ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ‘ਤੇ ਜਾ ਰਹੇ ਸਰਧਾਲੂਆਂ ਨਾਲ ਵਾਪਰਿਆ ਵੱਡਾ ਹਾਦਸਾ ,ਕਈ ਸ਼ਰਧਾਲੂ ਜ਼ਖਮੀ

Talwandi Sabo Near Road Accident , 12 pilgrims Injured
ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ 'ਤੇ ਜਾ ਰਹੇ ਸਰਧਾਲੂਆਂ ਨਾਲ ਵਾਪਰਿਆ ਵੱਡਾ ਹਾਦਸਾ , ਕਈ ਸ਼ਰਧਾਲੂ ਜ਼ਖਮੀ

ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ‘ਤੇ ਜਾ ਰਹੇ ਸਰਧਾਲੂਆਂ ਨਾਲ ਵਾਪਰਿਆ ਵੱਡਾ ਹਾਦਸਾ ,ਕਈ ਸ਼ਰਧਾਲੂ ਜ਼ਖਮੀ:ਤਲਵੰਡੀ ਸਾਬੋ : ਪੰਜਾਬ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਤਲਵੰਡੀ ਸਾਬੋ ਤੋਂ ਸਾਹਮਣੇ ਆਇਆ ਹੈ। ਜਿਥੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ‘ਤੇ ਜਾ ਰਹੇ ਸਰਧਾਲੂਆਂ ਦਾ ਛੋਟਾ ਹਾਥੀ ਪਲਟ ਗਿਆ ਹੈ।

Talwandi Sabo Near Road Accident , 12 pilgrims Injured
ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ‘ਤੇ ਜਾ ਰਹੇ ਸਰਧਾਲੂਆਂ ਨਾਲ ਵਾਪਰਿਆ ਵੱਡਾ ਹਾਦਸਾ , ਕਈ ਸ਼ਰਧਾਲੂ ਜ਼ਖਮੀ

ਮਿਲੀ ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਦਰ ਨੇੜੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ‘ਤੇ ਜਾ ਰਹੇ ਸ਼ਰਧਾਲੂਆਂ ਨੂੰ ਟਰੇਨ ਚੜਾਉਣ ਜਾਂਦੇ ਸਮੇਂ ਪਲਟ ਗਿਆ ,ਜਿਸ ਵਿੱਚ 12 ਸ਼ਰਧਾਲੂ ਜ਼ਖਮੀ ਹੋ ਗਏ ਹਨ, ਜਿਸ ਵਿੱਚ ਇੱਕ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਬਠਿੰਡਾ ਲਈ ਰੈਫਰ ਕਰ ਦਿੱਤਾ ਹੈ ਜਿੱਥੇ ਉਸਦੀ ਹਾਲਤ ਗੰਭਰਿ ਦੱਸੀ ਜਾ ਰਹੀ ਹੈ।

Talwandi Sabo Near Road Accident , 12 pilgrims Injured
ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ‘ਤੇ ਜਾ ਰਹੇ ਸਰਧਾਲੂਆਂ ਨਾਲ ਵਾਪਰਿਆ ਵੱਡਾ ਹਾਦਸਾ , ਕਈ ਸ਼ਰਧਾਲੂ ਜ਼ਖਮੀ

ਇਸ ਸਬੰਧੀ ਜ਼ਖਮੀ ਸ਼ਰਧਾਲੂਆਂ ਨੇ ਦੱਸਿਆਂ ਕਿ ਉਹ ਇਤਹਾਸਿਕ ਸ਼ਹਿਰ ਦੇ ਗੁਰੂਘਰ ਵਿੱਚ ਅਰਦਾਸ ਕਰਵਾ ਕੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਨੂੰ ਜਾ ਰਹੇ ਸਨ ਤੇ ਰਸਤੇ ਵਿੱਚ ਪਿੰਡ ਭਾਗੀਵਾਦਰ ਕੋਲ ਉਨ੍ਹਾਂ ਨੂੰ ਲੈ ਕੇ ਜਾ ਰਿਹਾ ਛੋਟਾ ਹਾਥੀ ਤਿੰਨ ਪਲਟ ਗਿਆ ਹੈ, ਜਿਸਦਾ ਕਾਰਨ ਓਵਰ ਲੋਡ ਦੱਸਿਆ ਜਾ ਰਿਹਾ ਹੈ।ਜਿਸ ਵਿੱਚ 8 ਔਰਤਾਂ ਤੇ 4 ਆਦਮੀ ਜ਼ਖਮੀ ਹੋ ਗਏ ਹਨ ,ਜੋ ਕਿ ਤਲਵੰਡੀ ਸਾਬੋ ਦੇ ਸਰਕਾਰੀ ਸ਼ਹੀਦ ਬਾਬਾ ਦੀਪ ਸਿੰਘ ਹਸਪਤਾਲ ਵਿੱਚ ਦਾਖਲ ਹਨ।
-PTCNews