
ਤਰਨਤਾਰਨ ਦੇ ਇੱਕ ਨਿੱਜੀ ਹੋਟਲ ‘ਚੋਂ ਅਕਾਊਂਟੈਂਟ ਦੀ ਭੇਤਭਰੀ ਹਾਲਤ ‘ਚ ਮਿਲੀ ਲਾਸ਼:ਤਰਨਤਾਰਨ : ਤਰਨਤਾਰਨ ‘ਚ ਸਥਿਤ ਇਕ ਨਿੱਜੀ ਹੋਟਲ ਦੇ ਅਕਾਊਂਟੈਂਟ ਦੀ ਭੇਤਭਰੀ ਹਾਲਤ ‘ਚ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ ‘ਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧੀ ਹੋਟਲ ਦੇ ਮਾਲਕ ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਸਾਡੇ ਹੋਟਲ ਵਿਚ ਕੰਮ ਕਰਨ ਵਾਲਾ ਅਕਾਊਂਟੈਂਟ ਰਾਜਨ ਠਾਕੁਰ (52) ਅੱਜ ਸਵੇਰੇ ਕੰਮ ਕਰਨ ਲਈ ਆਇਆ ਤਾਂ ਉਸ ਨੇ ਆਪਣੇ ਨਿੱਜੀ ਕਮਰੇ ਵਿਚ ਫੰਦਾ ਲਗਾ ਕੇ ਆਤਮ ਹੱਤਿਆ ਕਰ ਲਈ ਹੈ।
ਓਧਰ ਚੌਕੀ ਇੰਚਾਰਜ ਹਰਵਿੰਦਰ ਸਿੰਘ ਨੇ ਦੱਸਿਆ ਕਿ ਅਕਾਊਂਟੈਂਟ ਰਾਜ ਠਾਕੁਕ ਦੀ ਲਾਸ਼ ਹੋਟਲ ‘ਚੋਂ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ।
-PTCNews