Fri, Apr 19, 2024
Whatsapp

ਤਨਮਨਜੀਤ ਸਿੰਘ ਢੇਸੀ ਦੇ ਉੱਦਮ ਸਦਕਾ ਇੰਗਲੈਂਡ ਦੀ ਸੰਸਦ 'ਚ ਮਨਾਇਆ ਗਿਆ ਦਸਤਾਰ ਦਿਹਾੜਾ ਸ਼ਲਾਘਾਯੋਗ ਉਪਰਾਲਾ

Written by  Joshi -- March 28th 2018 02:58 PM
ਤਨਮਨਜੀਤ ਸਿੰਘ ਢੇਸੀ ਦੇ ਉੱਦਮ ਸਦਕਾ ਇੰਗਲੈਂਡ ਦੀ ਸੰਸਦ 'ਚ ਮਨਾਇਆ ਗਿਆ ਦਸਤਾਰ ਦਿਹਾੜਾ ਸ਼ਲਾਘਾਯੋਗ ਉਪਰਾਲਾ

ਤਨਮਨਜੀਤ ਸਿੰਘ ਢੇਸੀ ਦੇ ਉੱਦਮ ਸਦਕਾ ਇੰਗਲੈਂਡ ਦੀ ਸੰਸਦ 'ਚ ਮਨਾਇਆ ਗਿਆ ਦਸਤਾਰ ਦਿਹਾੜਾ ਸ਼ਲਾਘਾਯੋਗ ਉਪਰਾਲਾ

Tanmanjeet Dhesi turban day: ਤਨਮਨਜੀਤ ਸਿੰਘ ਢੇਸੀ ਦੇ ਉੱਦਮ ਸਦਕਾ ਇੰਗਲੈਂਡ ਦੀ ਸੰਸਦ 'ਚ ਮਨਾਇਆ ਗਿਆ ਦਸਤਾਰ ਦਿਹਾੜਾ ਸ਼ਲਾਘਾਯੋਗ ਉਪਰਾਲਾ ਅੱਜ ਮਿਤੀ 28 ਮਾਰਚ 2018 ਨੂੰ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਬੋਲਦਿਆਂ ਕਿਹਾ ਕੇ ਇੰਗਲੈਂਡ ਵਿਖੇ ਸ੍ਰ: ਤਨਮਨਜੀਤ ਸਿੰਘ ਢੇਸੀ ਦੇ ਉਦਮ ਸਦਕਾ ਜੋ ਦਸਤਾਰ ਦਿਹਾੜਾ ਇੰਗਲੈਂਡ ਦੀ ਸੰਸਦ ਵਿੱਚ ਮਨਾਇਆ ਗਿਆ ਹੈ, ਉਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਇਸ ਨਾਲ ਸਮੂਹ ਖਾਲਸਾ ਪੰਥ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੈ ਕਿਉਂਕਿ ਦਸਤਾਰ ਸਿੱਖ ਦੇ ਸਿਰ ਦਾ ਤਾਜ਼ ਹੈ, ਇਸ ਦੇ ਮਾਨ ਸਤਿਕਾਰ ਨੂੰ ਹਮੇਸ਼ਾ ਬਰਕਰਾਰ ਰੱਖਣਾ ਚਾਹੀਦਾ ਹੈ। ਦਸਤਾਰ ਦੇ ਨਾਲ ਸਿੱਖਾਂ ਦੀ ਪਹਿਚਾਣ ਵੀ ਸਪੱਸ਼ਟ ਹੁੰਦੀ ਹੈ ਕਿ ਸਿੱਖ ਇੱਕ ਵੱਖਰੀ ਕੌਮ ਹੈ ਤੇ ਸਰਬੱਤ ਦਾ ਭਲਾ ਮੰਗਦੀ ਹੈ। ਇੰਗਲੈਂਡ ਦੀ ਸੰਸਦ ਦੇ ਇਸ ਉਪਰਾਲੇ ਤੋਂ ਸਾਡੀਆਂ ਸਰਕਾਰਾਂ ਅਤੇ ਜਥੇਬੰਦੀਆਂ ਨੂੰ ਵੀ ਪ੍ਰੇਰਨਾ ਲੈਣੀ ਚਾਹੀਦੀ ਹੈ ਕਿ ਦਸਤਾਰ ਅਤੇ ਦੁਪੱਟੇ ਦਾ ਸਤਿਕਾਰ ਹਮੇਸ਼ਾ ਕਾਇਮ ਰੱਖਿਆ ਜਾਵੇ। —PTC News


Top News view more...

Latest News view more...