Fri, Apr 19, 2024
Whatsapp

'ਇਸ਼ਕ' 'ਚ ਅੰਨ੍ਹੀ ਹੋਈ ਮਾਂ ਦੀ ਘਿਨੌਣੀ ਕਰਤੂਤ, ਪ੍ਰੇਮੀ ਤੋਂ ਮਰਵਾਇਆ ਪੁੱਤ

Written by  Jashan A -- August 04th 2019 03:32 PM -- Updated: August 04th 2019 03:33 PM
'ਇਸ਼ਕ' 'ਚ ਅੰਨ੍ਹੀ ਹੋਈ ਮਾਂ ਦੀ ਘਿਨੌਣੀ ਕਰਤੂਤ, ਪ੍ਰੇਮੀ ਤੋਂ ਮਰਵਾਇਆ ਪੁੱਤ

'ਇਸ਼ਕ' 'ਚ ਅੰਨ੍ਹੀ ਹੋਈ ਮਾਂ ਦੀ ਘਿਨੌਣੀ ਕਰਤੂਤ, ਪ੍ਰੇਮੀ ਤੋਂ ਮਰਵਾਇਆ ਪੁੱਤ

'ਇਸ਼ਕ' 'ਚ ਅੰਨ੍ਹੀ ਹੋਈ ਮਾਂ ਦੀ ਘਿਨੌਣੀ ਕਰਤੂਤ, ਪ੍ਰੇਮੀ ਤੋਂ ਮਰਵਾਇਆ ਪੁੱਤ,ਤਰਨਤਾਰਨ : ਤਰਨਤਾਰਨ ਦੇ ਪਿੰਡ ਫੈਲੋਕੇ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਤੁਸੀਂ ਵੀ ਹੈਰਾਨ ਹੋ ਜਾਓਗੇ। ਇਥੇ ਇੱਕ ਕਲਯੁੱਗੀ ਮਾਂ ਨੇ ਪੁੱਤ ਅਤੇ ਮਾਂ ਦੇ ਪਵਿੱਤਰ ਰਿਸ਼ਤੇ ਨੂੰ ਤਾਰ-ਤਾਰ ਕਰ ਦਿੱਤਾ ਹੈ। ਦਰਅਸਲ,ਇਕ ਪੁੱਤ ਆਪਣੀ ਮਾਂ ਦੇ ਨਾਜਾਇਜ਼ ਸੰਬੰਧਾਂ ਦੀ ਬਲੀ ਚੜ੍ਹ ਗਿਆ। ਮ੍ਰਿਤਕ ਦੀ ਪਹਿਚਾਣ ਪ੍ਰਦੀਪ ਸਿੰਘ ਵਜੋਂ ਹੋਈ ਹੈ। ਹੋਰ ਪੜ੍ਹੋ: ਬੱਚੀ ਨੇ ਰੋ ਕੇ ਮੰਗਿਆ ਦੁੱਧ, ਮਾਂ ਨੇ ਗਲਾ ਵੱਢ ਕੇ ਕਰ ਦਿੱਤਾ ਕਤਲ..! ਮਿਲੀ ਜਾਣਕਾਰੀ ਮੁਤਾਬਕ ਮਾਂ ਬਲਬੀਰ ਕੌਰ ਦੇ ਸੋਹਣ ਸਿੰਘ ਨਾਮ ਦੇ ਵਿਅਕਤੀ ਨਾਲ ਨਾਜਾਇਜ਼ ਸੰਬੰਧ ਸਨ ਤੇ ਪੁੱਤ ਨੂੰ ਆਪਣੇ ਰਾਹ 'ਚੋਂ ਹਟਾਉਣ ਲਈ ਮਾਂ ਨੇ ਆਪਣੇ ਪ੍ਰੇਮੀ ਤੋਂ ਪੁੱਤ ਦਾ ਕਤਲ ਕਰਵਾ ਦਿੱਤਾ। ਇਸ ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਭਾਲ ਜਾਰੀ ਹੈ, ਛੇਤੀ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। -PTC News


Top News view more...

Latest News view more...