Thu, Apr 25, 2024
Whatsapp

ਡਾਕਟਰ ਦੀ ਲਾਪਰਵਾਹੀ ਨਾਲ ਦਾਅ 'ਤੇ ਲੱਗਿਆ ਅਦਾਕਾਰਾ ਦਾ ਕਰੀਅਰ

Written by  Jagroop Kaur -- April 20th 2021 02:50 PM -- Updated: April 20th 2021 02:55 PM
ਡਾਕਟਰ ਦੀ ਲਾਪਰਵਾਹੀ ਨਾਲ ਦਾਅ 'ਤੇ ਲੱਗਿਆ ਅਦਾਕਾਰਾ ਦਾ ਕਰੀਅਰ

ਡਾਕਟਰ ਦੀ ਲਾਪਰਵਾਹੀ ਨਾਲ ਦਾਅ 'ਤੇ ਲੱਗਿਆ ਅਦਾਕਾਰਾ ਦਾ ਕਰੀਅਰ

ਫਿਲਮ ਅਤੇ ਗਲੈਮਰ ਦੀ ਦੁਨੀਆ ਨਾਲ ਜੁੜੇ ਲੋਕ ਅਕਸਰ ਹੀ ਆਪਣੇ ਆਪ ਨੂੰ ਸੁੰਦਰ ਅਤੇ ਅਟ੍ਰੈਕਟਿਵ ਦਿਖਾਉਣ ਲਈ ਬਹੁਤ ਕੁਝ ਕਰਦੇ ਹਨ। ਅਜਿਹਾ ਹੀ ਕੁਝ ਕਰਨ ਦੇ ਚਲਦਿਆਂ ਤਾਮਿਲ ਦੀ ਅਦਾਕਾਰ ਨੂੰ ਇਸ ਦਾ ਉਲਟਾ ਹੀ ਖਮਿਆਜ਼ਾ ਭੁਗਤਣਾ ਪਿਆ ਹੈ। ਦਰਅਸਲ ਅਦਾਕਾਰਾ ਰਾਇਜ਼ਾ ਵਿਲਸਨ ਨੇ ਆਪਣੇ ਚਿਹਰੇ ਦਾ ਫੈਸ਼ੀਅਲ ਇੱਕ ਡਾਕਟਰ ਦੁਆਰਾ ਕਰਵਾਇਆ। ਪਰ ਰਾਇਜ਼ਾ ਵਿਲਸਨ ਦਾ ਚਿਹਰਾ ਦਾ ਫੈਸ਼ੀਅਲ ਟਰੀਟਮੈਂਟ ਨਾਲ ਖੂਬਸੂਰਤ ਰਹਿਣ ਦੀ ਬਜਾਏ ਹੋਰ ਵੀ ਖਰਾਬ ਹੋ ਗਿਆ ਅਤੇ ਹੁਣ ਇਸ ਕਾਰਨ ਉਹ ਸੁਰਖੀਆਂ ਵਿਚ ਹੈ| Read More : ਕੋਰੋਨਾ ਦੇ ਡਰੋਂ ਹੁਣ UK ‘ਚ ਭਾਰਤੀਆਂ ਦੀ ਐਂਟਰੀ ‘ਤੇ ਲਗਾਈ ਗਈ ਰੋਕ   ਦਰਅਸਲ, ਤਾਮਿਲ ਅਦਾਕਾਰਾ ਰਾਇਜ਼ਾ ਵਿਲਸਨ ਨੇ ਹਾਲ ਹੀ ਚਿਹਰੇ ਦੀ ਇਹ ਤਸਵੀਰ ਇੰਸਟਾਗ੍ਰਾਮ ਦੀ ਕਹਾਣੀ 'ਤੇ ਸਾਂਝੀ ਕੀਤੀ ਅਤੇ ਇਸ ਬਾਰੇ ਜਾਣਕਾਰੀ ਦਿੱਤੀ। ਰਾਇਜ਼ਾ ਵਿਲਸਨ ਨੇ ਆਪਣੀ ਫੋਟੋ ਸਾਂਝੀ ਕੀਤੀ ਅਤੇ ਲਿਖਿਆ- “ਮੈਂ ਡਾਕਟਰ ਭੈਰਵੀ ਸੇਂਥਿਲ ਕੋਲ ਇਕ ਛੋਟਾ ਜਿਹਾ ਫੈਸ਼ੀਅਲ ਕਰਵਾਉਣ ਗਈ। ਉਸਨੇ ਮੈਨੂੰ ਜ਼ੋਰ ਦੇ ਇਕ ਵੱਖਰੀ ਵਿਧੀ ਅਪਣਾਉਣ ਲਈ ਕਿਹਾ। ਮੈਨੂੰ ਇਸ ਵਿਧੀ ਦੀ ਲੋੜ ਨਹੀਂ ਸੀ ਪਰ ਉਸਨੇ ਇਸ ਨੂੰ ਕਰਨ ਲਈ ਮਜਬੂਰ ਕੀਤਾ ਅਤੇ ਇਹ ਉਸ ਇਲਾਜ ਦਾ ਨਤੀਜਾ ਹੈ|Raiza Wilson: The heroine who went to the clinic for a facial. Bigg Boss Beauty Revealed By Doctor Management - actress raiza wilson says about her face surgical procedure failure - R ਪੜ੍ਹੋ ਹੋਰ ਖ਼ਬਰਾਂ : ਅਮਰੀਕਾ ਨੇ ਅਪਣੇ ਨਾਗਰਿਕਾਂ ਨੂੰ ਭਾਰਤ ਦੀ ਯਾਤਰਾ ਤੋਂ ਬਚਣ ਦੀ ਦਿੱਤੀ ਸਲਾਹ ਉਹ ਹੁਣ ਮੈਨੂੰ ਮਿਲਣ ਜਾਂ ਮੇਰੇ ਨਾਲ ਗੱਲ ਨਹੀਂ ਕਰ ਰਹੀ। ਉਸਦਾ ਸਟਾਫ ਕਹਿੰਦਾ ਹੈ ਕਿ ਉਹ ਸ਼ਹਿਰ ਤੋਂ ਬਾਹਰ ਹੈ। " ਰਾਇਜ਼ਾ ਨੇ ਕੁਝ ਸਕ੍ਰੀਨਸ਼ਾਟ ਵੀ ਸਾਂਝਾ ਕੀਤਾ, ਜਿਸ ਵਿੱਚ ਲੋਕ ਇਸ ਡਾਕਟਰ ਦੀ ਬੁਰਾਈ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਹ ਪਹਿਲਾਂ ਵੀ ਹੋ ਚੁੱਕਾ ਹੈ ਕਿ ਡਾਕਟਰ ਦੀ ਜਬਰਦਸਤੀ ਨਾਲ ਲੋਕਾਂ ਦੇ ਚਿਹਰੇ ਉੱਤੇ ਬੁਰਾ ਅਸਰ ਪਿਆ ਹੈ। ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦ ਇਕ ਟਰੀਟਮੈਂਟ ਜਾਂ ਸਰਜਰੀ ਨਾਲ ਕਿਸੇ ਦੇ ਚੀਰੇ ਦੀ ਬਣਤਰ ਵਿਗੜੀ ਹੋਵੇ , ਇਸ ਤੋਂ ਪਹਿਲਾਂ ਬਾਲੀਵੁਡ ਦੀਆਂ ਕਈ ਅਦਾਕਾਰਾਂ 'ਤੇ ਇਸ ਦਾ ਮਾੜਾ ਪ੍ਰਭਾਵ ਪੈ ਚੁੱਕਿਆ ਹੈ।


Top News view more...

Latest News view more...