ਤਲਵੰਡੀ ਸਾਬੋ ਦੇ ਪਿੰਡ ਰਾਮਾ ‘ਚ ਨੌਜਵਾਨ ਨੇ ਲਿਆ ਫਾਹਾ, ਹੋਈ ਮੌਤ

death
ਤਲਵੰਡੀ ਸਾਬੋ ਦੇ ਪਿੰਡ ਰਾਮਾ 'ਚ ਨੌਜਵਾਨ ਨੇ ਲਿਆ ਫਾਹਾ, ਹੋਈ ਮੌਤ

ਤਲਵੰਡੀ ਸਾਬੋ ਦੇ ਪਿੰਡ ਰਾਮਾ ‘ਚ ਨੌਜਵਾਨ ਨੇ ਲਿਆ ਫਾਹਾ, ਹੋਈ ਮੌਤ, ਤਲਵੰਡੀ ਸਾਬੋ: ਪੰਜਾਬ ‘ਚ ਆਏ ਦਿਨ ਖੁਦਕੁਸ਼ੀਆਂ ਦਾ ਕਹਿਰ ਵਧਦਾ ਜਾ ਰਿਹਾ ਹੈ। ਜਿਸ ਦੌਰਾਨ ਹੁਣ ਤੱਕ ਅਨੇਕਾਂ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਤਾਜ਼ਾ ਮਾਮਲਾ ਤਲਵੰਡੀ ਸਾਬੋ ਦੇ ਪਿੰਡ ਰਾਮਾ ਦ ਹੈ, ਜਿਥੇ ਇੱਕ ਨੌਜਵਾਨ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

death
ਤਲਵੰਡੀ ਸਾਬੋ ਦੇ ਪਿੰਡ ਰਾਮਾ ‘ਚ ਨੌਜਵਾਨ ਨੇ ਲਿਆ ਫਾਹਾ, ਹੋਈ ਮੌਤ

ਹੋਰ ਪੜ੍ਹੋ: ਪਤੀ ਪਤਨੀ ਬੜੇ ਹੀ ਚਾਵਾਂ ਨਾਲ ਗਏ ਸਨ ਮੱਥਾ ਟੇਕਣ ਪਰ ਵਰਤਿਆ ਇਹ ਭਾਣਾ

ਮ੍ਰਿਤਕ ਨੌਜ਼ਵਾਨ ਦੀ ਪਹਿਚਾਣ ਰਾਜੂ ਸਿੰਘ ਪੁੱਤਰ ਮੇਜਰ ਸਿੰਘ ਵਜੋਂ ਹੋਈ ਹੈ।ਪਿੰਡ ਵਾਸੀ ਬਾਬਾ ਸਰਬੰਗੀ ਸਪੋਰਟਸ ਕਲੱਬ ਦੇ ਪ੍ਰਧਾਨ ਗੁਰਚੇਤ ਸਿੰਘ ਨੇ ਦੱਸਿਆ ਕਿ ਉਕਤ ਨੌਜ਼ਵਾਨ ਜੋ ਕਿ ਕਾਫੀ ਸਮੇਂ ਤੋਂ ਇਕੱਲਾ ਰਹਿ ਰਿਹਾ ਸੀ।

ਜਿਸ ਦਾ ਪਿਤਾ ਤੇ ਮਾਤਾ ਇਸ ਨੂੰ ਛੱਡ ਕੇ ਚਲੇ ਗਏ ਸੀ। ਗੁਰਚੇਤ ਸਿੰਘ ਨੇ ਦੱਸਿਆ ਕਿ ਗੁਆਢੀਆਂ ਤੋਂ ਪਤਾ ਲੱਗਾ ਹੈ ਕਿ ਕਰੀਬ ਸ਼ਾਮ 4 ਵਜੇ ਇਹ ਨਸ਼ੇ ਦੀ ਹਾਲਤ ਵਿਚ ਡਿੱਗਿਆ ਹੋਇਆ ਆਇਆ ਸੀ ਅਤੇ ਬੱਚਿਆਂ ਦੇ ਰੋਲ ਪਾਉਣ ਤੇ ਪਤਾ ਲੱਗਿਆ ਕਿ ਇਸ ਨੇ ਫਾਹਾ ਲੈ ਲਿਆ ਹੈ।

death
ਤਲਵੰਡੀ ਸਾਬੋ ਦੇ ਪਿੰਡ ਰਾਮਾ ‘ਚ ਨੌਜਵਾਨ ਨੇ ਲਿਆ ਫਾਹਾ, ਹੋਈ ਮੌਤ

ਹੋਰ ਪੜ੍ਹੋ:ਪ੍ਰਸਿੱਧ ਵਿਦਵਾਨ ਡਾ: ਰੂਪ ਸਿੰਘ ਵੱਲੋਂ ਸੰਪਾਦਿਤ ਪੁਸਤਕ ‘ਨਿਰਭਉ ਨਿਰੰਕਾਰ’ ਭਾਈ ਲੌਂਗੋਵਾਲ ਨੇ ਕੀਤੀ ਸੰਗਤ ਅਰਪਣ

ਉਕਤ ਘਟਨਾਂ ਦੀ ਸੂਚਨਾਂ ਮਿਲਦੇ ਹੀ ਰਾਮਾਂ ਪੁਲਿਸ ਮੁਖੀ ਐਸ.ਐਚ.ਓ ਸੁਖਵੀਰ ਕੌਰ ਅਤੇ ਜਾਂਚ ਅਧਿਕਾਰੀ ਏ.ਐਸ.ਆਈ ਗੋਬਿੰਦ ਸਿੰਘ ਪੁਲਿਸ ਪਾਰਟੀ ਸਹਿਤ ਉਕਤ ਘਟਨਾਂ ਸਥਾਨ ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ।

-PTC News