ਤਰਨਤਾਰਨ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਹਥਿਆਰਾਂ ਸਮੇਤ 6 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

By Jashan A - August 29, 2019 3:08 pm

ਤਰਨਤਾਰਨ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਹਥਿਆਰਾਂ ਸਮੇਤ 6 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ,ਤਰਨਤਾਰਨ: ਤਰਨਤਾਰਨ CIA ਸਟਾਫ਼ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਕਾਮਯਾਬੀ ਮਿਲੀ, ਜਦੋਂ ਉਹਨਾਂ ਨੇ ਨਾਕੇਬੰਦੀ ਦੌਰਾਨ ਹਥਿਆਰਾਂ ਸਮੇਤ 6 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਇਹਨਾਂ ਕੋਲੋਂ 5 ਪਿਸਤੌਲ, 1 ਰਿਵਾਲਵਰ ਅਤੇ 13 ਜਿੰਦਾ ਕਾਰਤੂਸ ਬਰਾਮਦ ਕੀਤੇ।

tarntaranਫੜ੍ਹੇ ਗਏ ਆਰੋਪੀਆਂ ਦੀ ਪਹਿਚਾਣ ਸੰਤੋਖ ਸਿੰਘ, ਰਾਜਕਰਨ ਸਿੰਘ, ਮਨਪ੍ਰੀਤ ਸਿੰਘ, ਗੁਰਚੇਤ ਸਿੰਘ, ਮਨਦੀਪ ਸਿੰਘ, ਲਵਕਰਨ ਸਿੰਘ ਵਜੋਂ ਹੋਈ ਹੈ। ਤਰਨਤਾਰਨ ਦੇ ਐਸ.ਪੀ ਇਨਵੈਸਟੀਗੇਸ਼ਨ ਹਰਜੀਤ ਸਿੰਘ ਧਾਲੀਵਾਲ ਬੇ ਦੱਸਿਆ ਕਿ ਫੜੇ ਗਏ ਆਰੋਪੀਆਂ ਦੇ ਸਬੰਧ ਗੈਂਗਸਟਰਾਂ ਨਾਲ ਪਾਏ ਗਏ ਹਨ।

ਹੋਰ ਪੜ੍ਹੋ: ਤਰਨਤਾਰਨ ਪੰਜਾਬ ਨੈਸ਼ਨਲ ਬੈਂਕ ਵਿੱਚ ਦਿਨ-ਦਿਹਾੜੇ ਲੁੱਟ ਮਾਮਲਾ 2 ਲੁਟੇਰੇ ਕਾਬੂ

tarntaranਇਹ ਲੋਕ ਬਿਹਾਰ ਤੋਂ ਗੈਰਕਾਨੂੰਨੀ ਢੰਗ ਨਾਲ ਹਥਿਆਰ ਲਿਆ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਬਟਾਲਾ ਅਤੇ ਗੁਰਦਾਸਪੁਰ 'ਚ ਸਪਲਾਈ ਕਰਦੇ ਸਨ।

tarntaranਉਹਨਾਂ ਇਹ ਵੀ ਦੱਸਿਆ ਕਿ ਪੁਲਿਸ ਨੇ ਆਰੋਪੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਜਿਸ ਦੌਰਾਨ ਇਸ ਮਾਮਲੇ 'ਚ ਹੋਰ ਵੀ ਕਈ ਵੱਡੇ ਖੁਲਾਸੇ ਹੋ ਸਕਦੇ ਹਨ।

-PTC News

adv-img
adv-img