ਹੋਰ ਖਬਰਾਂ

ਟਾਂਡਾ 'ਚ ਚੋਰਾਂ ਨੇ ਟੈਂਟ ਹਾਊਸ ਨੂੰ ਬਣਾਇਆ ਨਿਸ਼ਾਨਾ, ਲੁੱਟ ਲੈ ਗਏ ਭਾਂਡੇ

By Jashan A -- November 13, 2018 3:35 pm -- Updated:November 13, 2018 4:50 pm

ਟਾਂਡਾ 'ਚ ਚੋਰਾਂ ਨੇ ਟੈਂਟ ਹਾਊਸ ਨੂੰ ਬਣਾਇਆ ਨਿਸ਼ਾਨਾ, ਲੁੱਟ ਲੈ ਗਏ ਭਾਂਡੇ,ਟਾਂਡਾ: ਪੰਜਾਬ 'ਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਚੋਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਦਿਨ ਬ ਦਿਨ ਇਹ ਘਟਨਾਵਾਂ ਸੂਬੇ ਅੰਦਰ ਜ਼ਿਆਦਾ ਦੇਖਣ ਨੂੰ ਮਿਲ ਰਹੀਆਂ ਹਨ। ਜਿਸ ਦੌਰਾਨ ਹੁਣ ਤੱਕ ਅਨੇਕਾਂ ਲੋਕ ਇਹਨਾਂ ਘਟਨਾਵਾਂ ਦਾ ਸ਼ਿਕਾਰ ਹੋ ਚੁੱਕੇ ਹਨ।

ਅਜਿਹਾ ਹੀ ਇੱਕ ਤਾਜ਼ਾ ਮਾਮਲਾ ਟਾਂਡਾ ਤੋਂ ਸਾਹਮਣੇ ਆਇਆ ਹੈ, ਜਿਥੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸਥਾਨਕ ਟੈਂਟ ਹਾਊਸ ਨੂੰ ਨਿਸ਼ਾਨਾ ਬਣਾਉਂਦਿਆਂ 175 ਕੁਰਸੀਆਂ ਅਤੇ ਪਤੀਲੇ ਆਦਿ ਹੋਰ ਸਾਮਾਨ ਚੋਰੀ ਕੀਤਾ। ਤੁਹਾਨੂੰ ਦੱਸ ਦੇਈਏ ਕਿ ਇਹ ਘਟਨਾ ਬੀਤੀ ਰਾਤ ਮਿਆਣੀ ਰੋਡ ਅਹੀਆਪੁਰ 'ਚ ਵਾਪਰੀ ਹੈ, ਜਿਥੇ ਇੱਕ ਟੈਂਟ ਦੀ ਦੁਕਾਨ ਤੋਂ ਚੋਰਾਂ ਨੇ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ।

ਹੋਰ ਪੜ੍ਹੋ:ਭੜਕੀ ਜ਼ਖਮੀ ਰਾਖੀ, ਕਿਹਾ ਰੈਸਲਿੰਗ ‘ਚ ਪਟਕਣੀ ਦੇਣ ਵਾਲੀ ਮਹਿਲਾ ਰੈਸਲਰ ਦੀ ਹੁਣ ਖੈਰ ਨਹੀਂ!!!

ਇਸ ਘਟਨਾ ਦਾ ਪਤਾ ਚਲਦਿਆ ਹੀ ਦੁਕਾਨ ਮਲਿਕ ਮੌਕੇ 'ਤੇ ਪਹੁੰਚੇ ਅਤੇ ਉਹਨਾਂ ਨੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਵਾਲੀ ਜਗ੍ਹਾ ਦਾ ਜਾਇਜਾ ਲੈਂਦੇ ਹੋਏ ਅਗਰੇਲੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਸਾਡੀ ਟੀਮ ਜਾਂਚ ਵਿੱਚ ਲੱਗੀ ਹੋਈ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।

—PTC News

  • Share