Thu, Apr 25, 2024
Whatsapp

ਪਤੀ ਨੇ ਨਾਜਾਇਜ਼ ਸਬੰਧਾਂ ਦੇ ਸ਼ੱਕ 'ਚ ਕੀਤਾ ਪਤਨੀ ਦਾ ਕਤਲ, ਬਿਆਸ ਦਰਿਆ 'ਚ ਰੋੜ੍ਹੀਆਂ ਅਸਥੀਆਂ 

Written by  Shanker Badra -- March 27th 2021 10:18 AM
ਪਤੀ ਨੇ ਨਾਜਾਇਜ਼ ਸਬੰਧਾਂ ਦੇ ਸ਼ੱਕ 'ਚ ਕੀਤਾ ਪਤਨੀ ਦਾ ਕਤਲ, ਬਿਆਸ ਦਰਿਆ 'ਚ ਰੋੜ੍ਹੀਆਂ ਅਸਥੀਆਂ 

ਪਤੀ ਨੇ ਨਾਜਾਇਜ਼ ਸਬੰਧਾਂ ਦੇ ਸ਼ੱਕ 'ਚ ਕੀਤਾ ਪਤਨੀ ਦਾ ਕਤਲ, ਬਿਆਸ ਦਰਿਆ 'ਚ ਰੋੜ੍ਹੀਆਂ ਅਸਥੀਆਂ 

ਤਰਨਤਾਰਨ : ਤਰਨਤਾਰਨ ਦੇ ਪਿੰਡ ਸੱਕਿਆਂਵਾਲੀ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਜਸਵਿੰਦਰ ਸਿੰਘ ਉਰਫ ਬੱਬਾ ਨਾਂ ਦੇ ਵਿਅਕਤੀ ਨੇ ਆਪਣੀ ਪਤਨੀ ਮਨਪ੍ਰੀਤ ਕੌਰ ਦੀ ਨਾਜਾਇਜ਼ ਸਬੰਧਾਂ ਦੇ ਸ਼ੱਕ 'ਚ ਹੱਤਿਆ ਕਰ ਦਿੱਤੀ ਹੈ। ਇੰਨਾ ਹੀ ਨਹੀਂ ਰਾਤ ਸਮੇਂ ਉਸ ਦਾ ਸਸਕਾਰ ਕਰਕੇ ਅਸਥੀਆਂ ਤੇ ਰਾਖ ਬਿਆਸ ਦਰਿਆ ’ਚ ਰੋੜ੍ਹ ਦਿੱਤੀ। [caption id="attachment_484367" align="aligncenter" width="300"]Tarn Taran : man filed missing complaint after killing wife, arrested ਪਤੀ ਨੇ ਨਾਜਾਇਜ਼ ਸਬੰਧਾਂ ਦੇ ਸ਼ੱਕ 'ਚ ਕੀਤਾ ਪਤਨੀ ਦਾ ਕਤਲ, ਬਿਆਸ ਦਰਿਆ 'ਚ ਰੋੜ੍ਹੀਆਂ ਅਸਥੀਆਂ[/caption] ਜਾਣਕਾਰੀ ਅਨੁਸਾਰ ਉਸ ਨੇ 22 ਮਾਰਚ ਦੀ ਰਾਤ ਨੂੰ ਆਪਣੀ ਪਤਨੀ ਨੂੰ ਸਲਫਾਸ ਦੀਆਂ ਗੋਲੀਆਂ ਖੁਆਈਆਂ ਪਰ ਮੌਤ ਨਾ ਹੋਣ ਕਾਰਨ ਬਾਅਦ 'ਚ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਹੈ। ਆਪਣੇ ਅਪਰਾਧ ਨੂੰ ਲੁਕਾਉਣ ਲਈ ਉਸ ਨੇ ਲਾਸ਼ ਨੂੰ ਖੁਰਦ-ਬੁਰਦ ਕਰਕੇ ਰਾਤ ਸਮੇਂ ਉਸ ਦਾ ਸਸਕਾਰ ਕਰਕੇ ਅਸਥੀਆਂ ਤੇ ਰਾਖ ਬਿਆਸ ਦਰਿਆ 'ਚ ਰੋੜ੍ਹ ਦਿੱਤੀ। [caption id="attachment_484365" align="aligncenter" width="300"]Tarn Taran : man filed missing complaint after killing wife, arrested ਪਤੀ ਨੇ ਨਾਜਾਇਜ਼ ਸਬੰਧਾਂ ਦੇ ਸ਼ੱਕ 'ਚ ਕੀਤਾ ਪਤਨੀ ਦਾ ਕਤਲ, ਬਿਆਸ ਦਰਿਆ 'ਚ ਰੋੜ੍ਹੀਆਂ ਅਸਥੀਆਂ[/caption] ਮ੍ਰਿਤਕ ਦੇ ਪਤੀ ਨੇ ਸਾਰਾ ਕੁਝ ਕਰਨ ਤੋਂ ਬਾਅਦ ਅਗਲੇ ਦਿਨ ਆਪਣੀ ਪਤਨੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਪੁਲਿਸ ਨੂੰ ਦਿੱਤੀ। ਡੀਐੱਸਪੀ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਪਿੰਡ ਸੱਕਿਆਂਵਾਲੀ ਵਾਸੀ ਜਸਵਿੰਦਰ ਸਿੰਘ ਉਰਫ ਬੱਬਾ ਨੇ 22 ਮਾਰਚ ਨੂੰ ਥਾਣਾ ਵੈਰੋਂਵਾਲ ਵਿਖੇ ਆਪਣੀ ਪਤਨੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ ਦੇਣ ਤੋਂ ਬਾਅਦ ਬੱਬਾ ਨੇ ਆਪਣਾ ਫੋਨ ਬੰਦ ਕਰ ਲਿਆ। ਪੁਲਿਸ ਨੂੰ ਸ਼ੱਕ ਹੋਇਆ ਤਾਂ ਉਸ ਦੇ ਸਹੁਰੇ ਪਰਿਵਾਰ ਨਾਲ ਰਾਬਤਾ ਕਾਇਮ ਕੀਤਾ ਗਿਆ। [caption id="attachment_484366" align="aligncenter" width="300"]Tarn Taran : man filed missing complaint after killing wife, arrested ਪਤੀ ਨੇ ਨਾਜਾਇਜ਼ ਸਬੰਧਾਂ ਦੇ ਸ਼ੱਕ 'ਚ ਕੀਤਾ ਪਤਨੀ ਦਾ ਕਤਲ, ਬਿਆਸ ਦਰਿਆ 'ਚ ਰੋੜ੍ਹੀਆਂ ਅਸਥੀਆਂ[/caption] ਮਿ੍ਤਕਾ ਦੇ ਭਰਾ ਨੇ ਸ਼ੱਕ ਜ਼ਾਹਰ ਕੀਤਾ ਕਿ ਉਸ ਦੀ ਭੈਣ ਦੇ ਗਾਇਬ ਹੋਣ ਪਿੱਛੇ ਉਸ ਦੇ ਜੀਜੇ ਜਸਵਿੰਦਰ ਸਿੰਘ ਦਾ ਹੱਥ ਹੋ ਸਕਦਾ ਹੈ। ਜਦੋਂ ਜਸਵਿੰਦਰ ਸਿੰਘ ਨੂੰ ਹਿਰਾਸਤ ’ਚ ਲੈ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਕਬੂਲ ਕੀਤਾ ਕਿ ਉਹ ਆਪਣੀ ਪਤਨੀ ’ਤੇ ਸ਼ੱਕ ਕਰਦਾ ਸੀ ਕਿ ਉਸ ਦੇ ਕਿਸੇ ਨਾਲ ਨਾਜਾਇਜ਼ ਸਬੰਧ ਹਨ, ਜਿਸ ਕਾਰਨ ਉਸ ਨੇ ਆਪਣੀ ਪਤਨੀ ਦੀ ਹੱਤਿਆ ਕਰ ਕੇ ਤੇ ਉਸ ਦਾ ਸਸਕਾਰ ਕਰ ਕੇ ਅਸਥੀਆਂ ਤੇ ਰਾਖ ਬਿਆਸ ਦਰਿਆ ’ਚ ਰੋੜ ਦਿੱਤੇ। [caption id="attachment_484365" align="aligncenter" width="300"]Tarn Taran : man filed missing complaint after killing wife, arrested ਪਤੀ ਨੇ ਨਾਜਾਇਜ਼ ਸਬੰਧਾਂ ਦੇ ਸ਼ੱਕ 'ਚ ਕੀਤਾ ਪਤਨੀ ਦਾ ਕਤਲ, ਬਿਆਸ ਦਰਿਆ 'ਚ ਰੋੜ੍ਹੀਆਂ ਅਸਥੀਆਂ[/caption] ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸਕੀਆਂਵਾਲਾ ਦੇ ਵਸਨੀਕ ਅਜਮੇਰ ਸਿੰਘ ਦੀ ਇੱਕ ਲੜਕੀ ਮਨਪ੍ਰੀਤ ਕੌਰ ਦਾ ਵਿਆਹ 2016 ਵਿੱਚ ਜਸਵਿੰਦਰ ਸਿੰਘ ਉਰਫ ਬੱਬਾ ਨਾਲ ਹੋਇਆ ਸੀ। ਮਨਪ੍ਰੀਤ ਕੌਰ ਇੱਕ 4 ਸਾਲ ਦੇ ਲੜਕੇ ਦੀ ਮਾਂ ਹੈ। ਜਸਵਿੰਦਰ ਸਿੰਘ ਬੱਬਾ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦਾ ਕਿਸੇ ਨਾਲ ਨਾਜਾਇਜ਼ ਸੰਬੰਧ ਹੈ।  ਪੁਲਿਸ ਨੇ ਕਾਤਲ ਪਤੀ ਨੂੰ ਕਾਬੂ ਕਰਦੇ ਹੋਏ ਥਾਣਾ ਵੈਰੋਂਵਾਲ ਵਿਖੇ ਮ੍ਰਿਤਕਾ ਦੇ ਭਰਾ ਬਲਜੀਤ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਸਠਿਆਲਾ ਦੇ ਬਿਆਨਾਂ ਹੇਠ ਮਾਮਲਾ ਪਤੀ ਤੇ ਸੱਸ ਨਰਿੰਦਰ ਕੌਰ 'ਤੇ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTCNews


Top News view more...

Latest News view more...