Thu, Apr 18, 2024
Whatsapp

ਤਰਨਤਾਰਨ :ਪ੍ਰੇਮਿਕਾ ਦਾ ਵਿਆਹ ਕਿਤੇ ਹੋਰ ਹੋਣ ਦੇ ਡਰੋਂ ਮੁੰਡੇ ਨੇ ਕੀਤਾ ਸ਼ਰਮਨਾਕ ਕਾਰਾ 

Written by  Shanker Badra -- January 29th 2020 06:28 PM -- Updated: January 30th 2020 05:35 PM
ਤਰਨਤਾਰਨ :ਪ੍ਰੇਮਿਕਾ ਦਾ ਵਿਆਹ ਕਿਤੇ ਹੋਰ ਹੋਣ ਦੇ ਡਰੋਂ ਮੁੰਡੇ ਨੇ ਕੀਤਾ ਸ਼ਰਮਨਾਕ ਕਾਰਾ 

ਤਰਨਤਾਰਨ :ਪ੍ਰੇਮਿਕਾ ਦਾ ਵਿਆਹ ਕਿਤੇ ਹੋਰ ਹੋਣ ਦੇ ਡਰੋਂ ਮੁੰਡੇ ਨੇ ਕੀਤਾ ਸ਼ਰਮਨਾਕ ਕਾਰਾ 

ਤਰਨਤਾਰਨ :ਪ੍ਰੇਮਿਕਾ ਦਾ ਵਿਆਹ ਕਿਤੇ ਹੋਰ ਹੋਣ ਦੇ ਡਰੋਂ ਮੁੰਡੇ ਨੇ ਕੀਤਾ ਸ਼ਰਮਨਾਕ ਕਾਰਾ:ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਦੇ ਕਸਬਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਇੱਕ ਲੜਕੀ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਲੜਕੀ ਦੀ ਪਛਾਣ 25 ਸਾਲਾ ਸੰਦੀਪ ਕੌਰ ਪੁੱਤਰੀ ਤਰਸੇਮ ਸਿੰਘ ਵਾਸੀ ਸੰਤ ਵਾਲਾ ਜ਼ਿਲਾ ਫ਼ਿਰੋਜ਼ਪੁਰ ਵਜੋਂ ਹੋਈ ਹੈ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਸੰਦੀਪ ਕੌਰ ਦੇ ਵਰਿਆਮ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਗ੍ਰਾਮ ਨੀਲੇਵਾਲਾ ਜ਼ਿਲਾ ਫਿਰੋਜ਼ਪੁਰ ਨਾਲ ਪ੍ਰੇਮ ਸਬੰਧ ਸਨ। ਮਿਲੀ ਜਾਣਕਾਰੀ ਅਨੁਸਾਰ ਸੰਦੀਪ ਕੌਰ ਸੋਮਵਾਰ ਨੂੰ ਆਪਣੇ ਘਰ ਆਈਲੈਟਸ ਦਾ ਕੋਰਸ ਕਰਨ ਜਾਣ ਦੀ ਗੱਲ ਕਹਿ ਕੇ ਘਰੋਂ ਗਈ ਸੀ ਅਤੇ ਵਰਿਆਮ ਸਿੰਘ ਅਤੇ ਉਸ ਦੇ ਭਰਾ ਮਨਜਿੰਦਰ ਸਿੰਘ ਨਾਲ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੀ। ਜਿੱਥੇ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਤਿੰਨੋਂ ਸਰਾਂ ਦੇ ਕਮਰਾ ਨੰਬਰ ਸੈਂਤੀ 'ਚ ਪੁੱਜੇ। ਜਿੱਥੇ ਇਨ੍ਹਾਂ ਤਿੰਨਾਂ ਨੇ ਆਪਣਾ ਰਿਕਾਰਡ ਪਤੀ, ਪਤਨੀ ਅਤੇ ਦਿਓਰ ਵਜੋਂ ਪੇਸ਼ ਕੀਤਾ। ਇਸ ਦੌਰਾਨ ਲੜਕੀ ਦੇ ਭਰਾ ਨਛੱਤਰ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਮੁਲਜ਼ਮ ਵਰਿਆਮ ਸਿੰਘ ਨੇ ਉਸ ਦੀ ਭੈਣ ਸੰਦੀਪ ਕੌਰ ਨੂੰ ਨਸ਼ੇ ਦਾ ਆਦੀ ਬਣਾਇਆ ਹੋਇਆ ਸੀ ਅਤੇ ਉਹ ਨਹੀਂ ਚਾਹੁੰਦਾ ਸੀ ਕਿ ਉਸ ਦਾ ਵਿਆਹ ਕਿਸੇ ਹੋਰ ਨਾਲ ਹੋਵੇ। ਇਸੇ ਕਰਕੇ ਵਰਿਆਮ ਨੇ ਪਹਿਲਾਂ ਲੜਕੀ ਨੂੰ ਨਸ਼ਾ ਦਿੱਤਾ ਅਤੇ ਬਾਅਦ 'ਚ ਇਸ ਘਟਨਾ ਨੂੰ ਅੰਜ਼ਾਮ ਦਿੱਤਾ। ਉਸ ਨੂੰ ਗੁਰੂ ਨਾਨਕ ਦੇਵ ਮਲਟੀਸਪੈਸ਼ਲਿਟੀ ਹਸਪਤਾਲ ਤਰਨਤਾਰਨ ਵਿਖੇ ਇਲਾਜ ਲਈ ਦਾਖ਼ਲ ਕਰਵਾ ਦਿੱਤਾ। ਜਿੱਥੇ ਡਾਕਟਰਾਂ ਨੇ ਉਸ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੂੰ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਭਰਾ ਦੇ ਬਿਆਨਾਂ 'ਤੇ ਥਾਣਾ ਗੋਇੰਦਵਾਲ ਸਾਹਿਬ ਵਿਖੇ ਮੁਲਜ਼ਮ ਵਰਿਆਮ ਸਿੰਘ ਅਤੇ ਉਸ ਦੇ ਭਰਾ ਮਨਜਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਖਿਲਾਫ ਹੱਤਿਆ ਦਾ ਕੇਸ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। -PTCNews


Top News view more...

Latest News view more...