ਤਾਂਤਰਿਕ ਨੇ ਨਾਬਾਲਿਗ ਲੜਕੀ ਨਾਲ ਜ਼ਬਰ -ਜਨਾਹ ਕਰਨ ਦੀ ਕੀਤੀ ਕੋਸ਼ਿਸ਼ ,ਚੜਿਆ ਪੁਲਿਸ ਅੜਿੱਕੇ

By Shanker Badra - September 01, 2020 2:09 pm

ਤਾਂਤਰਿਕ ਨੇ ਨਾਬਾਲਿਗ ਲੜਕੀ ਨਾਲ ਜ਼ਬਰ -ਜਨਾਹ ਕਰਨ ਦੀ ਕੀਤੀ ਕੋਸ਼ਿਸ਼ ,ਚੜਿਆ ਪੁਲਿਸ ਅੜਿੱਕੇ:ਪਟਿਆਲਾ : ਪਟਿਆਲਾ ਵਿੱਚ ਇੱਕ ਤਾਂਤਰਿਕ ਬਾਬੇ ਦਾ ਕਾਰਨਾਮਾ ਸਾਹਮਣੇ ਆਇਆ ਹੈ। ਜਿਸ ਨੇ ਇੱਕ ਨਾਬਾਲਗ ਲੜਕੀ ਨਾਲ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਕਥਿਤ ਤਾਂਤਰਿਕ ਸਮੇਤ 6 ਹੋਰ ਲੋਕਾਂ ਖਿਲਾਫ਼ ਜ਼ਬਰ -ਜਨਾਹ ਦਾ ਮਾਮਲਾ ਦਰਜ ਕਰਕੇ ਤਾਂਤਰਿਕ ਸਣੇ 5 ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਬੀਤੇ ਸ਼ਨੀਵਾਰ ਨੂੰ ਤਾਂਤਰਿਕ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਔਰਤਾਂ ਨੂੰ ਪਹਿਲਾਂ ਤਾਂ ਅਮੀਰ ਬਣਨ ਦਾ ਝਾਂਸਾ ਦੇ ਕੇ ਆਪਣੇ ਕੋਲ ਬੁਲਾਇਆ ਅਤੇ ਫਿਰ ਉਨ੍ਹਾਂ ਦੇ ਨਾਲ ਆਈ ਨਾਬਾਲਗ ਲੜਕੀ ਨਾਲ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।

ਤਾਂਤਰਿਕ ਨੇ ਨਾਬਾਲਿਗ ਲੜਕੀ ਨਾਲ ਜ਼ਬਰ -ਜਨਾਹ ਕਰਨ ਦੀ ਕੀਤੀ ਕੋਸ਼ਿਸ਼ ,ਚੜਿਆ ਪੁਲਿਸ ਅੜਿੱਕੇ

ਥਾਣਾ ਸਦਰ ਦੇ ਮੁਖੀ ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ ਪਟਿਆਲਾ ਦੀ ਰਹਿਣ ਵਾਲੀ ਨਾਬਾਲਗ ਲੜਕੀ ਅਤੇ ਉਸ ਦੀਆਂ ਰਿਸ਼ਤੇਦਾਰ ਔਰਤਾਂ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਤਾਂਤਰਿਕ ਹਰਜਿੰਦਰ ਸਿੰਘ ਜੋ ਕਿ ਪਿੰਡ ਕਕਰਾਲਾ ਦਾ ਰਹਿਣ ਵਾਲਾ ਹੈ , ਜਿਸ ਦੀ ਉਨ੍ਹਾਂ ਨਾਲ ਜਾਣ-ਪਛਾਣ ਹੈ। ਉਕਤ ਤਾਂਤਰਿਕ ਨੇ ਉਨ੍ਹਾਂ ਨੂੰ 29 ਅਗਸਤ ਨੂੰ ਫੋਨ ਕਰਕੇ ਕਿਹਾ ਕਿ ਸਾਡੇ ਕੋਲ ਇਕ ਬਾਹਰੋਂ ਬਾਬਾ ਜੀ ਆਏ ਹਨ, ਜੋ ਕੁਆਰੀ ਕੁੜੀ ਨਾਲ ਦੇਵੀ ਮਾਤਾ ਨੂੰ ਪ੍ਰਸੰਨ ਕਰਕੇ ਤੁਹਾਨੂੰ ਅਮੀਰ ਬਣਾ ਦੇਣਗੇ। ਜੇਕਰ ਤੁਹਾਡੇ ਕੋਲ ਕੋਈ ਕੁਆਰੀ ਕੁੜੀ ਹੈ ਤਾਂ ਸਾਡੇ ਕੋਲ ਲੈ ਆਓ। ਜਿਸ ਤੋਂ ਬਾਅਦ ਤਿੰਨੋਂ ਔਰਤਾਂ ਤਾਂਤਰਿਕ ਦੀਆਂ ਗੱਲਾਂ ਵਿੱਚ ਆ ਕੇ ਉਨ੍ਹਾਂ ਦੀ ਕਾਰ ਵਿੱਚ ਸਵਾਰ ਹੋ ਕੇ ਫੀਡ ਫੈਕਟਰੀ ਕੁਲਾਰਾਂ ਰੋਡ ਦੌਦੜਾ ਪਹੁੰਚ ਗਈਆਂ, ਜਿਥੇ ਕੁੱਝ ਲੋਕ ਪਹਿਲਾਂ ਤੋਂ ਹੀ ਮੌਜੂਦ ਸਨ। ਉਨ੍ਹਾਂ ਨੂੰ ਇਕ ਕਮਰੇ ਵਿੱਚ ਬਿਠਾਇਆ ਗਿਆ ,ਜਿਥੇ ਇੱਕ ਅਣਪਛਾਤਾ ਵਿਅਕਤੀ ਕਮਰੇ ਵਿੱਚ ਦਾਖਲ ਹੋਇਆ ਅਤੇ ਲੜਕੀ ਨੂੰ ਆਪਣਏ ਕੋਲ ਬਿਠਾ ਲਿਆ। ਉਸ ਨੇ ਬਾਕੀ ਸਾਰੇ ਲੋਕਾਂ ਨੂੰ ਕਮਰੇ ਤੋਂ ਬਾਹਰ ਭੇਜ ਦਿੱਤਾ ਅਤੇ ਦਰਵਾਜ਼ੇ ਨੂੰ ਅੰਦਰੋਂ ਬੰਦ ਕਰ ਲਿਆ।

ਪੀੜਤਾ ਦੇ ਦੱਸਣ ਮੁਤਾਬਕ ਉਕਤ ਵਿਅਕਤੀ ਨੇ ਪਹਿਲਾਂ ਉਸ 'ਤੇ ਧੂਫ ਦਿੱਤੀ ਅਤੇ ਫਿਰ ਉਸ ਨੂੰ ਕੱਪੜੇ ਲਾਹੁਣ ਲਈ ਕਿਹਾ। ਜਦੋਂ ਲੜਕੀ ਨੇ ਮਨ੍ਹਾ ਕਰ ਦਿੱਤਾ ਤਾਂ ਉਸ ਨੇ ਜ਼ਬਰਦਸਤੀ ਉਸ ਦੇ ਕੱਪੜੇ ਲਾਹ ਦਿੱਤੇ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਉਸ ਨਾਲ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਲੜਕੀ ਕਿਸੇ ਤਰੀਕੇ ਨਾਲ ਖ਼ੁਦ ਨੂੰ ਛੁਡਾ ਕੇ ਬਾਹਰ ਭੱਜੀ ਤੇ ਬਾਹਰ ਬੈਠੀਆਂ ਦੋਵੇਂ ਔਰਤਾ ਨੂੰ ਇਸ ਘਟਨਾ ਬਾਰੇ ਦੱਸਿਆ।
-PTCNews

adv-img
adv-img