ਤਰਨਤਾਰਨ ‘ਚ 16 ਕੈਦੀਆਂ , ਪੁਲਿਸ ਮੁਲਾਜ਼ਮਾਂ ,ਆਸ਼ਾ ਵਰਕਰਾਂ ਅਤੇ ਸਿਹਤ ਵਿਭਾਗ ਦੇ ਕਾਮਿਆਂ ਸਮੇਤ 36 ਕੋਰੋਨਾ ਪਾਜ਼ੀਟਿਵ 

ਤਰਨਤਾਰਨ 'ਚ 16 ਕੈਦੀਆਂਕੈਦੀਆਂ, ਪੁਲਿਸ ਮੁਲਾਜ਼ਮਾਂ ,ਆਸ਼ਾ ਵਰਕਰ ਅਤੇ ਸਿਹਤ ਵਿਭਾਗ ਦੇ ਕਾਮਿਆਂ ਸਮੇਤ 36 ਕੋਰੋਨਾ ਪਾਜ਼ੀਟਿਵ 

ਤਰਨਤਾਰਨ ‘ਚ 16 ਕੈਦੀਆਂ , ਪੁਲਿਸ ਮੁਲਾਜ਼ਮਾਂ ,ਆਸ਼ਾ ਵਰਕਰਾਂ ਅਤੇ ਸਿਹਤ ਵਿਭਾਗ ਦੇ ਕਾਮਿਆਂ ਸਮੇਤ 36 ਕੋਰੋਨਾ ਪਾਜ਼ੀਟਿਵ :ਤਰਨਤਾਰਨ : ਪੰਜਾਬ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਦਿਨੋਂ-ਦਿਨ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ‘ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ, ਜਿਸ ਨੇ ਲੋਕਾਂ ਨੂੰ ਚਿੰਤਾ ‘ਚ ਪਾ ਦਿੱਤਾ ਹੈ। ਤਰਨਤਾਰਨ ਜ਼ਿਲ੍ਹੇ ‘ਚ ਵੀ ਕੋਰੋਨਾ ਵਾਇਰਸ ਰੁੱਕਣ ਦਾ ਨਾਂ ਨਹੀਂ ਲੈ ਰਿਹਾ ਹੈ।

ਤਰਨਤਾਰਨ ‘ਚ 16 ਕੈਦੀਆਂਕੈਦੀਆਂ, ਪੁਲਿਸ ਮੁਲਾਜ਼ਮਾਂ ,ਆਸ਼ਾ ਵਰਕਰ ਅਤੇ ਸਿਹਤ ਵਿਭਾਗ ਦੇ ਕਾਮਿਆਂ ਸਮੇਤ 36 ਕੋਰੋਨਾ ਪਾਜ਼ੀਟਿਵ

ਜ਼ਿਲ੍ਹਾ ਤਰਨਤਾਰਨ ‘ਚ ਅੱਜ ਕੋਰੋਨਾ ਦੇ 36 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਪਾਜ਼ੀਟਿਵ ਮਰੀਜ਼ਾਂ ‘ਚ 16 ਵਿਅਕਤੀ ਸਬ-ਜ਼ੇਲ੍ਹ ਪੱਟੀ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਬਾਕੀ ਆਸ਼ਾ ਵਰਕਰ ਤੇ ਸਿਹਤ ਵਿਭਾਗ ਦੇ ਕਾਮੇ ਹਨ।

ਤਰਨਤਾਰਨ ‘ਚ 16 ਕੈਦੀਆਂਕੈਦੀਆਂ, ਪੁਲਿਸ ਮੁਲਾਜ਼ਮਾਂ ,ਆਸ਼ਾ ਵਰਕਰ ਅਤੇ ਸਿਹਤ ਵਿਭਾਗ ਦੇ ਕਾਮਿਆਂ ਸਮੇਤ 36 ਕੋਰੋਨਾ ਪਾਜ਼ੀਟਿਵ

ਜਿਸ ਨਾਲ 16 ਕੈਦੀ, 8 ਹੈਲਥ ਵਰਕਰ, 5 ਪੰਜਾਬ ਪੁਲਿਸ ਦੇ ਜਵਾਨ, 2 ਆਸ਼ਾ ਵਰਕਰਾਂ ਸਮੇਤ 36 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਨਾਲ ਜ਼ਿਲ੍ਹੇ ‘ਚ ਹੁਣ ਕੁੱਲ ਪਾਜ਼ੀਟਿਵਕੇਸਾਂ ਦੀ ਗਿਣਤੀ 479 ਹੋ ਚੁੱਕੀ ਹੈ, ਜਿਨ੍ਹਾਂ ‘ਚੋਂ 248 ਲੋਕ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ‘ਚ ਹੁਣ ਤੱਕ 13 ਲੋਕਾਂ ਦੀ ਮੌਤ ਹੋ ਚੁੱਕੀ ਹੈ।
-PTCNews