Sat, Apr 20, 2024
Whatsapp

ਲੁਟੇਰਿਆਂ ਨੇ ਕਾਰ ਸੇਵਾ ਡੇਰੇ 'ਚ ਦਾਖ਼ਲ ਹੋ ਕੇ ਲੁੱਟੇ ਡੇਢ ਕਰੋੜ, ਡੇਰੇ ਦੇ ਖ਼ਜ਼ਾਨਚੀ 'ਤੇ ਕੀਤਾ ਹਮਲਾ

Written by  Shanker Badra -- February 25th 2020 05:49 PM -- Updated: February 25th 2020 06:08 PM
ਲੁਟੇਰਿਆਂ ਨੇ ਕਾਰ ਸੇਵਾ ਡੇਰੇ 'ਚ ਦਾਖ਼ਲ ਹੋ ਕੇ ਲੁੱਟੇ ਡੇਢ ਕਰੋੜ, ਡੇਰੇ ਦੇ ਖ਼ਜ਼ਾਨਚੀ 'ਤੇ ਕੀਤਾ ਹਮਲਾ

ਲੁਟੇਰਿਆਂ ਨੇ ਕਾਰ ਸੇਵਾ ਡੇਰੇ 'ਚ ਦਾਖ਼ਲ ਹੋ ਕੇ ਲੁੱਟੇ ਡੇਢ ਕਰੋੜ, ਡੇਰੇ ਦੇ ਖ਼ਜ਼ਾਨਚੀ 'ਤੇ ਕੀਤਾ ਹਮਲਾ

ਲੁਟੇਰਿਆਂ ਨੇ ਕਾਰ ਸੇਵਾ ਡੇਰੇ 'ਚ ਦਾਖ਼ਲ ਹੋ ਕੇ ਲੁੱਟੇ ਡੇਢ ਕਰੋੜ, ਡੇਰੇ ਦੇ ਖ਼ਜ਼ਾਨਚੀ 'ਤੇ ਕੀਤਾ ਹਮਲਾ:ਤਰਨਤਾਰਨ : ਗੁਰੂ ਘਰਾਂ ਦੀਆਂ ਇਮਾਰਤਾਂ ਦਾ ਨਿਰਮਾਣ ਕਰਵਾਉਣ ਵਾਲੀ ਸੰਸਥਾ ਕਾਰ ਸੇਵਾ ਡੇਰਾ ਬਾਬਾ ਜੀਵਨ ਸਿੰਘ ਤਰਨਤਾਰਨ 'ਚ ਬੀਤੀ ਰਾਤਚਾਰ ਲੁਟੇਰਿਆਂ ਨੇ ਦਾਖ਼ਲ ਹੋ ਕੇ ਡੇਰੇ ਦੇ ਖ਼ਜ਼ਾਨਚੀ ਬਾਬਾ ਮਹਿੰਦਰ ਸਿੰਘ ਨੂੰ ਜ਼ਖ਼ਮੀ ਕਰਕੇ ਡੇਢ ਕਰੋੜ ਦੇ ਕਰੀਬ ਨਕਦੀ ਲੁੱਟ ਲਈ ਹੈ। [caption id="attachment_391462" align="aligncenter" width="300"]Tarantaran Dera Robbers Billions of rupees Robbery, CCTV cameras capcharing ਲੁਟੇਰਿਆਂ ਨੇਕਾਰ ਸੇਵਾ ਡੇਰੇ 'ਚ ਦਾਖ਼ਲ ਹੋ ਕੇ ਲੁੱਟੇ ਡੇਢ ਕਰੋੜ, ਡੇਰੇ ਦੇ ਖ਼ਜ਼ਾਨਚੀ 'ਤੇ ਕੀਤਾ ਹਮਲਾ[/caption] ਮਿਲੀ ਜਾਣਕਾਰੀ ਅਨੁਸਾਰ ਲੁਟੇਰੇ ਇੱਕ ਕਾਰ 'ਚ ਸਵਾਰ ਹੋ ਕੇ ਆਏ ਅਤੇ ਡੇਰੇ ਦੇ ਮੁੱਖ ਦਰਵਾਜ਼ੇ 'ਤੇ ਬੈਠੇ ਸੇਵਾਦਾਰਾਂ ਨੂੰ ਹਸਪਤਾਲ 'ਚ ਮਰੀਜ਼ ਦਾਖ਼ਲ ਕਰਵਾਉਣ ਲਈ ਕਾਰ ਸੇਵਾ ਮੁਖੀ ਨਾਲ ਮੁਲਾਕਾਤ ਕਰਨ ਦੀ ਗੱਲ ਕਹੀ। ਜਿਸ ਤੋਂ ਬਾਅਦ ਸਿੱਧਾ ਖ਼ਜ਼ਾਨਚੀ ਬਾਬਾ ਮਹਿੰਦਰ ਸਿੰਘ ਦੇ ਕਮਰੇ 'ਚ ਜਾ ਕੇ ਬਾਬਾ ਮਹਿੰਦਰ ਸਿੰਘ ਨੂੰ ਜ਼ਖ਼ਮੀ ਕੀਤਾ ਤੇ ਉੱਥੇ ਪਈ ਡੇਢ ਕਰੋੜ ਰੁਪਏ ਦੀ ਨਕਦੀ ਲੁੱਟ ਲਈ ਹੈ। [caption id="attachment_391461" align="aligncenter" width="300"]Tarantaran Dera Robbers Billions of rupees Robbery, CCTV cameras capcharing ਲੁਟੇਰਿਆਂ ਨੇਕਾਰ ਸੇਵਾ ਡੇਰੇ 'ਚ ਦਾਖ਼ਲ ਹੋ ਕੇ ਲੁੱਟੇ ਡੇਢ ਕਰੋੜ, ਡੇਰੇ ਦੇ ਖ਼ਜ਼ਾਨਚੀ 'ਤੇ ਕੀਤਾ ਹਮਲਾ[/caption] ਇਸ ਦੌਰਾਨ ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ 'ਚ ਕੈਦ ਹੋਈ ਹੈ। ਜਿਸ ਤੋਂ ਬਾਅਦ ਬਾਬਾ ਮਹਿੰਦਰ ਸਿੰਘ ਨੂੰ ਡੇਰੇ ਵੱਲੋਂ ਸੰਚਾਲਿਤ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। -PTCNews


Top News view more...

Latest News view more...