ਉਮੀਦ ਹੈ ਕਿ ਲੰਡਨ ਤੋਂ ਅੰਮ੍ਰਿਤਸਰ ਹੁਣ ਬਹੁਤ ਦੂਰ ਨਹੀਂ ਹੋਵੇਗਾ – ਤਨਮਨਜੀਤ ਢੇਸੀ

0
351
ਉਮੀਦ ਹੈ ਕਿ ਲੰਡਨ ਤੋਂ ਅੰਮ੍ਰਿਤਸਰ ਹੁਣ ਬਹੁਤ ਦੂਰ ਨਹੀਂ ਹੋਵੇਗਾ - ਤਨਮਨਜੀਤ ਢੇਸੀ
ਉਮੀਦ ਹੈ ਕਿ ਲੰਡਨ ਤੋਂ ਅੰਮ੍ਰਿਤਸਰ ਹੁਣ ਬਹੁਤ ਦੂਰ ਨਹੀਂ ਹੋਵੇਗਾ - ਤਨਮਨਜੀਤ ਢੇਸੀ

ਬਰਮਿੰਘਮ ਤੋਂ ਸਿੱਧੀਆਂ ਉਡਾਨਾਂ ਸ਼ੁਰੂ ਹੋਣ ਦੇ ਐਲਾਨ ‘ਤੇ ਯੂ.ਕੇ ਦੇ ਪਹਿਲੇ ਸਿੱਖ ਐਮ.ਪੀ ਤਨਮਨਜੀਤ ਢੇਸੀ ਨੇ ਆਪਣੀ ਖੁਸ਼ੀ ਜਾਹਿਰ ਕੀਤੀ ਹੈ। ਉਹਨਾਂ ਨੇ ਆਪਣੇ ਫੇਸਬੁੱਕ ‘ਤੇ ਇੱਕ ਪੋਸਟ ਸ਼ੇਅਰ ਕੀਤੀ ਹੈ।
ਉਮੀਦ ਹੈ ਕਿ ਲੰਡਨ ਤੋਂ ਅੰਮ੍ਰਿਤਸਰ ਹੁਣ ਬਹੁਤ ਦੂਰ ਨਹੀਂ ਹੋਵੇਗਾ - ਤਨਮਨਜੀਤ ਢੇਸੀ

ਤਨ ਢੇਸੀ ਨੇ ਲਿਖਿਆ “੨੦੧੭ ਅਗਸਤ ਵਿਚ ਉਹਨਾਂ ਨਾਲ ਆਪਣੀਆਂ ਮੀਟਿੰਗਾਂ ਦੌਰਾਨ, ਭਾਰਤੀ ਮੰਤਰੀ ਨੇ ਮੈਨੂੰ ਯਕੀਨ ਦਿਵਾਇਆ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ ਅਤੇ ਬਰਮਿੰਘਮ ਤੋਂ ਸਿੱਧੀਆਂ ਉਡਾਨਾਂ ਸ਼ੁਰੂ ਕਰਨਾ ਜ਼ਿਆਦਾ ਸੌਖਾ ਹੋਵੇਗਾ।

ਅਗਸਤ ੨੦੧੭ ਵਿਚ ਇਕ ਸੰਯੁਕਤ ਪ੍ਰੈਸ ਸਟੇਟਮੈਂਟ ਜਾਰੀ ਕੀਤਾ ਗਿਆ ਸੀ ਕਿ ਫਲਾਈਟਜ਼ ਜਲਦੀ ਸ਼ੁਰੂ ਹੋ ਜਾਣਗੀਆਂ। ਇਹ ਮੰਗ ਲੰਮੇ ਸਮੇਂ ਤੋਂ ਚੱਲੀ ਆ ਰਹੀ ਸੀ, ਖਾਸ ਕਰ ਉਹਨਾਂ ਵੱਲੋਂ ਜੋ ਨਿਯਮਿਤ ਤੌਰ ‘ਤੇ ਅੰਮ੍ਰਿਤਸਰ ਅਤੇ ਪੰਜਾਬ ਤੋਂ ਯਾਤਰਾ ਕਰਦੇ ਹਨ, ਜਿਹਨਾਂ ‘ਚ ਪ੍ਰੀਤ ਕੌਰ ਗਿੱਲ ਦੇ ਸੰਸਦ ਮੈਂਬਰ (ਬਰਮਿੰਘਮ ਐਗਬਾਸਟਨ) ਅਤੇ ਗੁਰਜੀਤ ਸਿੰਘ ਔਜਲਾ (ਅੰਮ੍ਰਿਤਸਰ ਲਈ ਸੰਸਦ) ਸਮੇਤ ਸੰਸਦ ਮੈਂਬਰਾਂ ਦੇ ਨਾਮ ਵੀ ਸ਼ਾਮਿਲ ਹਨ। ਮੈਂ ਖੁਸ਼ ਹਾਂ ਕਿ ਭਾਰਤੀ ਕੈਬਨਿਟ ਮੰਤਰੀਆਂ ਦੀ ਪ੍ਰਵਾਨਗੀ ਤੋਂ ਬਾਅਦ ਏਅਰ ਇੰਡੀਆ ਨੇ ਐਲਾਨ ਕੀਤਾ ਹੈ ਕਿ ਬਰਮਿੰਘਮ ਤੋਂ ਅੰਮ੍ਰਿਤਸਰ ਤੱਕ ਸਿੱਧੀਆਂ ਉਡਾਣਾਂ ਅਗਲੇ ਸਾਲ ਤੋਂ ਸ਼ੁਰੂ ਹੋ ਜਾਣਗੀਆਂ। ਉਮੀਦ ਹੈ ਕਿ ਲੰਡਨ ਤੋਂ ਅੰਮ੍ਰਿਤਸਰ ਹੁਣ ਬਹੁਤ ਦੂਰ ਨਹੀਂ ਹੋਵੇਗਾ।

ਦੱਸਣਯੋਗ ਹੈ ਕਿ ਕੇਂਦਰ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਛੇਤੀ ਹੀ ਅੰਮ੍ਰਿਤਸਰ-ਬਰਮਿੰਘਮ / ਲੰਡਨ ਦੀ ਸਿੱਧੀ ਹਵਾਈ ਉਡਾਣ ਸ਼ੁਰੂ ਕਰੇਗਾ। ਸਿੱਖ ਐਮ ਪੀ ਤਨਮਜੀਤ ਸਿੰਘ ਢੇਸੀ ਨੇ ਹਾਲ ਹੀ ਵਿਚ ਨਵੀਂ ਦਿੱਲੀ ਵਿਚ ਕੇਂਦਰੀ ਮੰਤਰੀ ਨਾਲ ਮੁਲਾਕਾਤ ਕੀਤੀ ਸੀ ਅਤੇ ਫਲਾਈਟ ਦੀ ਮੁੜ ਤੋਂ ਸ਼ੁਰੂਆਤ ਦੀ ਮੰਗ ਕੀਤੀ ਸੀ।

—PTC News