ਤਰਨਤਾਰਨ :ਵਿਜੀਲੈਂਸ ਵਿਭਾਗ ਵੱਲੋਂ ਬਿਜਲੀ ਵਿਭਾਗ ਦਾ ਏ.ਐਲ.ਐਮ.ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ

Tarantaran : Vigilance Department From Power department ALM Arrested

ਤਰਨਤਾਰਨ :ਵਿਜੀਲੈਂਸ ਵਿਭਾਗ ਵੱਲੋਂ ਬਿਜਲੀ ਵਿਭਾਗ ਦਾ ਏ.ਐਲ.ਐਮ.ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ:ਤਰਨਤਾਰਨ :ਵਿਜੀਲੈਂਸ ਵਿਭਾਗ ਨੇ ਬਿਜਲੀ ਵਿਭਾਗ ਦੇ ਏ.ਐਲ.ਐਮ. ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀ ਗ੍ਰਿਫ਼ਤਾਰ ਕੀਤਾ ਹੈ।

ਜਾਣਕਾਰੀ ਅਨੁਸਾਰ ਬਿਜਲੀ ਵਿਭਾਗ ਦੇ ਏ.ਐਲ.ਐਮ. ਸਰੂਪ ਸਿੰਘ ਨੇ ਨਾਜਾਇਜ਼ ਚੱਲਦੀ ਮੋਟਰ ਫੜੇ ਜਾਣ ‘ਤੇ ਉਸਨੂੰ ਛੱਡਣ ਬਦਲੇ 20000 ਰੁਪਏ ਮੰਗੇ ਸੀ ਅਤੇ 12000 ਵਿੱਚ ਸੌਦਾ ਤਹਿ ਹੋਇਆ ਸੀ।

ਦੱਸਿਆ ਜਾਂਦਾ ਹੈ ਕਿ ਏ.ਐਲ.ਐਮ. ਸਰੂਪ ਸਿੰਘ ਨੂੰ ਪੱਟੀ ਦੇ ਪਿੰਡ ਸਭਰਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।ਉਸਦੇ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਐਕਟ ਦੇ ਤਹਿਤ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ।
-PTCNews