ਪਤਨੀ ਤੋਂ ਦੁਖੀ ਪੰਜਾਬ ਪੁਲਿਸ ਦੇ ਇਸ ਜਵਾਨ ਨੇ ਵੀਡੀਓ ਬਣਾ ਕੇ ਪੀਤਾ ਜ਼ਹਿਰ, ਹਾਲਤ ਗੰਭੀਰ

ਪਤਨੀ ਤੋਂ ਦੁਖੀ ਪੰਜਾਬ ਪੁਲਿਸ ਦੇ ਇਸ ਜਵਾਨ ਨੇ ਵੀਡੀਓ ਬਣਾ ਕੇ ਪੀਤਾ ਜ਼ਹਿਰ, ਹਾਲਤ ਗੰਭੀਰ,ਟਾਂਡਾ: ਹੁਸ਼ਿਆਰਪੁਰ ਦੇ ਟਾਂਡਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਪੰਜਾਬ ਪੁਲਸ ਦੇ ਇਕ ਜਵਾਨ ਨੇ ਪਤਨੀ ਤੋਂ ਦੁਖੀ ਹੋ ਕੇ ਵੀਡੀਓ ਬਣਾ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ।

ਉਕਤ ਜਵਾਨ ਦੀ ਪਛਾਣ ਪ੍ਰਛੋਤਮ ਲਾਲ ਵਾਸੀ ਪਿੰਡ ਜੋੜਾ ਵਜੋਂ ਹੋਈ ਹੈ। ਪ੍ਰਛੋਤਮ ਲਾਲ ਪੰਜਾਬ ਵਿਚ ਕਾਂਸਟੇਬਲ ਵਜੋਂ ਤਾਇਨਾਤ ਹੈ। ਜਿਸ ਨੂੰ ਗੰਭੀਰ ਹਾਲਤ ਵਿਚ ਪਹਿਲਾਂ ਟਾਂਡਾ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿਥੇ ਉਸ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇਣ ਤੋਂ ਬਾਅਦ ਹੁਸ਼ਿਆਰਪੁਰ ਵਿਖੇ ਰੈਫਰ ਕਰ ਦਿੱਤਾ ਗਿਆ।

ਹੋਰ ਪੜ੍ਹੋ:ਜਲੰਧਰ: ਆਸਟ੍ਰੇਲੀਆ ‘ਚ ਇਸ ਵੇਟ ਲਿਫਟਰ ਨੇ ਵਧਾਇਆ ਪੰਜਾਬੀਆਂ ਦਾ ਮਾਣ, ਜਿੱਤਿਆ ਗੋਲਡ ਮੈਡਲ

ਪ੍ਰਛੋਤਮ ਨੇ ਕਿਹਾ ਕਿ ਉਸ ਦੇ ਵਿਆਹ ਨੂੰ 7 ਸਾਲ ਹੋ ਚੁੱਕੇ ਹਨ, ਇਸ ਦਰਮਿਆਨ ਸਹੁਰਾ ਪਰਿਵਾਰ ਵਲੋਂ ਉਸ ਨੂੰ ਮਾਨਸਿਕ ਤੌਰ ‘ਤੇ ਬਹੁਤ ਪ੍ਰੇਸ਼ਾਨ ਕੀਤਾ ਗਿਆ।

-PTC News