ਤਨੂੰਸ਼੍ਰੀ ਦੱਤਾ ਮਾਮਲੇ ‘ਚ ਨਾਨਾ ਪਾਟੇਕਰ ਨੂੰ ਕਲੀਨ ਚਿੱਟ , ਤਨੂੰਸ਼੍ਰੀ ਦੱਤਾ ਦਾ ਆਇਆ ਵੱਡਾ ਬਿਆਨ

Tanushree Dutta on Nana Patekar getting clean chit in sexual harassment case
ਤਨੂੰਸ਼੍ਰੀ ਦੱਤਾ ਮਾਮਲੇ 'ਚ ਨਾਨਾ ਪਾਟੇਕਰ ਨੂੰ ਕਲੀਨ ਚਿੱਟ , ਤਨੂੰਸ਼੍ਰੀ ਦੱਤਾ ਦਾ ਆਇਆ ਵੱਡਾ ਬਿਆਨ

ਤਨੂੰਸ਼੍ਰੀ ਦੱਤਾ ਮਾਮਲੇ ‘ਚ ਨਾਨਾ ਪਾਟੇਕਰ ਨੂੰ ਕਲੀਨ ਚਿੱਟ , ਤਨੂੰਸ਼੍ਰੀ ਦੱਤਾ ਦਾ ਆਇਆ ਵੱਡਾ ਬਿਆਨ:ਮੁੰਬਈ : ਬਾਲੀਵੁੱਡ ਅਭਿਨੇਤਰੀ ਤਨੂੰਸ਼੍ਰੀ ਦੱਤਾ ਛੇੜਛਾੜ ਮਾਮਲੇ ‘ਚ ਅਦਾਕਾਰ ਨਾਨਾ ਪਾਟੇਕਰ ਨੂੰ ਵੱਡੀ ਰਾਹਤ ਮਿਲ ਗਈ ਹੈ।ਇਸ ਮਾਮਲੇ ‘ਚ ਮੁੰਬਈ ਪੁਲਿਸ ਨੇ ਅੰਧੇਰੀ ਕੋਰਟ ‘ਚ ਬੀ ਸਮਰੀ ਫਾਈਲ ਕੀਤੀ ਕਿ ਦੋਸ਼ੀ ਖਿਲਾਫ਼ ਕੋਈ ਸਬੂਤ ਨਹੀਂ ਮਿਲੇ।ਹਾਲਾਂਕਿ ਮੁੰਬਈ ਪੁਲਿਸ ਦੀ ਇਸ ਕਾਰਵਾਈ ਨਾਲ ਤਨੂੰਸ਼੍ਰੀ ਦੱਤਾ ਨੂੰ ਝਟਕਾ ਲੱਗਾ ਹੈ।ਇਸ ‘ਤੇ ਤਨੂੰਸ਼੍ਰੀ ਦੱਤਾ ਦੇ ਵਕੀਲ ਨੇ ਕਿਹਾ ਕਿ ਅਸੀਂ ਹਾਰ ਨਹੀਂ ਮੰਨਾਂਗੇ ਅਤੇ ਇਨਸਾਫ਼ ਲਈ ਅੱਗੇ ਅਪੀਲ ਕਰਾਂਗੇ।

Tanushree Dutta on Nana Patekar getting clean chit in sexual harassment case

ਤਨੂੰਸ਼੍ਰੀ ਦੱਤਾ ਮਾਮਲੇ ‘ਚ ਨਾਨਾ ਪਾਟੇਕਰ ਨੂੰ ਕਲੀਨ ਚਿੱਟ , ਤਨੂੰਸ਼੍ਰੀ ਦੱਤਾ ਦਾ ਆਇਆ ਵੱਡਾ ਬਿਆਨ

ਦਰਅਸਲ ‘ਚ ਪਿਛਲੇ ਸਾਲ ਤਨੂੰਸ਼੍ਰੀ ਨੇ ਨਾਨਾ ਪਾਟੇਕਰ ‘ਤੇ ‘ਹੋਰਨ ਓਕੇ ਪਲੀਜ਼’ ਦੀ ਸ਼ੂਟਿੰਗ ਦੌਰਾਨ ਛੇੜਛਾੜ ਕਰਨ ਦਾ ਦੋਸ਼ ਲਗਾਇਆ ਸੀ।ਜਿਸ ਤੋਂ ਬਾਅਦ ਤਨੂੰਸ਼੍ਰੀ ਦੱਤਾ ਨੇ ਨਾਨਾ ਪਾਟੇਕਰ ਖਿਲਾਫ਼ ਮੁੰਬਈ ਔਸ਼ਿਵਾਰਾ ਪੁਲਿਸ ਸਟੇਸ਼ਨ ‘ਚ ਛੇੜਛਾੜ ਅਤੇ ਜਿਨਸੀ ਸੋਸ਼ਣ ਦਾ ਮਾਮਲਾ ਦਰਜ ਕਰਾਇਆ ਸੀ।ਇਸ ਤੋਂ ਬਾਅਦ ਕਾਫ਼ੀ ਦਿਨਾਂ ਤੱਕ ਤਨੂੰਸ਼੍ਰੀ ਅਤੇ ਨਾਨਾ ਦੇ ਵਿਚਾਲੇ ਇੱਕ-ਦੂਜੇ ਨੂੰ ਲੈ ਕੇ ਬਿਆਨਬਾਜ਼ੀ ਹੁੰਦੀ ਰਹੀ।ਉਥੇ ਹੀ ਇਸ ਮਾਮਲੇ ‘ਚ ਨਾਂਅ ਆਉਣ ਤੋਂ ਬਾਅਦ ਨਾਨਾ ਪਾਟੇਕਰ ਲਈ ਫ਼ਿਲਮ ਇੰਡਸਟਰੀ ‘ਚ ਮੁਸ਼ਕਲ ਪੈਦਾ ਹੋ ਗਈ ਸੀ।

Tanushree Dutta on Nana Patekar getting clean chit in sexual harassment case

ਤਨੂੰਸ਼੍ਰੀ ਦੱਤਾ ਮਾਮਲੇ ‘ਚ ਨਾਨਾ ਪਾਟੇਕਰ ਨੂੰ ਕਲੀਨ ਚਿੱਟ , ਤਨੂੰਸ਼੍ਰੀ ਦੱਤਾ ਦਾ ਆਇਆ ਵੱਡਾ ਬਿਆਨ

ਤਨੂੰਸ਼੍ਰੀ ਦੱਤਾ ਨੇ ਇਨ੍ਹਾਂ ਮੀਡੀਆ ਰਿਪੋਰਟਾਂ ਨੂੰ ਖਾਰਜ ਕੀਤਾ ਹੈ, ਜਿਸ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਾਨਾ ਪਾਟੇਕਰ ਨੂੰ ਮੁੰਬਈ ਪੁਲਿਸ ਨੇ ਕਲੀਨ ਚਿੱਟ ਦੇ ਦਿੱਤੀ ਹੈ।ਤਨੂੰਸ਼੍ਰੀ ਨੇ ਕਿਹਾ ਕਿ ਮੀਡੀਆ ‘ਚ ਇਹ ਝੂਠੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਪੁਲਿਸ ਨੇ ਨਾਨਾ ਪਾਟੇਕਰ ਨੂੰ ਜਿਨਸੀ ਸ਼ੋਸ਼ਣ ਦੇ ਮਾਮਲੇ ‘ਚ ਕਲੀਨ ਚਿੱਟ ਦੇ ਦਿੱਤੀ ਹੈ।ਨਾਨਾ ਪਾਟੇਕਰ ਨੂੰ ਇਸ ਮਾਮਲੇ ‘ਚ ਕਲੀਨ ਚਿੱਟ ਮਿਲਣ ਦੇ ਚਲਦਿਆਂ ਤਨੂੰਸ਼੍ਰੀ ਦੱਤਾ ਨੇ ਮੁੰਬਈ ਪੁਲਿਸ ‘ਤੇ ਗੰਭੀਰ ਦੋਸ਼ ਲਗਾਏ।

Tanushree Dutta on Nana Patekar getting clean chit in sexual harassment case

ਤਨੂੰਸ਼੍ਰੀ ਦੱਤਾ ਮਾਮਲੇ ‘ਚ ਨਾਨਾ ਪਾਟੇਕਰ ਨੂੰ ਕਲੀਨ ਚਿੱਟ , ਤਨੂੰਸ਼੍ਰੀ ਦੱਤਾ ਦਾ ਆਇਆ ਵੱਡਾ ਬਿਆਨ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਨੌਕਰੀ ਦੀ ਭਾਲ ਕਰ ਰਹੀਆਂ ਕੁੜੀਆਂ ਸਾਵਧਾਨ ! ਇਹ ਖ਼ਬਰ ਤੁਹਾਡੇ ਲਈ ਬੇਹੱਦ ਅਹਿਮ

ਦੱਸ ਦੇਈਏ ਕਿ ਇਹ ਮਾਮਲਾ ਸਾਲ 2008 ਦਾ ਹੈ।ਉਸ ਸਮੇਂ ਤਨੂੰਸ਼੍ਰੀ ਦੱਤਾ ਨੇ ਨਾਨਾ ਪਾਟੇਕਰ ‘ਤੇ ਛੇੜਛਾੜ ਕਰਨ ਦਾ ਦੋਸ਼ ਲਾਇਆ ਸੀ ਪਰ ਇਨ੍ਹਾਂ ਦੋਸ਼ਾ ‘ਤੇ ਧਿਆਨ ਨਹੀਂ ਦਿੱਤਾ ਗਿਆ।ਪਿਛਲੇ ਸਾਲ ‘ਮੀ ਟੂ’ ਦੀ ਅਜਿਹਾ ਹਵਾ ਚੱਲੀ ਕਿ ਨਾਨਾ-ਤਨੂੰਸ਼੍ਰੀ ਦਾ ਇਹ ਮਾਮਲਾ ਫਿਰ ਸੁਰਖੀਆਂ ‘ਚ ਆ ਗਿਆ ਤੇ ਪੁਲਿਸ ਨੇ ਕੇਸ ਦਰਜ ਕਰ ਲਿਆ।ਇਸ ਦੋਸ਼ ਦੇ ਚਲਦਿਆਂ ਨਾਨਾ ਪਾਟੇਕਰ ਨੂੰ ਆਪਣੀ ਫਿਲਮ ਹਾਊਸਫੂਲ 4 ਵੀ ਛੱਡਨੀ ਪਈ ਸੀ।
-PTCNews