Wed, Apr 24, 2024
Whatsapp

2000 ਰੁਪਏ ਨੇ ਲਈ ਬਜ਼ੁਰਗ ਦੀ ਜਾਨ, ਜਾਣੋ ਕੀ ਹੈ ਮਾਮਲਾ

Written by  Jashan A -- June 02nd 2019 12:34 PM
2000 ਰੁਪਏ ਨੇ ਲਈ ਬਜ਼ੁਰਗ ਦੀ ਜਾਨ, ਜਾਣੋ ਕੀ ਹੈ ਮਾਮਲਾ

2000 ਰੁਪਏ ਨੇ ਲਈ ਬਜ਼ੁਰਗ ਦੀ ਜਾਨ, ਜਾਣੋ ਕੀ ਹੈ ਮਾਮਲਾ

2000 ਰੁਪਏ ਨੇ ਲਈ ਬਜ਼ੁਰਗ ਦੀ ਜਾਨ, ਜਾਣੋ ਕੀ ਹੈ ਮਾਮਲਾ,ਤਰਨ ਤਾਰਨ: ਤਰਨ ਤਾਰਨ ਦੇ ਡਿਆਲ ਰਾਜਪੂਤਾਂ ਵਿਖੇ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ 80 ਸਾਲਾ ਬਜ਼ੁਰਗ ਦੀ ਦੋ ਹਜ਼ਾਰ ਰੁਪਏ ਦੇ ਲੈਣ ਦੇਣ ਦੇ ਚੱਲਦਿਆਂ ਪਿੰਡ ਦੇ ਕੁਝ ਵਿਆਕਤੀਆਂ ਵੱਲੋ ਘਰ ਵਿੱਚ ਦਾਖਲ ਹੋ ਕੁੱਟਮਾਰ ਕਰ ਕਥਿਤ ਤੌਰ ਕਤਲ ਕਰ ਦਿੱਤਾ। ਮ੍ਰਿਤਕ ਦੇ ਪਰਿਵਾਰਕ ਮੈਬਰਾਂ ਅਨੁਸਾਰ ਪਿੰਡ ਦੇ ਕੁਝ ਲੋਕਾਂ ਵਾਲ ਉਹਨਾਂ ਦਾ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਝਗੜਾ ਸੀ। ਜਿਸਦੇ ਚੱਲਦਿਆਂ ਉਕਤ ਲੋਕਾਂ ਵੱਲੋਂ ਘਰ ਵਿੱਚ ਦਾਖਲ ਹੋ ਕੇ ਉਹਨਾਂ ਨਾਲ ਮਾਰ ਕੁੱਟ ਕਰਨੀ ਸ਼ੁਰੂ ਕਰ ਦਿੱਤੀ। ਹੋਰ ਪੜ੍ਹੋ:ਬਿਆਸ ਦਰਿਆ ‘ਚ ਡੁੱਬੇ ਦੋ ਭਰਾਵਾਂ ਦੀ ਮੌਤ ਮਾਮਲੇ ‘ਚ ਆਇਆ ਨਵਾਂ ਮੌੜ ,ਪੜ੍ਹੋ ਪੂਰੀ ਖ਼ਬਰ ਜਿਸ ਦੌਰਾਨ ਬਜ਼ੁਰਗ ਮੋਹਨ ਸਿੰਘ ਜ਼ਖਮੀ ਹੋ ਗਿਆ ਅਤੇ ਹਸਪਤਾਲ ਪਹੁੰਚ ਕੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਬਰਾਂ ਨੇ ਅਰੋਪੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਵੱਲੋ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। -PTC News


Top News view more...

Latest News view more...