ਬਾਡੀ ਬਿਲਡਿੰਗ ‘ਚ ਟਾਂਡਾ ਦੇ ਨੌਜਵਾਨ ਦੀ ਨਿਊਜ਼ੀਲੈਂਡ ਵਿਖੇ ਝੰਡੀ

Tanda's young man achieves great success in bodybuilding in New Zealand
ਬਾਡੀ ਬਿਲਡਿੰਗ 'ਚ ਟਾਂਡਾ ਦੇ ਨੌਜਵਾਨ ਦੀ ਨਿਊਜ਼ੀਲੈਂਡ ਵਿਖੇ ਝੰਡੀ

ਬਾਡੀ ਬਿਲਡਿੰਗ ‘ਚ ਟਾਂਡਾ ਦੇ ਨੌਜਵਾਨ ਦੀ ਨਿਊਜ਼ੀਲੈਂਡ ਵਿਖੇ ਝੰਡੀ:ਟਾਂਡਾ ਉੜਮੁੜ : ਆਪਣੀਆਂ ਸਖ਼ਤ ਮਿਹਨਤਾਂ ਸਦਕਾ ਪੰਜਾਬੀਆਂ ਨੇ ਇਸ ਦੁਨੀਆ ਉੱਤੇ ਬਹੁਤ ਮਿਸਾਲਾਂ ਕਾਇਮ ਕੀਤੀਆਂ ਹਨ, ਅਤੇ ਵਿਦੇਸ਼ੀ ਧਰਤੀ ‘ਤੇ ਮੱਲਾਂ ਮਾਰਨ ਵਾਲੇ ਪੰਜਾਬੀਆਂ ਵਿੱਚ ਇੱਕ ਹੋਰ ਨਾਂਅ ਜੁੜ ਗਿਆ ਹੈ, ਅਤੇ ਇਹ ਨਾਂਅ ਹੈ ਅਲੋਕਦੀਪ ਤੱਗੜ। ਅਲੋਕਦੀਪ ਤੱਗੜ ਨੇ ਆਪਣੀ ਸਾਲਾਂ ਬੱਧੀ ਮਿਹਨਤ ਨਾਲ ਕਮਾਏ ਸਰੀਰ ਸਦਕਾ ਬਾਡੀ ਬਿਲਡਿੰਗ ਦੇ ਖੇਤਰ ‘ਚ ਨਿਊਜ਼ੀਲੈਂਡ ਵਿਖੇ ਕਾਮਯਾਬੀ ਦੇ ਝੰਡੇ ਗੱਡੇ ਹਨ।

Tanda's young man achieves great success in bodybuilding in New Zealand
ਬਾਡੀ ਬਿਲਡਿੰਗ ‘ਚ ਟਾਂਡਾ ਦੇ ਨੌਜਵਾਨ ਦੀ ਨਿਊਜ਼ੀਲੈਂਡ ਵਿਖੇ ਝੰਡੀ

ਅਲੋਕਦੀਪ ਤੱਗੜ ਨੇ ਬੀਤੇ ਦਿਨੀਂ ਨਿਊਜੀਲੈਂਡ ‘ਚ  ਹੋਏ ਕੌਮੀ ਬਾਡੀ ਬਿਲਡਿੰਗ ਮੁਕਾਬਲੇ ‘ਚ ਤੀਜਾ ਮੁਕਾਮ ਹਾਸਲ ਕਰਕੇ ਆਪਣੇ ਮਾਪਿਆਂ, ਇਲਾਕੇ ਸਮੇਤ ਪੰਜਾਬ ਤੇ ਭਾਰਤ ਦਾ ਨਾਂਅ ਰੋਸ਼ਨ ਕੀਤਾ ਹੈ। ਉਸ ਨੇ ਕਲਾਸਿਕ ਫਿਜ਼ੀਕ ਅੰਡਰ 70 ਤੋਂ 80 ਵਰਗ ਮੁਕਾਬਲੇ ‘ਚ 15 ਪ੍ਰਤੀਯੋਗੀਆਂ ‘ਚੋਂ ਤੀਜਾ ਸਥਾਨ ਹਾਸਲ ਕੀਤਾ ਹੈ।

Tanda's young man achieves great success in bodybuilding in New Zealand
ਬਾਡੀ ਬਿਲਡਿੰਗ ‘ਚ ਟਾਂਡਾ ਦੇ ਨੌਜਵਾਨ ਦੀ ਨਿਊਜ਼ੀਲੈਂਡ ਵਿਖੇ ਝੰਡੀ

ਸੇਵਾਮੁਕਤ ਹੈੱਡਮਾਸਟਰ ਤਿਲਕ ਰਾਜ ਅਤੇ ਮਾਤਾ ਪ੍ਰਵੀਨ ਦੇ ਨਿਊਜ਼ੀਲੈਂਡ ਰਹਿੰਦੇ ਹੋਣਹਾਰ ਪੁੱਤਰ ਅਲੋਕਦੀਪ ਨੇ ਇਹ ਮੁਕਾਮ ਟੌਰੰਗਾ ਸਿਟੀ ‘ਚ ਨਿਊਜ਼ੀਲੈਂਡ ਫ਼ੈਡਰੇਸ਼ਨ ਆਫ ਬਾਡੀਬਿਲਡਿੰਗ ਐਂਡ ਫਿੱਟਨੈੱਸ ਵਲੋਂ ਕਰਵਾਏ ਗਏ ਕੌਮੀ ਪੱਧਰ ਦੇ ਮੁਕਾਬਲੇ ‘ਚ ਹਾਸਲ ਕੀਤਾ ਹੈ।

Tanda's young man achieves great success in bodybuilding in New Zealand
ਬਾਡੀ ਬਿਲਡਿੰਗ ‘ਚ ਟਾਂਡਾ ਦੇ ਨੌਜਵਾਨ ਦੀ ਨਿਊਜ਼ੀਲੈਂਡ ਵਿਖੇ ਝੰਡੀ

ਅਲੋਕਦੀਪ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਕਸਰਤ ਕਰਨ ਅਤੇ ਬੜੀ ਬਿਲਡਿੰਗ ਦਾ ਸ਼ੌਕ ਸੀ ਅਤੇ ਨਿਊਜ਼ੀਲੈਂਡ ਵਿਖੇ ਪਹੁੰਚ ਕੇ ਵੀ ਬਾਡੀ ਬਿਲਡਿੰਗ ਦੇ ਖੇਤਰ ‘ਚ ਬੁਲੰਦੀਆਂ ‘ਤੇ ਅੱਪੜਨ ਲਈ ਉਹ ਲਗਾਤਾਰ ਸਖ਼ਤ ਮਿਹਨਤ ਕਰਦਾ ਆ ਰਿਹਾ ਹੈ।

Tanda's young man achieves great success in bodybuilding in New Zealand
ਬਾਡੀ ਬਿਲਡਿੰਗ ‘ਚ ਟਾਂਡਾ ਦੇ ਨੌਜਵਾਨ ਦੀ ਨਿਊਜ਼ੀਲੈਂਡ ਵਿਖੇ ਝੰਡੀ

ਅਲੋਕਦੀਪ ਦੀ ਇਸ ਪ੍ਰਾਪਤੀ ਦੇ ਇਲਾਕੇ ਵਿੱਚ ਜ਼ੋਰਾਂ-ਸ਼ੋਰਾਂ ਨਾਲ ਚਰਚੇ ਹਨ, ਅਤੇ ਟਾਂਡਾ ਯੂਨਾਈਟਿਡ ਸਪੋਰਟਸ ਕਲੱਬ, ਅਤੇ ਦੇਸ਼ਾਂ-ਵਿਦੇਸ਼ਾਂ ‘ਚ ਵਸਦੇ ਪੰਜਾਬੀਆਂ ਤੇ ਖੇਡ ਪ੍ਰੇਮੀਆਂ ਵੱਲੋਂ ਉਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ।
-PTCNews