ਹਾਦਸੇ/ਜੁਰਮ

ਟਾਂਡਾ ਪੁਲਿਸ ਨੇ ਨਸ਼ੇ ਵਾਲੀਆਂ ਗੋਲੀਆਂ ਤੇ ਕੈਪਸੂਲਾਂ ਸਮੇਤ 1 ਨੂੰ ਦਬੋਚਿਆ

By Jashan A -- July 17, 2019 9:53 am -- Updated:July 17, 2019 9:54 am

ਟਾਂਡਾ ਪੁਲਿਸ ਨੇ ਨਸ਼ੇ ਵਾਲੀਆਂ ਗੋਲੀਆਂ ਤੇ ਕੈਪਸੂਲਾਂ ਸਮੇਤ 1 ਨੂੰ ਦਬੋਚਿਆ,ਟਾਂਡਾ: ਟਾਂਡਾ ਪੁਲਿਸ ਨੂੰ ਅੱਜ ਸਮੇਂ ਵੱਡੀ ਕਾਮਯਾਬੀ ਮਿਲੀ, ਜਦੋਂ ਉਹਨਾਂ ਨੇ ਨਸ਼ੇ ਵਾਲੀਆਂ ਗੋਲੀਆਂ ਅਤੇ ਕੈਪਸੂਲਾਂ ਸਮੇਤ ਇਕ ਵਿਆਕਤੀ ਨੂੰ ਕਾਬੂ ਕੀਤਾ। ਮੁਲਜ਼ਮ ਦੀ ਪਛਾਣ ਰੂਪ ਲਾਲ ਰੂਪਾ ਪੁੱਤਰ ਭੁੱਲਾ ਰਾਮ ਨਿਵਾਸੀ ਵਾਰਡ 8 ਮੁਹੱਲਾ ਸਾਂਸੀਆਂ ਟਾਂਡਾ ਦੇ ਰੂਪ ਵਿਚ ਹੋਈ ਹੈ।

ਪੁਲਿਸ ਨੇ ਉਕਤ ਮੁਲਜ਼ਮ ਦੇ ਕਬਜ਼ੇ ’ਚੋਂ ਨਸ਼ੇ ਵਾਲੀਆਂ 200 ਗੋਲੀਆਂ ਤੇ 524 ਕੈਪਸੂਲ ਬਰਾਮਦ ਕਰਕੇ ਐੱਨ.ਡੀ.ਪੀ.ਐੱਸ. ਐਕਟ ਅਧੀਨ ਮਾਮਲਾ ਦਰਜ ਕੀਤਾ ਹੈ।ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਮੁਤਾਬਕ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਉਕਤ ਮੁਲਜ਼ਮ ਨੇ ਇਹ ਨਸ਼ੇ ਵਾਲੇ ਕੈਪਸੂਲ ਅਤੇ ਗੋਲੀਆਂ ਕਿੱਥੋਂ ਲਿਆਂਦੀਆਂ ਹਨ।

ਹੋਰ ਪੜ੍ਹੋ:ਨਿਊਜ਼ੀਲੈਂਡ ਤੋਂ ਬਾਅਦ ਨੀਦਰਲੈਂਡ 'ਚ ਹੋਇਆ ਹਮਲਾ, ਕਈ ਜ਼ਖਮੀ

ਤੁਹਾਨੂੰ ਦੱਸ ਦੇਈਏ ਕਿ ਪੰਜਾਬ 'ਚ ਨਸ਼ਿਆਂ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ, ਜਿਸ ਦੌਰਾਨ ਪੰਜਾਬ ਦੀ ਜਵਾਨੀ ਇਸ ਦਲਦਲ 'ਚ ਫਸ ਕੇ ਆਪਣੇ-ਆਪ ਨੂੰ ਖਤਮ ਕਰ ਰਹੀ ਹੈ। ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸੂਬੇ 'ਚ ਨਸ਼ਾ ਤਸਕਰੀ ਕੀਤੀ ਜਾ ਰਹੀ ਹੈ, ਜਿਸ 'ਚ ਔਰਤਾਂ ਵੀ ਸਰਗਰਮ ਹਨ।

-PTC News

  • Share