ਤਰਨਤਾਰਨ ਪੁਲਿਸ ਨੇ ਨਸ਼ਿਆਂ ਅਤੇ ਹਥਿਆਰਾਂ ਸਮੇਤ 3 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

Arrest

ਤਰਨਤਾਰਨ ਪੁਲਿਸ ਨੇ ਨਸ਼ਿਆਂ ਅਤੇ ਹਥਿਆਰਾਂ ਸਮੇਤ 3 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ,ਤਰਨਤਾਰਨ: ਤਰਨਤਾਰਨ ਪੁਲਿਸ ਵੱਲੋਂ ਵੱਖ ਵੱਖ ਥਾਣਿਆਂ ਅਧੀਨ ਕਾਰਵਾਈ ਕਰਦੇ 3 ਮੁਲਜ਼ਮਾਂ ਨੂੰ ਹੈਰੋਇਨ,2 ਰਾਈਫਲਾਂ,ਪਿਸਟਲ,ਅਤੇ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕਰਨ ‘ਚ ਸਫਲਤਾ ਹਾਸਿਲ ਕੀਤੀ ਹੈ।

Arrestਇਸ ਬਾਰੇ ਖੁਲਾਸਾ ਕਰਦੇ ਹੋਏ ਤਰਨਤਾਰਨ ਦੇ ਐੱਸਐੱਸਪੀ ਧਰੁਵ ਦਹੀਆ ਨੇ ਦੱਸਿਆ ਕਿ ਸੀਆਈਏ ਸਟਾਫ ਵਲੋਂ ਥਾਣਾ ਵੈਰੋਵਾਲ ਤੋਂ ਨਾਕਾਬੰਦੀ ਦੌਰਾਨ ਜੰਡਿਆਲਾ ਰੋਡ ਤੋਂ ਆ ਰਹੀ ਇਕ ਕਾਰ ਦੀ ਚੈਕਿੰਗ ਕੀਤੀ ਗਈ ਤੇ ਉਸ ਵਿਚ ਬੈਠੇ 2 ਮੁਲਾਜ਼ਮਾਂ ਕੋਲੋ 1 ਕਿਲੋ 55 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਜਿਨ੍ਹਾਂ ਦੀ ਪਹਿਚਾਣ ਰਾਜਨਦੀਪ ਸਿੰਘ ਅਤੇ ਜੋਧਬੀਰ ਸਿੰਘ ਦੇ ਰੂਪ ਵਿਚ ਹੋਈ।

ਹੋਰ ਪੜ੍ਹੋ: ਮਾਂ ਵੱਲੋਂ ਕਬੱਡੀ ਖਿਡਾਰੀ ਦੇ ਕਤਲ ਕਰਨ ਦਾ ਮਾਮਲਾ :ਐੱਸ.ਐੱਚ.ਓ. ਵਿਕਰਮ ਸਿੰਘ ਸੋਹੀ ਨੂੰ ਕੀਤਾ ਲਾਇਨ ਹਾਜ਼ਰ

ਰਾਜਨਦੀਪ ਸਿੰਘ ਨੇ ਦੱਸਿਆ ਕਿ ਇਹ ਹੈਰੋਇਨ ਉਹ ਬਲਵਿੰਦਰ ਸਿੰਘ ਵਾਸੀ ਦੇਵੀਦਾਸਪੁਰਾ ਥਾਣਾ ਜੰਡਿਆਲਾ ਕੋਲੋ ਲੈ ਕੇ ਆਏ ਹਨ ਬਲਵਿੰਦਰ ਸਿੰਘ ਦੇ ਸੰਬੰਧ ਜੱਗੂ ਭਗਵਾਨਪੁਰੀਆਂ ਨਾਲ ਹਨ ਜੋ ਕਿ ਨਾਮੀ ਗੈਂਗਸਟਰ ਹੈ। ਇਸ ਦੌਰਾਨ ਵਲਟੋਹਾ ਪੁਲੀਸ ਨੇ ਇਕ ਪਿਸਟਲ ਪਹਿਲਾ ਕਾਬੂ ਕੀਤੇ ਮੁਲਜ਼ਮਾਂ ਦੀ ਨਿਸ਼ਾਨਦੇਹੀ ਦੇ 2 ਰਾਈਫਲਾਂ ਅਤੇ 32 ਬੋਰ ਦਾ ਪਿਸਟਲ ਬਰਾਮਦ ਕੀਤਾ।

Arrestਇਸੇ ਤਰਾਂ ਸੀਆਈਏ ਸਟਾਫ ਵਲੋਂ ਥਾਣਾ ਭਿੱਖੀਵਿੰਡ ਪਿੰਡ ਮਾੜੀ ਕੰਬੋਕੀ ਤੋਂ ਇੱਕ ਮੁਲਜ਼ਮ ਨੂੰ ਕਾਬੂ ਕਰ ਉਸਦੀ ਨਿਸ਼ਾਨਦੇਹੀ ਤੇ 13 ਮੋਟਰਸਾਈਕਲ ਬਰਾਮਦ ਕੀਤੇ ਹਨ। ਪੁਲੀਸ ਵੱਲੋਂ ਇਨ੍ਹਾਂ ਮੁਲਜ਼ਮਾਂ ਦਾ ਰਿਮਾਂਡ ਲੈ ਕੇ ਇਨ੍ਹਾਂ ਕੋਲੋ ਹੋਰ ਪੁੱਛਗਿੱਛ ਕੀਤੀ ਜਾਵੇਗੀ।

-PTC News