Sat, Apr 20, 2024
Whatsapp

ਸ਼ਰਮਨਾਕ ! ਤਰਨਤਾਰਨ ਦੇ ਕਸਬਾ ਹਰੀਕੇ 'ਚ 4 ਸਾਲ ਦੀ ਲੜਕੀ ਨਾਲ ਜਬਰ-ਜ਼ਨਾਹ

Written by  Jashan A -- June 30th 2019 05:48 PM
ਸ਼ਰਮਨਾਕ ! ਤਰਨਤਾਰਨ ਦੇ ਕਸਬਾ ਹਰੀਕੇ 'ਚ 4 ਸਾਲ ਦੀ ਲੜਕੀ ਨਾਲ ਜਬਰ-ਜ਼ਨਾਹ

ਸ਼ਰਮਨਾਕ ! ਤਰਨਤਾਰਨ ਦੇ ਕਸਬਾ ਹਰੀਕੇ 'ਚ 4 ਸਾਲ ਦੀ ਲੜਕੀ ਨਾਲ ਜਬਰ-ਜ਼ਨਾਹ

ਸ਼ਰਮਨਾਕ ! ਤਰਨਤਾਰਨ ਦੇ ਕਸਬਾ ਹਰੀਕੇ 'ਚ 4 ਸਾਲ ਦੀ ਲੜਕੀ ਨਾਲ ਜਬਰ-ਜ਼ਨਾਹ,ਤਰਨਤਾਰਨ: ਪੰਜਾਬ ਦੇ ਵਿੱਚ ਹਰ ਦਿਨ ਮਾਸੂਮ ਬੱਚੀਆਂ ਹਵਸ ਦਾ ਸ਼ਿਕਾਰ ਹੋ ਰਹੀਆਂ ਹਨ। ਆਏ ਦਿਨ ਅਜਿਹੇ ਹੀ ਕਈ ਮਾਮਲੇ ਸਾਹਮਣੇ ਆਉਂਦੇ ਨੇ ਤੇ ਹੁਣ ਵੀ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਹਵਸ ਦੇ ਭੁੱਖਿਆਂ ਨੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਤਰਨਤਾਰਨ ਦੇ ਕਸਬਾ ਹਰੀਕੇ ਵਿਚ 4 ਸਾਲ ਦੀ ਲੜਕੀ ਨਾਲ ਜ਼ਬਰ-ਜਨਾਹ ਕੀਤਾ ਗਿਆ। ਪੀੜਤ ਲੜਕੀ ਦੀ ਮਾਂ ਨੇ ਦੱਸਿਆ ਕਿ ਆਰੋਪੀ ਉਨ੍ਹਾਂ ਦੇ ਦੂਰ ਦਾ ਰਿਸ਼ਤੇਦਾਰ ਹੈ ਤੇ ਉਨ੍ਹਾਂ ਦੀ 4 ਸਾਲ ਦੀ ਬੇਟੀ ਨੂੰ ਉਹ ਆਪਣੇ ਘਰ ਖਿਡਾਉਣ ਲਈ ਲੈ ਗਿਆ ਜਿੱਥੇ ਉਸ ਨੇ ਉਸ ਨਾਲ ਗ਼ਲਤ ਹਰਕਤ ਕੀਤੀ। ਹੋਰ ਪੜ੍ਹੋ: ਨਾਜਾਇਜ਼ ਸੰਬੰਧਾਂ 'ਚ ਰੋੜਾ ਬਣ ਰਹੇ ਪਤੀ 'ਤੇ ਪਤਨੀ ਨੇ ਸੁੱਟਿਆ ਤੇਜ਼ਾਬ, ਹੋਈ 10 ਸਾਲ ਦੀ ਸਜ਼ਾ ਇਸ ਸਬੰਧੀ ਸਿਵਲ ਹਸਪਤਾਲ ਦੀ ਡਾਕਟਰ ਨੇ ਦੱਸਿਆ ਕਿ ਉਨ੍ਹਾਂ ਕੋਲ 4 ਸਾਲ ਦੀ ਲੜਕੀ ਨੂੰ ਮੈਡੀਕਲ ਕਰਨ ਲਈ ਲਿਆਂਦਾ ਗਿਆ ਸੀ ਅਤੇ ਲੜਕੀ ਦਾ ਮੈਡੀਕਲ ਕਰ ਦਿਤਾ ਗਿਆ ਹੈ ਜਿਸਦੀ ਰਿਪੋਰਟ ਕੱਲ੍ਹ ਤੱਕ ਆਵੇਗੀ। ਇਸ ਮਾਮਲੇ ਵਿਚ ਥਾਣਾ ਮੁਖੀ ਹਰੀਕੇ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਸਾਰਜ ਸਿੰਘ ਪੁੱਤਰ ਹਜ਼ਾਰਾ ਸਿੰਘ ਉਮਰ 40 ਸਾਲ ਵਲੋਂ ਇਸ 4 ਸਾਲ ਦੀ ਲੜਕੀ ਨੂੰ ਆਪਣੇ ਘਰ ਲਿਜਾਕੇ ਉਸ ਨਾਲ ਜਬਰ ਜਿਨਾਹ ਕੀਤਾ ਗਿਆ ਪੁਲਿਸ ਵਲੋਂ ਆਰੋਪੀ ਖਿਲਾਫ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਆਰੋਪੀ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ। -PTC News


Top News view more...

Latest News view more...