ਹੋਰ ਖਬਰਾਂ

ਪੰਜਾਬ 'ਚ ਲੁਟੇਰਿਆਂ ਦੇ ਹੌਂਸਲੇ ਬੁਲੰਦ, ਫਾਸਟੈਗ ਕਰਮੀ ਤੋਂ ਲੁੱਟੀ ਹਜ਼ਾਰਾਂ ਦੀ ਨਗਦੀ ਤੇ ਮੋਬਾਈਲ

By Jashan A -- January 20, 2020 5:20 pm

ਪੰਜਾਬ 'ਚ ਲੁਟੇਰਿਆਂ ਦੇ ਹੌਂਸਲੇ ਬੁਲੰਦ, ਫਾਸਟੈਗ ਕਰਮੀ ਤੋਂ ਲੁੱਟੀ ਹਜ਼ਾਰਾਂ ਦੀ ਨਗਦੀ ਤੇ ਮੋਬਾਈਲ,ਤਰਨਤਾਰਨ: ਤਰਨਤਾਰਨ ਤੋਂ ਆਪਣੇ ਪਿੰਡ ਖਵਾਸਪੁਰ ਨੂੰ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਹੇ ਫਾਸਟੈਗ ਕਰਮਚਾਰੀ ਜਸਬੀਰ ਸਿੰਘ ਨੂੰ ਕਾਰ ਸਵਾਰ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵੱਲੋ ਹਥਿਆਰਾਂ ਦੀ ਨੋਕ 'ਤੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।

Fastagਮਿਲੀ ਜਾਣਕਾਰੀ ਮੁਤਾਬਕ ਲੁਟੇਰੇ ਉਸ ਕੋਲੋਂ 16 ਹਜ਼ਾਰ ਰੁਪਏ ਦੀ ਨਕਦੀ, ਤਿੰਨ ਮੋਬਾਇਲ, 80 ਦੇ ਕਰੀਬ ਫਾਸਟੈਗ ਕੂਪਨ ਤੇ ਉਸਦਾ ਪਰਸ ਲੈ ਕੇ ਫਰਾਰ ਹੋ ਗਏ।

ਹੋਰ ਪੜ੍ਹੋ: ਬੇਵਫਾਈ ਦਾ ਪ੍ਰੇਮਿਕਾ ਨੇ ਪ੍ਰੇਮੀ ਤੋਂ ਲਿਆ ਬਦਲਾ, ਕੀਤਾ ਇਹ ਕੰਮ !!!

Fastagਜਸਬੀਰ ਸਿੰਘ ਨੇ ਦੱਸਿਆਂ ਕਿ ਉਹ ਤਰਨਤਾਰਨ ਦੇ ਉਸਮਾ ਟੋਲ ਪਲਾਜਾ ਵਿਖੇ ਫਾਸਟੈਗ ਦਾ ਕੰਮ ਕਰਦਾ ਹੈ ਤੇ ਉਹ ਮੋਟਰਸਾਈਕਲ 'ਤੇ ਸਵਾਰ ਹੋ ਕੇ ਘਰ ਜਾ ਰਿਹਾ ਸੀ। ਰਸਤੇ 'ਚ ਪਿੰਡ ਸ਼ੇਖਚੱਕ ਦੇ ਕੋਲ ਕਾਰ ਸਵਾਰ ਪੰਜ ਦੇ ਕਰੀਬ ਅਣਪਛਾਤੇ ਵਿਅਕਤੀ ਜਿਹਨਾਂ ਕੋਲ ਪਿਸਟਲ ਤੋਂ ਇਲਾਵਾ ਹੋਰ ਮਾਰੂ ਹਥਿਆਰ ਸਨ। ਉਹਨਾਂ ਨੇ ਉਸ ਨੂੰ ਰੋਕ ਕੇ ਗੰਨ ਪੁਆਇੰਟ 'ਤੇ ਉਸ ਕੋਲੋਂ ਨਕਦੀ ਤੇ ਹੋਰ ਸਮਾਨ ਖੋਹ ਲਿਆ।

Fastagਜਿਸ ਤੋ ਬਾਅਦ ਉਸ ਵੱਲੋਂ ਕਿਸੇ ਰਾਹਗੀਰ ਦੇ ਮੋਬਾਇਲ ਤੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਿਸ ਦੌਰਾਨ ਪੁਲਿਸ ਵੱਲੋ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

-PTC News

  • Share