ਹੋਰ ਖਬਰਾਂ

ਤਰਨਤਾਰਨ : ਹਮਲਾਵਾਰਾਂ ਨੇ ਦਿਨ-ਦਿਹਾੜੇ ਕਾਰ ਸਵਾਰ ਵਿਅਕਤੀ 'ਤੇ ਚਲਾਈਆਂ ਅੰਨ੍ਹੇਵਾਹ ਗੋਲੀਆਂ

By Shanker Badra -- October 05, 2020 4:10 pm -- Updated:Feb 15, 2021

ਤਰਨਤਾਰਨ : ਹਮਲਾਵਾਰਾਂ ਨੇ ਦਿਨ-ਦਿਹਾੜੇ ਕਾਰ ਸਵਾਰ ਵਿਅਕਤੀ 'ਤੇ ਚਲਾਈਆਂ ਅੰਨ੍ਹੇਵਾਹ ਗੋਲੀਆਂ:ਤਰਨਤਾਰਨ : ਪੰਜਾਬ ਚ ਆਏ ਦਿਨ ਲੁੱਟਖੋਹ , ਡਕੈਤੀ ਅਤੇ ਫ਼ਾਇਰਿੰਗ ਦੀਆਂ ਘਟਨਾਵਾਂ ਆਮ ਵਾਪਰ ਰਹੀਆਂ ਹਨ ਪਰ ਹਮਲਾਵਾਰਾਂ ਨੂੰ ਪੁਲਿਸ ਦਾ ਕੋਈ ਖੌਫ਼ ਨਹੀਂ ਰਿਹਾ। ਅਜਿਹਾ ਹੀ ਤਾਜ਼ਾ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਹੈ।ਜਿੱਥੇ ਅੰਮ੍ਰਿਤਸਰ-ਬਾਈਪਾਸ ਨੇੜੇ ਕੁਝ ਵਿਅਕਤੀਆਂ ਵੱਲੋਂ ਇੱਕ ਕਾਰ 'ਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ।

ਤਰਨਤਾਰਨ : ਹਮਲਾਵਾਰਾਂ ਨੇ ਦਿਨ-ਦਿਹਾੜੇ ਕਾਰ ਸਵਾਰ ਵਿਅਕਤੀ 'ਤੇ ਚਲਾਈਆਂ ਅੰਨ੍ਹੇਵਾਹ ਗੋਲੀਆਂ   

ਮਿਲੀ ਜਾਣਕਾਰੀ ਅਨੁਸਾਰ ਜਦੋਂ ਹਮਲਾਵਾਰਾਂ ਨੇ ਕਾਰ ਸਵਾਰ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਤਾਂ  ਕਾਰ ਚਾਲਕ ਕਿਸੇ ਤਰ੍ਹਾਂ ਆਪਣੀ ਜਾਨ ਬਚਾਅ ਕੇ ਭੱਜ ਨਿਕਲਿਆ। ਇਸ ਦੌਰਾਨ ਉਥੇ ਇਕ ਸੰਸਥਾ ਵਲੋਂ ਲੰਗਰ ਲਗਾਇਆ ਗਿਆ ਸੀ, ਜਿਸ ਕਾਰਨ ਓਥੇ ਮੌਜੂਦ ਲੋਕਾਂ ਨੂੰ ਲੱਗੇ ਗੋਲੀਆਂ ਦੇ ਖੋਲ ਲੱਗ ਗਏ ਤੇ ਇਕ ਬੱਚੇ ਸਮੇਤ 3 ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ,ਜਿਨ੍ਹਾਂ ਨੂੰ ਨੇੜਲੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਤਰਨਤਾਰਨ : ਹਮਲਾਵਾਰਾਂ ਨੇ ਦਿਨ-ਦਿਹਾੜੇ ਕਾਰ ਸਵਾਰ ਵਿਅਕਤੀ 'ਤੇ ਚਲਾਈਆਂ ਅੰਨ੍ਹੇਵਾਹ ਗੋਲੀਆਂ   

ਸੂਤਰਾਂ ਮੁਤਾਬਕ ਹਮਲਾਵਾਰਾਂ ਵਲੋਂ ਕਰੀਬ ਦੋ ਦਰਜਨ ਗੋਲੀਆਂ ਚਲਾਈਆਂ ਗਈਆਂ, ਜਿਸ ਤੋਂ ਬਾਅਦ ਉਹ ਮੌਕੇ ਤੋਂ ਫ਼ਰਾਰ ਹੋ ਗਏ ਹਨ। ਫ਼ਿਲਹਾਲ ਗੋਲੀਆਂ ਚਲਾਉਣ ਦੇ ਕਾਰਨਾਂ ਦਾ ਨਹੀਂ ਪਤਾ ਲੱਗ ਸਕਿਆ।ਪੁਲਿਸ ਵਲੋਂ ਇਸ ਸਬੰਧੀ ਆਲੇ-ਦੁਆਲੇ ਦੇ ਸੀ.ਸੀ.ਟੀ.ਵੀ. ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
-PTCNews