ਪਤੀ ਤੋਂ ਤੰਗ ਆਈ ਪਤਨੀ ਨੇ ਚੁੱਕਿਆ ਖੌਫ਼ਨਾਕ ਕਦਮ, ਹੋਈ ਮੌਤ

Suicide

ਪਤੀ ਤੋਂ ਤੰਗ ਆਈ ਪਤਨੀ ਨੇ ਚੁੱਕਿਆ ਖੌਫ਼ਨਾਕ ਕਦਮ, ਹੋਈ ਮੌਤ,ਤਲਵੰਡੀ ਸਾਬੋ: ਪੰਜਾਬ ‘ਚ ਖੁਦਕੁਸ਼ੀਆਂ ਦਾ ਕਹਿਰ ਲਗਾਤਾਰ ਜਾਰੀ ਹੈ, ਆਏ ਦਿਨ ਅਨੇਕਾਂ ਲੋਕ ਖੁਦ ਨੂੰ ਮੌਤ ਦੇ ਘਾਟ ਉਤਾਰ ਰਹੇ ਹਨ। ਅਜਿਹਾ ਹੀ ਇੱਕ ਹੋਰ ਤਾਜ਼ਾ ਮਾਮਲਾ ਤਲਵੰਡੀ ਸਾਬੋ ਦੀ ਪਿੰਡ ਮਾਨਵਾਲਾ ਤੋਂ ਸਾਹਮਣੇ ਆਇਆ ਹੈ, ਜਿਥੇ ਪਤੀ ਤੋਂ ਤੰਗ ਆ ਕੇ ਇੱਕ ਔਰਤ ਨੇ ਖੁਦਕੁਸ਼ੀ ਕਰ ਲਈ ਹੈ।

Suicideਇਸ ਘਟਨਾ ਤੋਂ ਬਾਅਦ ਪਰਿਵਾਰ ਤੇ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾ ਦਾ ਪਤੀ ਨਸ਼ਾ ਕਰਦਾ ਸੀ ਅਤੇ ਆਏ ਦਿਨ ਉਸ ਦੀ ਕੁੱਟਮਾਰ ਕਰਦਾ ਸੀ।

ਹੋਰ ਪੜ੍ਹੋ: ਵਿਆਹ ਤੋਂ ਕੁਝ ਦਿਨ ਪਹਿਲਾਂ ਟੁੱਟਿਆ ਰਿਸ਼ਤਾ, ਲੜਕੀ ਨੇ ਮੌਤ ਨੂੰ ਲਾਇਆ ਗਲੇ

Suicideਮ੍ਰਿਤਕਾ ਹਰਿਆਣਾ ਦੇ ਪਿੰਡ ਸਚਾਨ ਕੋਟਲੀ ਜ਼ਿਲਾ ਸਿਰਸਾ ਦੀ ਰਹਿਣ ਵਾਲੀ ਸੀ। ਫਿਲਹਾਲ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।

-PTC News