Thu, Apr 25, 2024
Whatsapp

ਜਦੋਂ 25 ਕਿ.ਮੀ ਸਾਈਕਲ ਚਲਾ ਕੇ ਲਾੜੀ ਨੂੰ ਵਿਆਹੁਣ ਆਇਆ ਨੌਜਵਾਨ ਕਿਸਾਨ, ਦੇਖਦੇ ਰਹਿ ਗਏ ਲੋਕ

Written by  Jashan A -- November 29th 2019 11:45 AM -- Updated: November 29th 2019 01:38 PM
ਜਦੋਂ 25 ਕਿ.ਮੀ ਸਾਈਕਲ ਚਲਾ ਕੇ ਲਾੜੀ ਨੂੰ ਵਿਆਹੁਣ ਆਇਆ ਨੌਜਵਾਨ ਕਿਸਾਨ, ਦੇਖਦੇ ਰਹਿ ਗਏ ਲੋਕ

ਜਦੋਂ 25 ਕਿ.ਮੀ ਸਾਈਕਲ ਚਲਾ ਕੇ ਲਾੜੀ ਨੂੰ ਵਿਆਹੁਣ ਆਇਆ ਨੌਜਵਾਨ ਕਿਸਾਨ, ਦੇਖਦੇ ਰਹਿ ਗਏ ਲੋਕ

ਜਦੋਂ 25 ਕਿ.ਮੀ ਸਾਈਕਲ ਚਲਾ ਕੇ ਲਾੜੀ ਨੂੰ ਵਿਆਹੁਣ ਆਇਆ ਨੌਜਵਾਨ ਕਿਸਾਨ, ਦੇਖਦੇ ਰਹਿ ਗਏ ਲੋਕ,ਤਲਵੰਡੀ ਸਾਬੋ: ਪੰਜਾਬ 'ਚ ਜਿਥੇ ਵਿਆਹ ਸਮਾਗਮਾਂ 'ਤੇ ਲੱਖਾਂ ਕਰੋੜਾਂ ਰੁਪਏ ਖਰਚ ਕਰਕੇ ਆਪਣੀ ਬੱਲੇ ਬੱਲੇ ਕਰਵਾਉਣ ਦੀ ਹੋੜ ਲੱਗੀ ਹੋਈ ਹੈ। ਉਥੇ ਹੀ ਸਬ ਡਵੀਜਨ ਮੋੜ ਮੰਡੀ ਵਿਖੇ ਇੱਕ ਕਿਸਾਨ ਦੇ ਪੁੱਤਰ ਨੇ ਵੱਖਰੀ ਮਿਸਾਲ ਪੈਦਾ ਕੀਤੀ ਹੈ। Cycle Marriage ਜਿਲ੍ਹਾ ਬਠਿੰਡਾ ਦੇ ਪਿੰਡ ਰਾਮਨਗਰ ਦੇ ਨੌਜਵਾਨ ਕਿਸਾਨ ਨੇ ਨਵੀਂ ਪਿਰਤ ਪਾਉਂਦਿਆਂ ਨਾ ਸਿਰਫ ਸਾਦਾ ਵਿਆਹ ਕੀਤਾ, ਸਗੋਂ ਡੋਲੀ ਵੀ ਸਾਈਕਲ 'ਤੇ ਲੈ ਕੇ ਆਇਆ। ਹੋਰ ਪੜ੍ਹੋ: ਦੁਬਈ ਗਏ ਪੰਜਾਬੀ ਨੌਜਵਾਨ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ Cycle Marriage ਸਾਇਕਲ 'ਤੇ ਸੱਜ ਧੱਜ ਕੇ ਬੈਠੇ ਇਸ ਨੌਜਵਾਨ ਦਾ ਨਾਮ ਗੁਰਬਖਸ਼ੀਸ਼ ਸਿੰਘ ਗੱਗੀ ਹੈ, ਜਿਸ ਨੇ ਸਮਾਜ 'ਚ ਵੱਖਰੀ ਮਿਸਾਲ ਪੇਸ਼ ਕਰਕੇ ਉਹਨਾਂ ਲੋਕਾਂ ਦੇ ਮੂੰਹ 'ਤੇ ਕਰਾਰੀ ਚਪੇੜ ਮਾਰੀ ਜੋ ਵਿਆਹਾਂ 'ਚ ਲੱਖਾਂ ਕਰੋੜਾਂ ਦਾ ਖਰਚਾ ਕਰ ਆਪਣੇ ਸਿਰ 'ਤੇ ਕਰਜ਼ੇ ਦਾ ਭਾਰ ਪਾ ਲੈਂਦੇ ਹਨ। Cycle Marriage ਦੱਸ ਦੇਈਏ ਵਿ ਐੱਮ.ਏ. ਦੀ ਪੜਾਈ ਕਰ ਰਿਹਾ ਗੁਰਬਖਸ਼ੀਸ਼ ਪਿੰਡ ਠੂਠੀਆਂਵਾਲਾ 'ਚ ਵਿਆਹੁਣ ਗਿਆ ਸੀ, ਜਿਥੇ ਗੁਰੂਘਰ 'ਚ ਆਨੰਦ ਕਾਰਜ ਕਰ ਬਾਰਾਤ ਨੇ ਲੰਗਰ 'ਚੋਂ ਚਾਹ-ਪਾਣੀ ਛਕਿਆ ਤੇ ਸਾਈਕਲ 'ਤੇ ਲਾੜੀ ਨੂੰ ਬਿਠਾ ਘਰ ਲੈ ਆਏ। ਕਰੀਬ 20 ਕਿਲੋਮੀਟਰ ਦੇ ਸਫਰ ਦੌਰਾਨ ਹਰ ਕੋਈ ਨਵ-ਵਿਆਹੀ ਜੋੜੀ ਨੂੰ ਸਾਈਕਲ 'ਤੇ ਆਉਂਦੀ ਦੇਖ ਖੜ੍ਹ-ਖੜ੍ਹ ਕੇ ਵੇਖਦਾ ਨਜ਼ਰ ਆਇਆ। Cycle Marriage ਉਧਰ ਦੂਜੇ ਪਾਸੇ ਲਾੜੇ ਗੁਰਬਖਸੀਸ ਸਿੰਘ ਦਾ ਦਾਦਾ ਵੀ ਆਪਣੇ ਪੋਤੇ ਵੱਲੋਂ ਸਾਇਕਲ 'ਤੇ ਵਹੁਟੀ ਲਿਆਉਣ ਦੇ ਗੀਤ ਗਾ ਗਾ ਕੇ ਖੁਸ਼ੀ ਮਨਾ ਰਿਹਾ ਸੀ, ਜਦੋ ਕਿ ਲਾੜੇ ਦੀ ਭੈਣ ਦਾ ਕਹਿਣਾ ਹੈ ਕਿ ਉਹਨਾਂ ਦੇ ਭਰਾ ਦੇ ਬਚਪਨ ਤੋਂ ਹੀ ਇੱਛਾ ਸੀ ਕਿ ਬਿਨਾ ਦਾਜ ਅਤੇ ਸਾਦਾ ਵਿਆਹ ਕਰਨਾ ਹੈ ਤੇ ਉਹ ਆਪਣੀ ਭਰਾ ਦੀ ਸੋਚ 'ਤੇ ਮਾਨ ਮਹਿਸੂਸ ਕਰਦੀ ਹੈ। -PTC News


Top News view more...

Latest News view more...