ਮੁੱਖ ਖਬਰਾਂ

ਪੱਟੀ ਵਿਖੇ ਹੋਏ ਦੂਹਰੇ ਕਤਲ ਮਾਮਲੇ 'ਚ ਤਰਨਤਾਰਨ ਪੁਲਿਸ ਨੇ 2 ਦੋਸ਼ੀਆਂ ਨੂੰ ਕੀਤਾ ਕਾਬੂ

By Shanker Badra -- November 18, 2021 8:11 am -- Updated:Feb 15, 2021

ਪੱਟੀ : ਬੀਤੀ ਰਾਤ ਪੱਟੀ ਦੇ ਸਰਹਾਲੀ ਰੋਡ ਵਿਖੇ ਹੋਏ ਦੂਹਰੇ ਕਤਲ ਕਾਂਡ ਮਾਮਲੇ ਵਿਚ ਪੁਲਿਸ ਵੱਲੋਂ ਮੁਸ਼ਤੈਦੀ ਵਰਤਦੇ ਹੋਏ ਕਤਲ ਕਰਨ ਵਾਲੇ 2 ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਤਰਨਤਾਰਨ ਦੇ ਐੱਸ.ਐੱਸ.ਪੀ ਹਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਉਨ੍ਹਾਂ ਵੱਲੋਂ ਟੀਮਾਂ ਬਣਾ ਕੇ ਬਰੀਕੀ ਨਾਲ ਛਾਣਬੀਣ ਸ਼ੁਰੂ ਕੀਤੀ ਗਈ।

ਪੱਟੀ ਵਿਖੇ ਹੋਏ ਦੂਹਰੇ ਕਤਲ ਮਾਮਲੇ 'ਚ ਤਰਨਤਾਰਨ ਪੁਲਿਸ ਨੇ 2 ਦੋਸ਼ੀਆਂ ਨੂੰ ਕੀਤਾ ਕਾਬੂ

ਉਨ੍ਹਾਂ ਨੂੰ ਪਤਾ ਚੱਲਿਆ ਕਿ ਲਖਬੀਰ ਸਿੰਘ ਪੁੱਤਰ ਸੁਖਵੰਤ ਸਿੰਘ ਵਾਸੀ ਪੱਟੀ ਨੇ ਸਾਬੀ ਨਾਮਕ ਵਿਅਕਤੀ ਦੇ ਢਾਈ ਲੱਖ ਰੁਪਏ ਦੇਣੇ ਸੀ ,ਜਿਸ ਗੱਲ ਨੂੰ ਲੈ ਕੇ ਇਨ੍ਹਾਂ ਦਾ ਆਪਸ ਵਿਚ ਫ਼ੋਨ 'ਤੇ ਤਕਰਾਰ ਹੋ ਗਿਆ ਅਤੇ ਇਨ੍ਹਾਂ ਵਿਅਕਤੀਆਂ ਨੇ ਟਾਇਮ ਪਾ ਕੇ ਸਰਹਾਲੀ ਰੋਡ ਦਾ ਇੱਕ ਦੂਜੇ ਨੂੰ ਟਾਈਮ ਦੇ ਦਿੱਤਾ।

ਪੱਟੀ ਵਿਖੇ ਹੋਏ ਦੂਹਰੇ ਕਤਲ ਮਾਮਲੇ 'ਚ ਤਰਨਤਾਰਨ ਪੁਲਿਸ ਨੇ 2 ਦੋਸ਼ੀਆਂ ਨੂੰ ਕੀਤਾ ਕਾਬੂ

ਜਿਸ ਤੋਂ ਬਾਅਦ ਲਖਬੀਰ ਸਿੰਘ ਅਤੇ ਉਸ ਦਾ ਸਾਥੀ ਵਿਨੋਦ ਕੁਮਾਰ ਉਰਫ਼ ਗੱਟੂ ਬਾਹਮਣ ਪੁੱਤਰ ਬੇਅੰਤ ਲਾਲ ਨਿਵਾਸੀ ਪੱਟੀ ਆਪਣੇ 6-7 ਸਾਥੀਆਂ ਨੂੰ ਨਾਲ ਲੈ ਕੇ ਸਰਹਾਲੀ ਰੋਡ ਮੌਜੂਦ ਸੀ ਕਿ ਇੰਨੇ ਨੂੰ ਉੱਥੇ ਅਨਮੋਲਪ੍ਰੀਤ ਸਿੰਘ ਅਤੇ ਜਗਦੀਪ ਸਿੰਘ ਉਰਫ ਮੰਨਾ ਅਤੇ ਗੁਰਸੇਵਕ ਸਿੰਘ ਅਤੇ ਹੋਰ ਸਾਥੀ ਨਾਲ ਲੈ ਕੇ ਉੱਥੇ ਪਹੁੰਚ ਗਏ।

ਪੱਟੀ ਵਿਖੇ ਹੋਏ ਦੂਹਰੇ ਕਤਲ ਮਾਮਲੇ 'ਚ ਤਰਨਤਾਰਨ ਪੁਲਿਸ ਨੇ 2 ਦੋਸ਼ੀਆਂ ਨੂੰ ਕੀਤਾ ਕਾਬੂ

ਇਨ੍ਹਾਂ ਦਾ ਆਪਸ ਵਿੱਚ ਤਕਰਾਰ ਹੋਇਆ, ਜਿਸ ਤੋਂ ਬਾਅਦ ਲਖਬੀਰ ਸਿੰਘ ਅਤੇ ਵਿਨੋਦ ਕੁਮਾਰ ਉਰਫ਼ ਗੱਟੂ ਬਾਹਮਣ ਨੇ ਅਨਮੋਲਪ੍ਰੀਤ ਸਿੰਘ ਅਤੇ ਜਗਦੀਪ ਸਿੰਘ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਅਨਮੋਲਪ੍ਰੀਤ ਸਿੰਘ ਅਤੇ ਜਗਦੀਪ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਗੁਰਸੇਵਕ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਐਸ.ਐਸ.ਪੀ ਨੇ ਕਿਹਾ ਕਿ ਇਨ੍ਹਾਂ ਦੋਨਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
-PTCNews

  • Share