Wed, Apr 17, 2024
Whatsapp

ਕਾਂਗਰਸੀਆਂ ਦੀ ਬਦਮਾਸ਼ੀ , ਸਿੱਖਿਆ ਮੰਤਰੀ ਤੋਂ ਬਾਅਦ ਹੁਣ ਇਸ ਕਾਂਗਰਸੀ ਆਗੂ ਨੇ ਸਟੇਜ ਤੋਂ ਕੱਢੀ ਗਾਲ੍ਹ

Written by  Shanker Badra -- December 12th 2019 04:31 PM
ਕਾਂਗਰਸੀਆਂ ਦੀ ਬਦਮਾਸ਼ੀ , ਸਿੱਖਿਆ ਮੰਤਰੀ ਤੋਂ ਬਾਅਦ ਹੁਣ ਇਸ ਕਾਂਗਰਸੀ ਆਗੂ ਨੇ ਸਟੇਜ ਤੋਂ ਕੱਢੀ ਗਾਲ੍ਹ

ਕਾਂਗਰਸੀਆਂ ਦੀ ਬਦਮਾਸ਼ੀ , ਸਿੱਖਿਆ ਮੰਤਰੀ ਤੋਂ ਬਾਅਦ ਹੁਣ ਇਸ ਕਾਂਗਰਸੀ ਆਗੂ ਨੇ ਸਟੇਜ ਤੋਂ ਕੱਢੀ ਗਾਲ੍ਹ

ਕਾਂਗਰਸੀਆਂ ਦੀ ਬਦਮਾਸ਼ੀ , ਸਿੱਖਿਆ ਮੰਤਰੀ ਤੋਂ ਬਾਅਦ ਹੁਣ ਇਸ ਕਾਂਗਰਸੀ ਆਗੂ ਨੇ ਸਟੇਜ ਤੋਂ ਕੱਢੀ ਗਾਲ੍ਹ:ਤਰਨਤਾਰਨ : ਪੰਜਾਬ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਕਾਂਗਰਸ ਸਰਕਾਰ ਨੇ ਪੰਜਾਬ ਵਿੱਚ ਨਸ਼ਾਖੋਰੀ ,ਤਸਕਰੀ  ਅਤੇ ਗੈਂਗਸਟਰ ਨੂੰ ਵਧਾਵਾ ਦਿੱਤਾ ਹੈ। ਜਿਸ ਕਰਕੇ ਹਾਲਾਤ ਇਹੋ-ਜਿਹੇ ਬਣ ਚੁੱਕੇ ਹਨ ਕਿ ਸੱਤਾ ‘ਤੇ ਕਾਬਜ ਕਾਂਗਰਸ ਸਰਕਾਰ ਦੀ ਛਤਰ-ਛਾਇਆ ਹੇਠ ਸੂਬੇ ਦਾ ਕੋਈ ਨਾਗਰਿਕ ਸੁਰੱਖਿਅਤ ਨਹੀਂ ਹੈ। ਜਿਥੇ ਕਤਲ, ਲੁੱਟ-ਖੋਹ, ਧੋਖਾਧੜੀ ਜਿਹੀਆਂ ਗੱਲਾਂ ਆਮ ਸਨ। [caption id="attachment_368783" align="aligncenter" width="300"]Tarn Taran Cabinet Minister Sukhjinder Randhawa Event Congress leaders Slang ਕਾਂਗਰਸੀਆਂ ਦੀ ਬਦਮਾਸ਼ੀ , ਸਿੱਖਿਆ ਮੰਤਰੀ ਤੋਂ ਬਾਅਦ ਹੁਣ ਇਸ ਕਾਂਗਰਸੀ ਆਗੂ ਨੇ ਸਟੇਜ ਤੋਂ ਕੱਢੀ ਗਾਲ੍ਹ[/caption] ਤਰਨਤਾਰਨ 'ਚ 9 ਦਸੰਬਰ ਨੂੰ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਸਮਾਗਮ 'ਚ ਕਾਂਗਰਸੀ ਆਗੂ ਅਤੇ ਬਲਾਕ ਸੰਮਤੀ ਦੇ ਪ੍ਰਧਾਨ ਗੁਪਾਲ ਗੰਡੀਵਿੰਡ ਨੇ ਟਿੱਚਰਾਂ ਕਰਦੇ ਹੋਏ ਗਾਲ੍ਹ ਕੱਢ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਟਿੱਚਰਾਂ ਕਰਦੇ ਹੋਏ ਕਿਹਾ ਕਿ ਜਿਸ ਢੰਗ ਨਾਲ ਵਿਕਾਸ ਹੋ ਰਹੇ ਹਨ ,ਉਸ ਹਿਸਾਬ ਨਾਲ ਆਉਣ ਵਾਲੇ ਸਮੇਂ 'ਚ ਇਨ੍ਹਾਂ ਸਰਪੰਚਾਂ ਨੂੰ ਹੀ ਸਰਬਸੰਮਤੀ ਨਾਲ ਚੁਣ ਲਿਆ ਜਾਵੇਗਾ। [caption id="attachment_368782" align="aligncenter" width="300"]Tarn Taran Cabinet Minister Sukhjinder Randhawa Event Congress leaders Slang ਕਾਂਗਰਸੀਆਂ ਦੀ ਬਦਮਾਸ਼ੀ , ਸਿੱਖਿਆ ਮੰਤਰੀ ਤੋਂ ਬਾਅਦ ਹੁਣ ਇਸ ਕਾਂਗਰਸੀ ਆਗੂ ਨੇ ਸਟੇਜ ਤੋਂ ਕੱਢੀ ਗਾਲ੍ਹ[/caption] ਉਨ੍ਹਾਂ ਕਿਹਾ ਇਨ੍ਹਾਂ ਨੇ ਤਾਂ ਤਿੰਨ ਸਾਲ 'ਚ ਗ੍ਰਾਂਟਾਂ ਦੀ ਹਨੇਰੀ ਲਿਆ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਗਾਲ੍ਹ ਕੱਢ ਦਿੱਤੀ, ਜਿਸ ਤੋਂ ਬਾਅਦ ਮੁਆਫੀ ਵੀ ਮੰਗੀ ਹੈ।ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਵਲੋਂ ਵੀ ਅਧਿਆਪਕਾਂ ਨੂੰ ਸ਼ਰੇਆਮ ਗਾਲ੍ਹਾਂ ਕੱਢੀਆਂ ਗਈਆਂ ਸਨ। [caption id="attachment_368784" align="aligncenter" width="300"]Tarn Taran Cabinet Minister Sukhjinder Randhawa Event Congress leaders Slang ਕਾਂਗਰਸੀਆਂ ਦੀ ਬਦਮਾਸ਼ੀ , ਸਿੱਖਿਆ ਮੰਤਰੀ ਤੋਂ ਬਾਅਦ ਹੁਣ ਇਸ ਕਾਂਗਰਸੀ ਆਗੂ ਨੇ ਸਟੇਜ ਤੋਂ ਕੱਢੀ ਗਾਲ੍ਹ[/caption] ਦੱਸ ਦੇਈਏ ਕਿ ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਖ਼ਬਰਾਂ ਦੀਆਂ ਸੁਰਖੀਆਂ ਬਣ ਰਹੀਆਂ ਗੋਲੀ ਚੱਲਣ ਦੀਆਂ ਘਟਨਾਵਾਂ ਨੇ ਸੂਬੇ ਦੇ ਲੋਕਾਂ ਨੂੰ ਸਹਿਮ ਵਿੱਚ ਪਾ ਦਿੱਤਾ ਹੈ। ਨਿੱਤ ਦਿਨ ਹੁੰਦੀਆਂ ਇਹਨਾਂ ਵਾਰਦਾਤਾਂ ਕਾਰਨ ਸੂਬੇ ਦੇ ਲੋਕ ਇਹ ਸੋਚਣ ਲਈ ਮਜਬੂਰ ਹੋ ਰਹੇ ਹਨ ਕਿ ਕੀ ਉਹ ਉਸੇ ਪੰਜਾਬ ਵਿੱਚ ਵੱਸ ਰਹੇ ਹਨ। ਪੰਜਾਬ ਵਿੱਚ ਇਸ ਵੇਲੇ ਸਰਕਾਰ ਦਾ ਨਹੀਂ, ਮਾਫੀਆ ਦਾ ਰਾਜ ਹੈ। -PTCNews


Top News view more...

Latest News view more...