤੀ ਹੈ।

ਉਧਰ ਦੂਜੇ ਪਾਸੇ ਪਤਾ ਲੱਗਣ ‘ਤੇ ਰਾਤ ਸਮੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੀ ਘਟਨਾ ਸਥਾਨ ਤੇ ਪੁੱਜ ਗਏ, ਜਿੰਨਾਂ ਨੇ ਮਾਮਲੇ ਦੀ ਸਖਤ ਸਬਦੰ ਵਿੱਚ ਨਿਖੇਦੀ ਕਰਦੇ ਹੋਏ ਗ੍ਰੰਥੀ ਸਿੰਘ ਦਾ ਗੁਰਦੁਆਰਾ ਸਾਹਿਬ ਵਿੱਚ ਕਤਲ ਕਰ ਵਾਲਿਆ ਖਿਲਾਫ ਸਖਤ ਕਰਵਾਈ ਕਰਨ ਦੀ ਮੰਗ ਕੀਤੀ।

-PTC News