ਮੇਲੇ ‘ਤੇ ਗਈਆਂ ਔਰਤਾਂ ਨਾਲ ਵਾਪਰਿਆ ਭਿਆਨਿਕ ਹਾਦਸਾ ,ਇੱਕ ਦੀ ਮੌਤ ਅਤੇ ਦਰਜਨ ਔਰਤਾਂ ਜ਼ਖ਼ਮੀ

Tarantaran Fair going Woman With Road Accident One Death

ਮੇਲੇ ‘ਤੇ ਗਈਆਂ ਔਰਤਾਂ ਨਾਲ ਵਾਪਰਿਆ ਭਿਆਨਿਕ ਹਾਦਸਾ ,ਇੱਕ ਦੀ ਮੌਤ ਅਤੇ ਦਰਜਨ ਔਰਤਾਂ ਜ਼ਖ਼ਮੀ:ਤਰਨਤਾਰਨ ਦੇ ਪਿੰਡ ਸਾਹਬਪੁਰਾ ਨਜ਼ਦੀਕ ਇੱਕ ਕਾਰ ਅਤੇ ਘੜੁੱਕੇ ਦੀ ਭਿਆਨਿਕ ਟੱਕਰ ਹੋਣ ਦੀ ਖ਼ਬਰ ਮਿਲੀ ਹੈ।ਇਸ ਹਾਦਸੇ ਦੌਰਾਨ ਇੱਕ ਔਰਤ ਦੀ ਮੌਤ ਅਤੇ ਇਕ ਦਰਜਨ ਦੇ ਕਰੀਬ ਔਰਤਾਂ ਜ਼ਖ਼ਮੀ ਹੋ ਗਈਆਂ ਹਨ।

ਜਾਣਕਾਰੀ ਅਨੁਸਾਰ ਤਰਨਤਾਰਨ ਨੇੜੇ ਪੱਟੀ ਰੋਡ ’ਤੇ ਸਾਹਬਪੁਰ ਪਿੰਡ ’ਚ ਕੁਟੀਆ ’ਚ ਮੇਲਾ ਲੱਗਾ ਹੋਇਆ ਸੀ।ਜਿਥੇ ਇਹ ਔਰਤਾਂ ਮੇਲੇ ’ਚ ਸੇਵਾ ਕਰਨ ਗਈਆਂ ਸਨ।ਜਦੋਂ ਰਾਤ 8 ਵਜੇ ਤੋਂ ਬਾਅਦ ਘੜੁੱਕੇ ’ਤੇ ਸਵਾਰ ਹੋ ਕੇ ਔਰਤਾਂ ਵਾਪਸ ਆ ਰਹੀਆਂ ਸਨ ਤਾਂ ਤੇਜ਼ ਰਫਤਾਰ ਕਾਰ ਨਾਲ ਟੱਕਰ ਹੋ ਗਈ।ਜਿਸ ਕਾਰਨ ਘੜੁੱਕੇ ’ਚ ਸਵਾਰ ਔਰਤਾਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈਆਂ ਹਨ,ਜਿਸ ਤੋਂ ਬਾਅਦ ਜ਼ਖ਼ਮੀ ਔਰਤਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।

ਡਾਕਟਰ ਨੇ ਮਹਿੰਦਰ ਕੌਰ ਨਾਮਕ ਔਰਤ ਨੂੰ ਮ੍ਰਿਤਕ ਐਲਾਨ ਕਰ ਦਿੱਤਾ, ਜਦਕਿ ਬਾਕੀ ਔਰਤਾਂ ਜ਼ਖ਼ਮੀ ਹਾਲਤ ’ਚ ਜ਼ੇਰੇ ਇਲਾਜ ਹਨ।ਇਸ ਦੇ ਨਾਲ ਹੀ ਗਿਆਨ ਕੌਰ ਦੀ ਹਾਲਤ ਖ਼ਰਾਬ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ।
-PTCNews