Fri, Apr 19, 2024
Whatsapp

60 ਘੰਟਿਆਂ ਤੋਂ 100 ਫੁੱਟ ਡੂੰਘੇ ਬੋਰਵੈੱਲ 'ਚ ਫਸਿਆ 2 ਸਾਲਾ ਮਾਸੂਮ, ਰੈਸਕਿਊ ਜਾਰੀ

Written by  Jashan A -- October 28th 2019 12:16 PM -- Updated: October 28th 2019 12:18 PM
60 ਘੰਟਿਆਂ ਤੋਂ 100 ਫੁੱਟ ਡੂੰਘੇ ਬੋਰਵੈੱਲ 'ਚ ਫਸਿਆ 2 ਸਾਲਾ ਮਾਸੂਮ, ਰੈਸਕਿਊ ਜਾਰੀ

60 ਘੰਟਿਆਂ ਤੋਂ 100 ਫੁੱਟ ਡੂੰਘੇ ਬੋਰਵੈੱਲ 'ਚ ਫਸਿਆ 2 ਸਾਲਾ ਮਾਸੂਮ, ਰੈਸਕਿਊ ਜਾਰੀ

60 ਘੰਟਿਆਂ ਤੋਂ 100 ਫੁੱਟ ਡੂੰਘੇ ਬੋਰਵੈੱਲ 'ਚ ਫਸਿਆ 2 ਸਾਲਾ ਮਾਸੂਮ, ਰੈਸਕਿਊ ਜਾਰੀ,ਨਵੀਂ ਦਿੱਲੀ: ਤਾਮਿਲਨਾਡੂ ਦੇ ਤਿਰੂਚਿਰਾਪੱਲੀ ਜ਼ਿਲ੍ਹੇ ਦੇ ਇੱਕ ਪਿੰਡ 'ਚ ਇੱਕ 2 ਸਾਲਾ ਮਾਸੂਮ ਡੂੰਘੇ ਬੋਰਵੈੱਲ 'ਚ ਡਿੱਗ ਗਿਆ ਹੈ। ਜਿਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। Tamil NaduNDRF ਦੀਆਂ ਟੀਮਾਂ ਵੱਲੋਂ ਬਚਾਅ ਮੁਹਿੰਮ ਲਗਾਤਾਰ ਚੌਥੇ ਦਿਨ ਵੀ ਜਾਰੀ ਹੈ। ਮਿਲੀ ਜਾਣਕਾਰੀ ਮੁਤਾਬਕ ਕਰੀਬ 60 ਘੰਟੇ ਬੀਤ ਚੁੱਕੇ ਹਨ, ਪਰ ਅਜੇ ਵੀ ਸੁਰੱਖਿਆ ਟੀਮਾਂ ਦੇ ਹੱਥ ਖਾਲੀ ਹਨ। ਹੋਰ ਪੜ੍ਹੋ: ਪਾਣੀ-ਪਾਣੀ ਹੋਇਆ ਪੰਜਾਬ, ਪਾਣੀ 'ਚ ਡੁੱਬੀਆਂ ਸੜਕਾਂ, ਸੈਂਕੜੇ ਏਕੜ ਫ਼ਸਲ ਤਬਾਹ ਬੱਚਾ ਸ਼ੁੱਕਰਵਾਰ ਸ਼ਾਮ ਨੂੰ ਲਗਭਗ 5:30 ਵਜੇ ਬੋਰਵੈੱਲ 'ਚ ਡਿੱਗ ਪਿਆ ਸੀ ਤੇ ਪਹਿਲਾਂ ਉਹ 30 ਫ਼ੁੱਟ ਦੀ ਡੂੰਘਾਈ 'ਤੇ ਫਸਿਆ ਰਿਹਾ।ਤਦ ਉਸ ਦੀਆਂ ਬਾਹਾਂ 'ਤੇ ਰੱਸੀਆਂ ਬੰਨ੍ਹ ਕੇ ਉਸ ਨੂੰ ਬਾਹਰ ਖਿੱਚਣ ਦੇ ਯਤਨ ਕੀਤੇ ਗਏ ਤਾਂ ਉਹ 70 ਫੁੱਟ ਹੋਰ ਹੇਠਾਂ ਖਿਸਕ ਕੇ 100ਵੇਂ ਫ਼ੁੱਟ 'ਤੇ ਜਾ ਕੇ ਫਸ ਗਿਆ। Tamil Naduਦੱਸਿਆ ਜਾ ਰਿਹਾ ਹੈ ਕਿ ਇਸ ਇਲਾਕੇ ਦੀ ਧਰਤੀ ਪਥਰੀਲੀ ਹੈ, ਜਿਸ ਕਾਰਨ ਉਸ ਬੋਰਵੈੱਲ ਦੇ ਸਮਾਨਅੰਤਰ ਟੋਆ ਬਹੁਤ ਹੀ ਹੌਲੀ ਰਫ਼ਤਾਰ ਨਾਲ ਪੁੱਟਿਆ ਜਾ ਰਿਹਾ ਹੈ। ਇਹ ਵੀ ਡਰ ਹੈ ਕਿ ਪੱਥਰਾਂ ਦੀ ਆਪਸੀ ਧਮਕ ਨਾਲ ਬੱਚਾ ਕਿਤੇ ਹੋਰ ਜ਼ਿਆਦਾ ਹੇਠਾਂ ਨਾ ਚਲਾ ਜਾਵੇ। -PTC News


Top News view more...

Latest News view more...