Fri, Apr 19, 2024
Whatsapp

ਤਰਨਤਾਰਨ ਪੁਲਿਸ ਨੂੰ ਨਸ਼ਿਆਂ ਖਿਲਾਫ ਮਿਲੀ ਵੱਡੀ ਸਫ਼ਲਤਾ, ਹੈਰੋਇਨ ਸਮੇਤ 4 ਲੋਕਾਂ ਨੂੰ ਕੀਤਾ ਗ੍ਰਿਫਤਾਰ

Written by  Jashan A -- January 12th 2020 10:46 AM
ਤਰਨਤਾਰਨ ਪੁਲਿਸ ਨੂੰ ਨਸ਼ਿਆਂ ਖਿਲਾਫ ਮਿਲੀ ਵੱਡੀ ਸਫ਼ਲਤਾ, ਹੈਰੋਇਨ ਸਮੇਤ 4 ਲੋਕਾਂ ਨੂੰ ਕੀਤਾ ਗ੍ਰਿਫਤਾਰ

ਤਰਨਤਾਰਨ ਪੁਲਿਸ ਨੂੰ ਨਸ਼ਿਆਂ ਖਿਲਾਫ ਮਿਲੀ ਵੱਡੀ ਸਫ਼ਲਤਾ, ਹੈਰੋਇਨ ਸਮੇਤ 4 ਲੋਕਾਂ ਨੂੰ ਕੀਤਾ ਗ੍ਰਿਫਤਾਰ

ਤਰਨਤਾਰਨ ਪੁਲਿਸ ਨੂੰ ਨਸ਼ਿਆਂ ਖਿਲਾਫ ਮਿਲੀ ਵੱਡੀ ਸਫ਼ਲਤਾ, ਹੈਰੋਇਨ ਸਮੇਤ 4 ਲੋਕਾਂ ਨੂੰ ਕੀਤਾ ਗ੍ਰਿਫਤਾਰ,ਤਰਨਤਾਰਨ: ਤਰਨਤਾਰਨ ਪੁਲਿਸ ਨੂੰ ਨਸ਼ਿਆਂ ਖਿਲਾਫ ਵੱਡੀ ਸਫਲਤਾ ਹਾਸਲ ਹੋਈ ਹੈ। ਐੱਸਟੀਐਫ ਟੀਮ ਵਲੋਂ ਕਸਬਾ ਹਰੀਕੇ 'ਚ 500 ਗ੍ਰਾਮ ਹੈਰੋਇਨ ਸਮੇਤ 2 ਮੁਲਜ਼ਮ ਗ੍ਰਿਫਤਾਰ ਕੀਤੇ ਹਨ। ਪੁਲਿਸ ਨੇ ਇਹਨਾਂ ਕੋਲੋਂ ਇੱਕ ਇੰਨੋਵਾ ਕਾਰ ਵੀ ਕੀਤੀ ਬਰਾਮਦ ਕੀਤੀ ਹੈ। ਫੜ੍ਹੇ ਗਏ ਮੁਲਜ਼ਮਾਂ 'ਚ ਇਕ ਔਰਤ ਵੀ ਸ਼ਾਮਲ ਹੈ, ਜਿਨ੍ਹਾਂ ਦੀ ਪਹਿਚਾਣ ਵਰਿੰਦਰ ਸਿੰਘ ਪਿੰਡ ਸੁਰਸਿੰਘ ਅਤੇ ਜਸਬੀਰ ਕੌਰ ਪਿੰਡ ਫਤਹਿਗੜ੍ਹ ਸਭਰਾ ਵਜੋਂ ਹੋਈ ਹੈ।ਪੁਲਿਸ ਨੇ ਦੋਹਾਂ ਖਿਲਾਫ ਥਾਣਾ ਹਰੀਕੇ 'ਚ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੋਰ ਪੜ੍ਹੋ: ਪਾਕਿਸਤਾਨ ਤੋਂ ਆਏ ਲੂਣ ਦੇ ਟਰੱਕਾਂ 'ਚੋਂ 500 ਕਿੱਲੋ ਤੋਂ ਵੱਧ ਹੈਰੋਇਨ ਬਰਾਮਦ: ਕਸਟਮ ਵਿਭਾਗ ਉਥੇ ਹੀ ਦੂਸਰੇ ਮਾਮਲੇ 'ਚ ਪੁਲਿਸ ਵੱਲੋਂ ਪਿੰਡ ਨੱਥੋਕੇ ਨਿਵਾਸੀ ਨਵਜੀਤ ਸਿੰਘ ਅਤੇ ਪਿੰਡ ਭੁੱਲਰ ਵਾਸੀ ਅੰਮ੍ਰਿਤਪਾਲ ਸਿੰਘ ਨੂੰ ਕਾਬੂ ਕਰ 353 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।ਪੁਲਿਸ ਨੇ ਮੁਲਜ਼ਮਾਂ ਖਿਲਾਫ ਥਾਣਾ ਵੈਰੋਵਾਲ ਵਿਖੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਹੋਰ ਖਬਰਾਂ ਦੇਖਣ ਲਈ ਸਾਡਾ ਯੂ-ਟਿਊਬ ਚੈਨਲ Subscribe ਕਰੋ: -PTC News


Top News view more...

Latest News view more...