ਚੋਰੀ ਦੀਆਂ 15 ਲਗਜ਼ਰੀ ਗੱਡੀਆਂ ਸਣੇ 1 ਵਿਅਕਤੀ ਚੜ੍ਹਿਆ ਪੁਲਿਸ ਅੜਿੱਕੇ

ਚੋਰੀ ਦੀਆਂ 15 ਲਗਜ਼ਰੀ ਗੱਡੀਆਂ ਸਣੇ 1 ਵਿਅਕਤੀ ਚੜ੍ਹਿਆ ਪੁਲਿਸ ਅੜਿੱਕੇ,ਤਰਨਤਾਰਨ: ਤਰਨਤਾਰਨ ਪੁਲਿਸ ਨੇ ਤਿੰਨ ਮੈਂਬਰੀ ਅੰਤਰਰਾਜੀ ਵਾਹਨ ਚੋਰ ਗਿਰੋਹ ਦਾ ਪਰਦਾਫਾਸ਼ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਗਿਰੋਹ ਦੇ ਇੱਕ ਮੈਬਰ ਨੂੰ ਗ੍ਰਿਫਤਾਰ ਕਰ ਉਸ ਕੋਲੋਂ ਚੋਰੀ ਦੀਆਂ 15 ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਹਨ।

ਹੋਰ ਪੜ੍ਹੋ: ਬੀਬੀ ਜਗੀਰ ਕੌਰ ਵੱਲੋਂ ਦਿੱਲੀ ਇਕਾਈ ਦੇ ਜਥੇਬੰਦਕ ਢਾਂਚੇ ਦੀ ਦੂਜੀ ਸੂਚੀ ਜਾਰੀ

ਤਰਨਤਾਰਨ ਪੁਲਿਸ ਦੇ ਡੀ.ਐਸ.ਪੀ ਸੁਖਨਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪਿੰਡ ਘੁੜਕਵਿੰਡ ਨਜਦੀਕ ਨਾਕੇਬੰਦੀ ਦੋਰਾਨ ਜੈਦੀਪ ਸਿੰਘ ਨੂੰ ਇੱਕ ਸਕਾਰਪੀਓ ਗੱਡੀ ਸਮੇਤ ਗ੍ਰਿਫਤਾਰ ਕੀਤਾ।ਜਿਸ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕਰਨ ‘ਤੇ ਉਸਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਬਲਬੀਰ ਸਿੰਘ ਅਤੇ ਧਰਮਿੰਦਰ ਸਿੰਘ ਨਾਲ ਮਿਲਕੇ ਦੂਜੇ ਸੂਬਿਆਂ ਤੋ ਗੱਡੀਆਂ ਚੋਰੀ ਕਰਕੇ ਲਿਆ ਕੇ ਅੱਗੇ ਵੇਚਦੇ ਹਨ।

ਉਹਨਾਂ ਦੱਸਿਆ ਕਿ ਜੈਦੀਪ ਦੀ ਨਿਸ਼ਾਨਦੇਹੀ ਤੇ ਹੁਣ ਤੱਕ ਪੁਲਿਸ ਨੇ 15 ਲਗਜ਼ਰੀ ਗੱਡੀਆਂ ਬਰਾਮਦ ਕਰ ਲਈਆ ਹਨ। ਉਹਨਾਂ ਦੱਸਿਆ ਕਿ ਬਾਕੀ ਦੋਵਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੋਰ ਵੀ ਗੱਡੀਆਂ ਰਿਕਵਰ ਹੋਣ ਦੀ ਆਸ ਹੈ।

-PTC News