Fri, Apr 19, 2024
Whatsapp

ਤਰਨਤਾਰਨ: ਖੁੱਲ੍ਹੇ ਫਾਟਕ ਤੋਂ ਗੁਜ਼ਰ ਗਿਆ ਰੇਲ ਇੰਜਣ, ਵੱਡੇ ਹਾਦਸੇ ਤੋਂ ਹੋਇਆ ਬਚਾਅ

Written by  Jashan A -- January 22nd 2020 07:03 PM
ਤਰਨਤਾਰਨ: ਖੁੱਲ੍ਹੇ ਫਾਟਕ ਤੋਂ ਗੁਜ਼ਰ ਗਿਆ ਰੇਲ ਇੰਜਣ, ਵੱਡੇ ਹਾਦਸੇ ਤੋਂ ਹੋਇਆ ਬਚਾਅ

ਤਰਨਤਾਰਨ: ਖੁੱਲ੍ਹੇ ਫਾਟਕ ਤੋਂ ਗੁਜ਼ਰ ਗਿਆ ਰੇਲ ਇੰਜਣ, ਵੱਡੇ ਹਾਦਸੇ ਤੋਂ ਹੋਇਆ ਬਚਾਅ

ਤਰਨਤਾਰਨ: ਖੁੱਲ੍ਹੇ ਫਾਟਕ ਤੋਂ ਗੁਜ਼ਰ ਗਿਆ ਰੇਲ ਇੰਜਣ, ਵੱਡੇ ਹਾਦਸੇ ਤੋਂ ਹੋਇਆ ਬਚਾਅ,ਤਰਨਤਾਰਨ: ਤਰਨਤਾਰਨ ਵਿਖੇ ਅੱਜ ਰੇਲਵੇ ਵਿਭਾਗ ਦੀ ਅਣਗਹਿਲੀ ਦੇ ਚੱਲਦਿਆਂ ਅੱਜ ਵੱਡਾ ਰੇਲ ਹਾਦਸਾ ਹੋਣੋ ਵਾਲ ਵਾਲ ਟਲ ਗਿਆ। ਇਹ ਨਜ਼ਾਰਾ ਤਰਨਤਾਰਨ-ਪੱਟੀ ਰੇਲ ਮਾਰਗ 'ਤੇ ਸ਼ਹਿਰ ਦੇ ਟੱਕਰ ਸ਼ਾਹਿਬ ਫਾਟਕ 'ਤੇ ਦਿਨ-ਦਿਹਾੜੇ ਦੇਖਣ ਨੂੰ ਮਿਲਿਆ। Rail Engine ਜਦੋਂ ਰੇਲਵੇ ਫਾਟਕ ਖੁੱਲਾ ਹੋਇਆ ਸੀ ਕਿ ਇੱਕ ਮਾਲ ਗੱਡੀ ਦਾ ਇੰਜਨ ਖੁੱਲੇ ਫਾਟਕ ਤੋ ਹਾਰਨ ਵਜਾਉਂਦਾ ਗੁਜਰ ਗਿਆ। ਜਿਸ ਦੇ ਆਉਣ ਦੀ ਸੂਚਨਾ ਫਾਟਕਮੈਨ ਤੱਕ ਨਹੀ ਸੀ। ਇੱਕ ਦਮ ਰੇਲ ਲਾਈਨ 'ਤੇ ਇੰਜਣ ਆਉਂਦਾ ਤੇ ਫਾਟਕ ਖੁੱਲਾ ਦੇਖ ਕੇ ਉਥੋਂ ਲੰਘ ਰਹੇ ਲੋਕ ਵੀ ਹੱਕੇ ਬੱਕੇ ਰਹਿ ਗਏ। ਹੋਰ ਪੜ੍ਹੋ: ਪੰਜਾਬ 'ਚ ਲੁਟੇਰਿਆਂ ਦੇ ਹੌਂਸਲੇ ਬੁਲੰਦ, ਫਾਸਟੈਗ ਕਰਮੀ ਤੋਂ ਲੁੱਟੀ ਹਜ਼ਾਰਾਂ ਦੀ ਨਗਦੀ ਤੇ ਮੋਬਾਈਲ ਇਸ ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਹ ਤਾਂ ਖੁਦ ਹੈਰਾਨ ਪ੍ਰੇਸ਼ਾਨ ਰਹਿ ਗਏ ਕਿ ਫਾਟਕ ਖੁੱਲਾ ਹੈ ਤੇ ਇੰਜਣ ਵੱਡੇ ਹਾਦਸੇ ਨੂੰ ਸੱਦਾ ਦਿੰਦਾ ਲੰਘ ਗਿਆ। Rail Engine ਉਧਰ ਜਦ ਫਾਟਕਮੈਨ ਨਾਲ ਗੱਲ ਕਰਨੀ ਚਾਹੀ ਤਾਂ ਪਹਿਲਾ ਤਾਂ ਉਹ ਕੈਮਰਾ ਦੇਖ ਅੱਗੇ ਲੱਗ ਆਪਣੇ ਕੈਬਨ ਵੱਲ ਭੱਜਿਆ ਅਤੇ ਬਾਅਦ 'ਚ ਉਸਨੇ ਆਪਣੇ ਬਚਾਅ 'ਚ ਇਹ ਕਿਹਾ ਕਿ ਉਸ ਨੂੰ ਲੂਜ ਮੋਸ਼ਨ ਲੱਗੇ ਹੋਏ ਹਨ। ਉਹ ਬਾਥਰੂਮ ਗਿਆ ਸੀ ਉਸ ਨੇ ਇਸ ਮੌਕੇ ਹੈਰਾਨਗੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬਿਨਾਂ ਸੂਚਨਾ ਦਿੱਤਿਆ ਇੰਜਣ ਕਿਵੇਂ ਰੇਲ ਫਾਟਕ ਤੋਂ ਲੰਘ ਗਿਆ। -PTC News


Top News view more...

Latest News view more...