ਹੋਰ ਖਬਰਾਂ

TikTok ਨੇ ਇੱਕ ਪਰਿਵਾਰ ਨੂੰ ਦਿੱਤੀ ਖੁਸ਼ੀ , 3 ਸਾਲ ਤੋਂ ਲਾਪਤਾ ਪਤੀ TikTok ’ਤੇ ਲੱਭਿਆ , ਪੜ੍ਹੋ ਪੂਰਾ ਮਾਮਲਾ

By Shanker Badra -- July 04, 2019 11:07 am -- Updated:Feb 15, 2021

TikTok ਨੇ ਇੱਕ ਪਰਿਵਾਰ ਨੂੰ ਦਿੱਤੀ ਖੁਸ਼ੀ , 3 ਸਾਲ ਤੋਂ ਲਾਪਤਾ ਪਤੀ TikTok ’ਤੇ ਲੱਭਿਆ , ਪੜ੍ਹੋ ਪੂਰਾ ਮਾਮਲਾ:ਤਾਮਿਲਨਾਡੂ : ਚੀਨੀ ਵੀਡੀਓ ਸ਼ੇਅਰਿੰਗ ਐਪ ਟਿਕ-ਟੌਕ ਦੀ ਪਿਛਲੇ ਦਿਨੀਂ ਕਾਫੀ ਆਲੋਚਨਾ ਹੋਈ ਸੀ। ਭਾਰਤ 'ਚ ਅਪ੍ਰੈਲ ਮਹੀਨੇ 'ਚ ਕੁਝ ਸਮੇਂ ਲਈ ਬੈਨ ਵੀ ਕਰ ਦਿੱਤੀ ਗਈ ਸੀ।ਇਥੋਂ ਤੱਕ ਕਿ ਭਾਰਤ 'ਚ ਅਪ੍ਰੈਲ ਮਹੀਨੇ 'ਚ ਕੁਝ ਸਮੇਂ ਲਈ ਬੈਨ ਵੀ ਕਰ ਦਿੱਤੀ ਗਈ ਸੀ ਪਰ ਇਕ ਪੁਲਿਸ ਕੇਸ 'ਚ ਟਿਕ-ਟੌਕ ਐਪ ਮਦਦਗਾਰ ਬਣ ਕੇ ਸਾਹਮਣੇ ਆਈ ਹੈ।

Tamil Nadu Missing husband 3 years After Woman Found TikTok
TikTok ਨੇ ਇੱਕ ਪਰਿਵਾਰ ਨੂੰ ਦਿੱਤੀ ਖੁਸ਼ੀ , 3 ਸਾਲ ਤੋਂ ਲਾਪਤਾ ਪਤੀ TikTok ’ਤੇ ਲੱਭਿਆ , ਪੜ੍ਹੋ ਪੂਰਾ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਤਾਮਿਲਨਾਡੂ ਦੇ ਕ੍ਰਿਸ਼ਣਗਿਰੀ ਦੇ ਮੂਲ ਨਿਵਾਸੀ ਸੁਰੇਸ਼ ਦਾ ਵਿਆਹ ਵਿਲੁਪੱਰੁਮ ਤੋਂ ਜੈਪ੍ਰਦਾ ਨਾਲ ਹੋਇਆ ਸੀ। ਸਾਲ 2016 'ਚ ਕਿਸੇ ਗੱਲ ਨੂੰ ਲੈ ਕੇ ਸੁਰੇਸ਼ ਦਾ ਉਸਦੀ ਪਤਨੀ ਜੈਪ੍ਰਦਾ ਨਾਲ ਝਗੜਾ ਹੋ ਗਿਆ ਸੀ ਤੇ ਉਹ ਘਰ ਛੱਡ ਕੇ ਨਿਕਲ ਗਿਆ।ਪਤੀ ਦੇ ਵਾਪਸ ਨਾ ਪਰਤਣ ’ਤੇ ਦੁਖੀ ਪਤਨੀ ਨੇ ਪੁਲਿਸ 'ਚ ਸ਼ਿਕਾਇਤ ਦਰਜ ਕਰਵਾਈ ਪਰ ਪੁਲਿਸ ਦੀ ਕਾਰਵਾਈ ਮਗਰੋਂ ਵੀ ਸੁਰੇਸ਼ ਦਾ ਕੋਈ ਸੁਰਾਗ ਨਾ ਲਭਿਆ।

Tamil Nadu Missing husband 3 years After Woman Found TikTok
TikTok ਨੇ ਇੱਕ ਪਰਿਵਾਰ ਨੂੰ ਦਿੱਤੀ ਖੁਸ਼ੀ , 3 ਸਾਲ ਤੋਂ ਲਾਪਤਾ ਪਤੀ TikTok ’ਤੇ ਲੱਭਿਆ , ਪੜ੍ਹੋ ਪੂਰਾ ਮਾਮਲਾ

ਇੱਕ ਦਿਨ ਅਚਾਨਕ ਜੈਪ੍ਰਦਾ ਦੇ ਇੱਕ ਰਿਸ਼ਤੇਦਾਰ ਨੇ ਟਿਕ-ਟੌਕ ’ਤੇ ਇਕ ਵੀਡੀਓ ਦੇਖਿਆ, ਜਿਸ 'ਚ ਨੱਚਣ ਵਾਲੇ ਕਿੰਨਰ ਦੇ ਨਾਲ ਦਾ ਸਾਥੀ ਵਿਅਕਤੀ ਸੁਰੇਸ਼ ਵਾਂਗ ਦਿੱਖ ਰਿਹਾ ਸੀ। ਇਸ ਦੇ ਬਾਅਦ ਵੀਡੀਓ ਨੂੰ ਜੈਪ੍ਰਦਾ ਨੂੰ ਦਿਖਾਇਆ ਗਿਆ, ਜਿਸ ਨੇ ਪੁਸ਼ਟੀ ਕੀਤੀ ਕਿ ਇਹ ਵਿਅਕਤੀ ਅਸਲ 'ਚ ਉਸ ਦਾ ਉਹੀ ਲਾਪਤਾ ਹੋਇਆ ਪਤੀ ਹੈ।

Tamil Nadu Missing husband 3 years After Woman Found TikTok
TikTok ਨੇ ਇੱਕ ਪਰਿਵਾਰ ਨੂੰ ਦਿੱਤੀ ਖੁਸ਼ੀ , 3 ਸਾਲ ਤੋਂ ਲਾਪਤਾ ਪਤੀ TikTok ’ਤੇ ਲੱਭਿਆ , ਪੜ੍ਹੋ ਪੂਰਾ ਮਾਮਲਾ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :Cricket World Cup 2019 : ਵਿਸ਼ਵ ਕੱਪ ‘ਚ ਅੱਜ ਵੈਸਟ ਇੰਡੀਜ਼ ਤੇ ਅਫ਼ਗ਼ਾਨਿਸਤਾਨ ਦਰਮਿਆਨ ਹੋਵੇਗਾ ਮੁਕਾਬਲਾ

ਜਿਸ ਤੋਂ ਬਾਅਦ ਪੁਲਿਸ ਦੀ ਪੁੱਛਗਿੱਛ 'ਚ ਸਾਹਮਣੇ ਆਇਆ ਕਿ ਨਾਰਾਜ਼ ਪਤੀ ਹੋਸੁਰ 'ਚ ਇਕ ਕਿੰਨਰ ਦੇ ਸਬੰਧ 'ਚ ਆ ਗਿਆ ਸੀ ਤੇ ਉਸ ਨਾਲ ਰਹਿਣ ਲੱਗ ਪਿਆ। ਵਰਤਮਾਨ 'ਚ ਪੁਲਿਸ ਨੇ ਜੈਪ੍ਰਦਾ ਅਤੇ ਸੁਰੇਸ਼ ਦੋਨਾਂ ਦੀ ਕਾਊਂਸਲਿੰਗ ਕਰਵਾਈ ਤੇ ਦੋਨਾਂ ਨੂੰ ਵਾਪਸ ਘਰੇ ਭੇਜ ਦਿੱਤਾ।
-PTCNews