Sat, Apr 20, 2024
Whatsapp

ਤਰਨਤਾਰਨ ਦੇ ਪਿੰਡਾਂ 'ਚ ਫਿਲਮ "ਲਾਲ ਸਿੰਘ ਚੱਢਾ" ਦੀ ਹੋਈ ਸ਼ੂਟਿੰਗ, ਦੇਖਣ ਲਈ ਲੋਕਾਂ ਦੀ ਉਮੜੀ ਭੀੜ

Written by  Shanker Badra -- March 12th 2020 04:26 PM
ਤਰਨਤਾਰਨ ਦੇ ਪਿੰਡਾਂ 'ਚ ਫਿਲਮ

ਤਰਨਤਾਰਨ ਦੇ ਪਿੰਡਾਂ 'ਚ ਫਿਲਮ "ਲਾਲ ਸਿੰਘ ਚੱਢਾ" ਦੀ ਹੋਈ ਸ਼ੂਟਿੰਗ, ਦੇਖਣ ਲਈ ਲੋਕਾਂ ਦੀ ਉਮੜੀ ਭੀੜ

ਤਰਨਤਾਰਨ ਦੇ ਪਿੰਡਾਂ 'ਚ ਫਿਲਮ "ਲਾਲ ਸਿੰਘ ਚੱਢਾ" ਦੀ ਹੋਈ ਸ਼ੂਟਿੰਗ, ਦੇਖਣ ਲਈ ਲੋਕਾਂ ਦੀ ਉਮੜੀ ਭੀੜ:ਤਰਨਤਾਰਨ : ਬਾਲੀਵੁੱਡ ਐਕਟਰ ਆਮਿਰ ਖ਼ਾਨ ਆਪਣੀ ਅਗਲੀ ਆਉਣ ਵਾਲੀ ਫ਼ਿਲਮ ਲਾਲ ਸਿੰਘ ਚੱਢਾ ਦੇ ਚੱਲਦੇ ਖੂਬ ਸੁਰਖੀਆਂ ਬਟੋਰ ਰਹੇ ਹਨ। ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਡਾ’ ਦੀ ਸ਼ੂਟਿੰਗ ਜੋੋਰ-ਸ਼ੋਰ ਨਾਲ ਚੱਲ ਰਹੀ ਹੈ। ਜਿਸ ਕਰਕੇ ਬੀਤੇ ਦਿਨੀ ਫਿਲਮ ਦੇ ਕੁਝ ਸੀਨਾ ਦੀ ਸ਼ੂਟਿੰਗ ਪੰਜਾਬ 'ਚ ਕੀਤੀ ਗਈ ਹੈ। ਇਸ ਦੌਰਾਨ ਹਾਲ ਹੀ ਫਿਲਮ ਦੀ ਟੀਮ ਨੇ ਤਰਨਤਾਰਨ ਜ਼ਿਲੇ ਦੇ ਸਰਹੰਦੀ ਖੇਤਰ ਸਰਾਏ ਅਮਾਨਤ ਖਾਂ, ਰੱਖ ਭੂੱਸੇ ਅਤੇ ਗੰਡੀਵਿੰਡ ਪਿੰਡ ਦੇ ਨੇੜਲੇ ਇਲਾਕਿਆਂ ਵਿਚ ਕਈ ਸ਼ੋਟ ਲਾਏ 'ਤੇ ਆਪਣੇ ਕੰਮ ਨੂੰ ਪੂਰਾ ਕਰਕੇ ਵਾਪਿਸ ਚਲੇ ਗਏ ਹਨ। ਜਦੋਂ ਲੋਕਾਂ ਨੂੰ ਆਮਿਰ ਖਾਨ ਦੇ ਆਉਣ ਬਾਰੇ ਪਤਾ ਲੱਗਾ ਤਾਂ ਵੱਡੀ ਗਿਣਤੀ 'ਚ ਲੋਕ ਉਸਨੂੰ ਦੇਖਣ ਪੁਹੰਚੇ, ਪਰ ਸੁਰੱਖਿਆ ਪ੍ਰਬੰਧਾ ਨੂੰ ਦੇਖਦੇ ਹੋਏ ਲੋਕਾ ਨੂੰ ਸ਼ੂਟਿੰਗ ਵਾਲੀ ਜਗਾ ਤੋਂ ਥੋੜਾ ਦੂਰ ਰੱਖਿਆ ਗਿਆ ਹੈ। ਓਥੇ  ਆਮਿਰ ਖਾਨ ਨੇ ਸੁਰੱਖਿਆ ਕਰ ਰਹੇ ਪੁਲਿਸ ਕਰਮਚਾਰੀਆਂ ਨਾਲ ਵੀ ਬੁਹਤ ਤਸਵੀਰਾਂ ਖਿਚਵਾਈਆਂ ਹਨ। -PTCNews


Top News view more...

Latest News view more...