Advertisment

ਤਲਵੰਡੀ ਸਾਬੋ: ਬਿਰਧ ਮਾਤਾ ਦਾ ਇੱਕੋ ਸਹਾਰਾ ਨਿਗਲਿਆ ਚਿੱਟੇ ਦੇ ਜ਼ਹਿਰ ਨੇ, ਇਲਾਜ ਦੌਰਾਨ ਹੋਈ ਮੌਤ

author-image
Ragini Joshi
New Update
ਤਲਵੰਡੀ ਸਾਬੋ: ਬਿਰਧ ਮਾਤਾ ਦਾ ਇੱਕੋ ਸਹਾਰਾ ਨਿਗਲਿਆ ਚਿੱਟੇ ਦੇ ਜ਼ਹਿਰ ਨੇ, ਇਲਾਜ ਦੌਰਾਨ ਹੋਈ ਮੌਤ
Advertisment
ਪੰਜਾਬ ਵਿੱਚ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੇ ਇੱਕ ਹੋਰ ਨੌਜਵਾਨ ਦੀ ਜਾਨ ਲੈ ਲਈ ਹੈ, ਨਸ਼ਿਆਂ ਵਿੱਚੋ ਸਭ ਤੋ ਭਿਆਨਕ ਨਸ਼ੇ ਚਿੱਟੇ ਦਾ ਸੇਵਨ ਕਰਨ ਵਾਲਾ ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਲਹਿਰੀ ਪਿੰਡ ਦੇ ਇੱਕ ਨੌਜਵਾਨ ਦੀ ਇਲਾਜ ਦਰਮਿਆਨ ਮੋਤ ਹੋ ਗਈ।ਮ੍ਰਿਤਕ ਘਰ ਵਿੱਚ ਬਿਰਧ ਮਾਤਾ ਦਾ ਇੱਕੋ ਸਹਾਰਾ ਸੀ। ਨੌਜਵਾਨ ਨਸ਼ੇ ਮੌਤ ਦਰਅਸਲ ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਲਹਿਰੀ ਵਿੱਚ ਗੁਰਬਿੰਦਰ ਸਿੰਘ ਦੇ ਘਰ ਮਾਤਮ ਦੇ ਮਹੋਲ ਦਾ ਕਾਰਨ ਚਿੱਟਾ ਦੇ ਨਸ਼ਾ ਬਣ ਗਿਆ ਹੈ,ਦਰਅਸਲ ਗੁਰਬਿੰਦਰ ਸਿੰਘ ਭਿਆਨਕ ਨਸ਼ੇ ਚਿੱਟੇ ਦਾ ਆਦੀ ਸੀ ਤੇ ਹੁਣ ਉਹ ਨਸ਼ਾ ਛੁਡਾਉ ਕੇਦਰ ਬਠਿੰਡਾ ਵਿੱਚ ਆਪਣਾ ਇਲਾਜ ਕਰਵਾ ਰਿਹਾ ਸੀ। ਇਲਾਜ ਦਰਮਿਆਨ ਹੀ ਉਸ ਦੀ ਮੌਤ ਹੋ ਗਈ। ਗੁਰਬਿੰਦਰ ਸਿੰਘ ਦੀ ਪਤਨੀ ਵੀ ਗੁਰਬਿੰਦਰ ਦੇ ਨਸ਼ਿਆਂ ਵਿੱਚ ਗਲਤਾਨ ਰਹਿਣ ਕਾਰਨ ਉੇਸ ਨੂੰ ਛੱਡ ਕੇ ਚਲੀ ਗਈ ਸੀ, ਹੁਣ ਗੁਰਬਿੰਦਰ ਸਿੰਘ ਬਿਰਧ ਮਾਤਾ ਨਾਲ ਰਹਿ ਰਿਹਾ ਸੀ, ਗੁਰਬਿੰਦਰ ਸਿੰਘ ਦਾ ਇੱਕ ਭਰਾ ਕਰੀਬ ਡੇਢ ਸਾਲ ਪਹਿਲਾ ਕਰਜੇ ਬੋਝ ਦੇ ਚਲਦੇ ਆਤਮ ਹੱਤਿਆ ਕਰ ਗਿਆ ਸੀ ਜਦੋ ਕਿ ਇੱਕ ਭਰਾ ਨਸ਼ਿਆਂ ਕਾਰਨ ਹੀ ਮਾਨਸਿਕ ਰੋਗੀ ਹੋ ਗਿਆ। ਗੁਰਬਿੰਦਰ ਸਿੰਘ ਦੇ 3 ਭਤੀਜੀਆਂ ਹਨ ਜਿੰਨਾ ਦੇ ਸਿਰ ਉਪਰ ਹੁਣ ਕਿਸੇ ਦਾ ਹੱਥ ਨਹੀ ਰਿਹਾ। talwandi sabo youth died of drug overdoseਗੁਰਬਿੰਦਰ ਸਿੰਘ ਦੀ ਮਾਤਾ ਅਨੁਸਾਰ ਗੁਰਬਿੰਦਰ ਹੋਰ ਨਸ਼ਿਆਂ ਤੋ ਹੁਣ ਚਿੱਟੇ ਤੇ ਨਸ਼ੇ ਤੇ ਲੱਗ ਗਿਆ ਸੀ ਜਦੋ ਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹਨਾਂ ਦੇ ਇਲਾਕੇ ਵਿੱਚ ਚਿੱਟੇ ਦੇ ਨਸ਼ੇ ਦੀ ਵਿਕਰੀ ਆਮ ਹੋ ਰਹੀ ਹੈ ਜਿਸ ਨਾਲ ਇਲਾਕੇ ਦੇ ਬਹੁਤ ਸਾਰੇ ਨੌਜਵਾਨ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਤਲਵੰਡੀ ਸਾਬੋ ਇਲਾਕੇ ਅੰਦਰ ਕੁੱਝ ਸਮੇ ਵਿੱਚ ਹੀ ਤਿੰਨ ਮੌਤ ਇਸ ਤੋ ਪਹਿਲਾ ਵੀ ਨੌਜਵਾਨਾਂ ਦੀਆਂ ਹੋ ਚੁੱਕੀਆਂ ਹਨ, ਜੋ ਸਰਕਾਰ ਦੀਆਂ ਨਸ਼ਾ ਵਿਰੋਧੀ ਮੁਹਿੰਮਾ ਤੇ ਸਵਾਲ ਖੜੇ ਕਰਦੀਆਂ ਹਨ। —PTC News-
Advertisment

Stay updated with the latest news headlines.

Follow us:
Advertisment