ਪਕੌੜਿਆਂ ਦੀ ਦੁਕਾਨ ‘ਤੇ ਭਿਆਨਕ ਅੱਗ ਨੇ ਪਾਇਆ ਭੜਥੂ ,ਹਲਵਾਈ ਦੇ ਸਾਹ ਸੂਤੇ

Tarantaran Pakoras Shop Gas Cylinder Leak Due Fire
ਪਕੌੜਿਆਂ ਦੀ ਦੁਕਾਨ 'ਤੇ ਭਿਆਨਕ ਅੱਗ ਨੇ ਪਾਇਆ ਭੜਥੂ ,ਹਲਵਾਈ ਦੇ ਸਾਹ ਸੂਤੇ

ਪਕੌੜਿਆਂ ਦੀ ਦੁਕਾਨ ‘ਤੇ ਭਿਆਨਕ ਅੱਗ ਨੇ ਪਾਇਆ ਭੜਥੂ ,ਹਲਵਾਈ ਦੇ ਸਾਹ ਸੂਤੇ:ਤਰਨਤਾਰਨ : ਤਰਨਤਾਰਨ ਸ਼ਹਿਰ ਦੇ ਚਾਰ ਖੰਭਾ ਚੌਕ ‘ਚ ਅੱਜ ਸਵੇਰੇ ਪਕੌੜਿਆਂ ਦੀ ਦੁਕਾਨ ‘ਚ ਗੈਸ ਸਿਲੰਡਰ ਲੀਕ ਹੋਣ ਕਾਰਨ ਅੱਗ ਲੱਗ ਗਈ ਹੈ।

Tarantaran Pakoras Shop Gas Cylinder Leak Due Fire
ਪਕੌੜਿਆਂ ਦੀ ਦੁਕਾਨ ‘ਤੇ ਭਿਆਨਕ ਅੱਗ ਨੇ ਪਾਇਆ ਭੜਥੂ ,ਹਲਵਾਈ ਦੇ ਸਾਹ ਸੂਤੇ

ਇਸ ਘਟਨਾ ਤੋਂ ਬਾਅਦ ਓਥੇ ਹਫੜਾ-ਤਫ਼ੜੀ ਮਚ ਗਈ ਹੈ।ਇਸ ਦੌਰਾਨ ਅੱਗ ਨੇ ਵੇਖਦਿਆਂ ਹੀ ਵੇਖਦਿਆਂ ਭਿਆਨਕ ਰੂਪ ਧਾਰਨ ਕਰ ਲਿਆ ਪਰ ਸਥਾਨਕ ਲੋਕਾਂ ਨੇ ਬੜੀ ਜੱਦੋ ਜ਼ਹਿਦ ਨਾਲ ਅੱਗ ‘ਤੇ ਕਾਬੂ ਪਾ ਲਿਆ ਹੈ।

Tarantaran Pakoras Shop Gas Cylinder Leak Due Fire
ਪਕੌੜਿਆਂ ਦੀ ਦੁਕਾਨ ‘ਤੇ ਭਿਆਨਕ ਅੱਗ ਨੇ ਪਾਇਆ ਭੜਥੂ ,ਹਲਵਾਈ ਦੇ ਸਾਹ ਸੂਤੇ

ਜਾਣਕਾਰੀ ਅਨੁਸਾਰ ਅੱਜ ਚਾਰ ਖੰਭਾ ਚੌਕ ਸਥਿਤ ਪਕੌੜਿਆਂ ਵਾਲੀ ਦੁਕਾਨ ‘ਤੇ ਅਚਾਨਕ ਅੱਗ ਲੱਗ ਗਈ।ਜਦੋਂ ਇਸ ਬਾਰੇ ਸਥਾਨਕ ਲੋਕਾਂ ਨੂੰ ਪਤਾ ਲੱਗਾ ਤਾਂ ਤੁਰੰਤ ਅੱਗ ਬੁਝਾਉਣ ‘ਚ ਜੁੱਟ ਗਏ। ਓਥੇ ਅੱਗ ਨੂੰ ਅੱਗੇ ਵਧਦਿਆਂ ਦੇਖਦਿਆਂ ਲੋਕਾਂ ਨੇ ਨਜ਼ਦੀਕ ਸਥਿਤ ਫੈਸ਼ਨ ਮਾਲ ‘ਚੋਂ ਲਿਆਂਦੇ ਅੱਗ ਬੁਝਾਊ ਯੰਤਰਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾ ਲਿਆ।ਇਸ ਦੌਰਾਨ ਫਾਇਰ ਬ੍ਰਿਗੇਡ ਦੀ ਗੱਡੀ ਵੀ ਮੌਕੇ ‘ਤੇ ਪਹੁੰਚ ਗਈ।

Tarantaran Pakoras Shop Gas Cylinder Leak Due Fire
ਪਕੌੜਿਆਂ ਦੀ ਦੁਕਾਨ ‘ਤੇ ਭਿਆਨਕ ਅੱਗ ਨੇ ਪਾਇਆ ਭੜਥੂ ,ਹਲਵਾਈ ਦੇ ਸਾਹ ਸੂਤੇ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਗੁਰਦਾਸਪੁਰ : ‘ਚਿੱਟੇ’ ਨੇ ਇਕ ਹੋਰ ਘਰ ‘ਚ ਵਿਛਾਇਆ ਚਿੱਟਾ ਸੱਥਰ , ਤਿੰਨ ਬੱਚਿਆਂ ਦੇ ਪਿਓ ਦੀ ਹੋਈ ਮੌਤ

ਇਸ ਘਟਨਾ ਨੂੰ ਹਲਵਾਈ ਦੀ ਲਾਪਰਵਾਹੀ ਕਹੀਏ ਜਾਂ ਪ੍ਰਸ਼ਾਸਨ ਦੀ ਢਿੱਲ , ਕਿਉਂਕਿ ਚਾਹ ਪਕੌੜਿਆਂ ਦੀਆਂ ਦੁਕਾਨਾਂ, ਹਲਵਾਈਆਂ ਦੀਆਂ ਦੁਕਾਨਾਂ, ਰੈਸਟੋਰੈਂਟ ਅਤੇ ਹੋਟਲਾਂ ਆਦਿ ‘ਚ ਕਮਰਸ਼ੀਅਲ ਸਲੰਡਰ ਦੀ ਬਜਾਏ ਘਰੇਲੂ ਗੈਸ ਸਲੰਡਰ ਦੀ ਵਰਤੋਂ ਹੀ ਕੀਤੀ ਜਾ ਰਹੀ ਹੈ ਪਰ ਪ੍ਰਸ਼ਾਸਨਿਕ ਅਧਿਕਾਰੀ ਕਾਰਵਾਈ ਕਰਨ ਦੀ ਥਾਂ ਚੁੱਪ ਹਨ।
-PTCNews