Thu, Apr 18, 2024
Whatsapp

ਨਗਰ ਕੀਰਤਨ ਧਮਾਕੇ 'ਚ ਮਾਰੇ ਗਏ ਬੱਚਿਆਂ ਦਾ ਕੀਤਾ ਗਿਆ ਅੰਤਿਮ ਸਸਕਾਰ, ਪਰਿਵਾਰਾਂ ਦਾ ਰੋ-ਰੋ ਬੁਰਾ ਹਾਲ

Written by  Jashan A -- February 09th 2020 03:05 PM
ਨਗਰ ਕੀਰਤਨ ਧਮਾਕੇ 'ਚ ਮਾਰੇ ਗਏ ਬੱਚਿਆਂ ਦਾ ਕੀਤਾ ਗਿਆ ਅੰਤਿਮ ਸਸਕਾਰ, ਪਰਿਵਾਰਾਂ ਦਾ ਰੋ-ਰੋ ਬੁਰਾ ਹਾਲ

ਨਗਰ ਕੀਰਤਨ ਧਮਾਕੇ 'ਚ ਮਾਰੇ ਗਏ ਬੱਚਿਆਂ ਦਾ ਕੀਤਾ ਗਿਆ ਅੰਤਿਮ ਸਸਕਾਰ, ਪਰਿਵਾਰਾਂ ਦਾ ਰੋ-ਰੋ ਬੁਰਾ ਹਾਲ

ਤਰਨਤਾਰਨ: ਬੀਤੇ ਕੱਲ ਤਰਨਤਾਰਨ ਦੇ ਪਹੂਵਿੰਡ ਤੋਂ ਟਾਹਲਾ ਸਾਹਿਬ ਜਾ ਰਹੇ ਨਗਰ ਕੀਰਤਨ ਦੌਰਾਨ ਪਿੰਡ ਡਾਲੇਕੇ ਨੇੜੇ ਟਰਾਲੀ 'ਚ ਹੋਏ ਧਮਾਕੇ ਕਾਰਨ ਮਾਰੇ ਗਏ ਦੋ ਬੱਚਿਆਂ ਗੁਰਪ੍ਰੀਤ ਸਿੰਘ ਪੁੱਤਰ ਨਿਰਵੈਰ ਸਿੰਘ ਪਹੂਵਿੰਡ ਅਤੇ ਮਨਦੀਪ ਸਿੰਘ ਪੁੱਤਰ ਵਜ਼ੀਰ ਸਿੰਘ ਪਹੂਵਿੰਡ ਦਾ ਅੱਜ ਨਮ ਅੱਖਾਂ ਨਾਲ ਉਨ੍ਹਾਂ ਦੇ ਪਿੰਡ ਪਹੂਵਿੰਡ 'ਚ ਅੰਤਿਮ ਸਸਕਾਰ ਕੀਤਾ ਗਿਆ। Cremation ਪੋਸਟਮਾਰਟਮ ਤੋਂ ਬਾਅਦ ਜਿਵੇਂ ਹੀ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਪਿੰਡ ਪੁੱਜੀਆਂ ਤਾਂ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ। ਦੋਵਾਂ ਬੱਚਿਆਂ ਦੇ ਪਰਿਵਾਰਾਂ ਦੇ ਰੋ-ਰੋ ਕੇ ਬੁਰਾ ਹਾਲ ਸੀ। ਇਸ ਹਾਦਸੇ ਵਿਚ ਮਾਰੇ ਗਏ ਦੋਵੇਂ ਬੱਚੇ ਆਪਣੇ ਮਾਪਿਆਂ ਇਕਲੌਤੇ ਪੁੱਤ ਸਨ। ਹੋਰ ਪੜ੍ਹੋ:ਮੋਗਾ ਦਾ ਇੱਕ ਅਜਿਹਾ ਪਿੰਡ ਜਿੱਥੇ ਲੋਕ ਤੰਦਰੁਸਤ ਹੋਣ ਲਈ ਜਾਂਦੇ ਨੇ ਸ਼ਮਸ਼ਾਨਘਾਟ, ਜਾਣੋ ਪੂਰਾ ਮਾਮਲਾ ਇਸ ਮੌਕੇ ਵੱਡੀ ਗਿਣਤੀ 'ਚ ਜਿਥੇ ਪਿੰਡ ਵਾਸੀ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ, ਉਥੇ ਹੀ ਪ੍ਰਸ਼ਾਸਨ, ਧਾਰਮਿਕ ਅਤੇ ਰਾਜਨੀਤਕ ਆਗੂ ਵੀ ਪੁੱਜੇ ਜਿਨ੍ਹਾਂ ਵਿਚ ਐੱਸਡੀਐਮ ਪੱਟੀ ਨਰਿੰਦਰ ਸਿੰਘ ਧਾਲੀਵਾਲ, ਐੱਸਪੀਡੀ ਜਗਜੀਤ ਸਿੰਘ ਵਾਲੀਆ, ਵਿਰਸਾ ਸਿੰਘ ਵਲਟੋਹਾ ਅਕਾਲੀ ਦਲ ਅਤੇ ਬਾਬਾ ਬਿੱਧੀ ਚੰਦ ਸੰਪਰਦਾਇ ਦੇ ਮੁੱਖੀ ਬਾਬਾ ਅਵਤਾਰ ਸਿੰਘ ਸ਼ਾਮਿਲ ਸਨ। Cremationਇਸ ਮੌਕੇ ਵਿਰਸਾ ਸਿੰਘ ਵਲਟੋਹਾ ਨੇ ਗੱਲ ਕਰਦੇ ਜਿਥੇ ਇਸ ਘਟਨਾ ਦੀ ਨਿਖੇਧੀ ਕੀਤੀ ਉੱਥੇ ਹੀ ਕਿਹਾ ਕਿ ਸਾਨੂੰ ਅਜਿਹੇ ਧਾਰਮਿਕ ਦਿਹਾੜੇ ਸ਼ਾਂਤੀ ਅਤੇ ਸ਼ਰਧਾ ਨਾਲ ਮਨਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਸਰਕਾਰ ਮ੍ਰਿਤਕਾ ਦੇ ਪਰਿਵਾਰਾਂ ਨੂੰ ਘਟੋਂ ਘੱਟ 10 ਲੱਖ ਰੁਪਏ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਦੇਵੇ ਅਤੇ ਪੁਲਿਸ ਪ੍ਰਸ਼ਾਸਨ ਇਸ ਘਟਨਾ ਦੀ ਜਾਂਚ ਡੁੰਘਾਈ ਨਾਲ ਕਰੇ ਤਾਂ ਜੋ ਅਜਿਹੀਆਂ ਘਟਨਾਵਾਂ ਅੱਗੇ ਤੋਂ ਨਾ ਵਾਪਰ ਸਕਣ। -PTC News


Top News view more...

Latest News view more...