Fri, Apr 19, 2024
Whatsapp

ਰੇਲਵੇ ਦੇ 2 ਮੁਲਾਜ਼ਮਾਂ ਨੇ ਨਾਬਾਲਿਗ ਲੜਕੀ ਨੂੰ ਬਣਾਇਆ ਹਵਸ ਦਾ ਸ਼ਿਕਾਰ, ਚੜ੍ਹੇ ਪੁਲਿਸ ਅੜਿੱਕੇ

Written by  Jashan A -- July 11th 2019 01:06 PM
ਰੇਲਵੇ ਦੇ 2 ਮੁਲਾਜ਼ਮਾਂ ਨੇ ਨਾਬਾਲਿਗ ਲੜਕੀ ਨੂੰ ਬਣਾਇਆ ਹਵਸ ਦਾ ਸ਼ਿਕਾਰ, ਚੜ੍ਹੇ ਪੁਲਿਸ ਅੜਿੱਕੇ

ਰੇਲਵੇ ਦੇ 2 ਮੁਲਾਜ਼ਮਾਂ ਨੇ ਨਾਬਾਲਿਗ ਲੜਕੀ ਨੂੰ ਬਣਾਇਆ ਹਵਸ ਦਾ ਸ਼ਿਕਾਰ, ਚੜ੍ਹੇ ਪੁਲਿਸ ਅੜਿੱਕੇ

ਰੇਲਵੇ ਦੇ 2 ਮੁਲਾਜ਼ਮਾਂ ਨੇ ਨਾਬਾਲਿਗ ਲੜਕੀ ਨੂੰ ਬਣਾਇਆ ਹਵਸ ਦਾ ਸ਼ਿਕਾਰ, ਚੜ੍ਹੇ ਪੁਲਿਸ ਅੜਿੱਕੇ,ਟਾਂਡਾ: ਪੰਜਾਬ 'ਚ ਆਏ ਦਿਨ ਜਬਰ-ਜ਼ਨਾਹ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਜਿਸ ਦੌਰਾਨ ਪੰਜਾਬ ਦੀਆਂ ਕਈ ਧੀਆਂ ਇਸ ਅੱਗ 'ਚ ਸੜ੍ਹ ਕੇ ਸੁਆਹ ਹੋ ਚੁੱਕੀਆਂ ਹਨ।ਹਵਸ ਮਿਟਾਉਣ ਲਈ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਹਨਾਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਅਜਿਹਾ ਹੀ ਇੱਕ ਹੋਰ ਮਾਮਲਾ ਟਾਂਡਾ ਨੇੜੇ ਪੈਂਦੇ ਚੋਲਾਂਗ ਤੋਂ ਸਾਹਮਣੇ ਆਇਆ ਹੈ, ਜਿਥੇ ਹਵਸ ਮਿਟਾਉਣ ਲਈ ਨਾਬਾਲਗ ਲੜਕੀ ਦੇ ਨਾਲ ਰੇਲਵੇ ਦੇ ਦੋ ਮੁਲਾਜ਼ਮਾਂ ਵੱਲੋਂ ਜਬਰ-ਜ਼ਨਾਹ ਕੀਤਾ ਗਿਆ। ਹੋਰ ਪੜ੍ਹੋ:ਸ਼ਰਮਨਾਕ! ਪਾਕਿਸਤਾਨ 'ਚ ਨਾਬਾਲਗ ਹਿੰਦੂ ਲੜਕੀ ਨਾਲ ਜਬਰ-ਜ਼ਨਾਹ ਦੱਸਿਆ ਜਾ ਰਿਹਾ ਹੈ ਕਿ ਸਵੇਰੇ ਲੜਕੀ ਆਪਣੇ ਪਿੰਡ ਤੋਂ ਮੁਕੇਰੀਆਂ ਸਥਿਤ ਕਿਸੇ ਰਿਸ਼ਤੇਦਾਰ ਦੇ ਘਰ ਜਾਣ ਲਈ ਰੇਲਵੇ ਸਟੇਸ਼ਨ 'ਤੇ ਟਰੇਨ ਦਾ ਇੰਤਜ਼ਾਰ ਕਰ ਰਹੀ ਸੀ, ਇਸੇ ਦੌਰਾਨ ਰੇਲਵੇ ਦੇ ਦੋ ਮੁਲਾਜਮਾਂ ਵੱਲੋਂ ਉਸ ਨੂੰ ਹਵਸ ਦਾ ਸ਼ਿਕਾਰ ਬਣਾਇਆ ਗਿਆ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਦੋਵੇਂ ਮੁਲਾਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ। -PTC News


Top News view more...

Latest News view more...