ਤਰਨਤਾਰਨ ਰੈਲੀ ‘ਚ ਅਖੌਤੀ ਟਕਸਾਲੀਆਂ ਨੂੰ ਵੱਡਾ ਝਟਕਾ, ਰੈਲੀ ‘ਚ ਨਹੀਂ ਪਹੁੰਚੇ ਰਤਨ ਸਿੰਘ ਅਜਨਾਲਾ

Tarntaran Ratan Singh Ajnala Not Arrive At Taksali's Rally

ਤਰਨ ਤਾਰਨ ਰੈਲੀ ‘ਚ ਅਖੌਤੀ ਟਕਸਾਲੀਆਂ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ, ਜਦੋਂ ਰੈਲੀ ‘ਚ ਰਤਨ ਸਿੰਘ ਅਜਨਾਲਾ ਨਹੀਂ ਪਹੁੰਚੇ। ਮਿਲੀ ਜਾਣਕਾਰੀ ਮੁਤਾਬਕ ਅੱਜ ਤਰਨਤਾਰਨ ‘ਚ ਅਖੌਤੀ ਟਕਸਾਲੀਆਂ ਵੱਲੋਂ ਰੈਲੀ ਕੀਤੀ ਜਾ ਰਹੀ ਹੈ, ਜਿਸ ‘ਚ ਰਤਨ ਸਿੰਘ ਅਜਨਾਲਾ ਨੇ ਸ਼ਿਰਕਤ ਨਹੀਂ ਕੀਤੀ।

ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਰਤਨ ਸਿੰਘ ਅਜਨਾਲਾ ਨਾਲ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁਲਾਕਾਤ ਕੀਤੀ ਸੀ ਤੇ ਅਕਾਲੀ ਦਲ ਦੀ ਅੰਮ੍ਰਿਤਸਰ ਦੀ ਰੈਲੀ ਵਿੱਚ ਉਹਨਾਂ ਦੇ ਬੇਟੇ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਸ਼੍ਰੋਮਣੀ ਅਕਾਲੀ ਦਲ ‘ਚ ਵਾਪਸੀ ਕੀਤੀ ਸੀ।

ਹੋਰ ਪੜ੍ਹੋ: ਸੰਗਰੂਰ: ਕਾਂਗਰਸ ਦੀ ਨੀਤੀ ਕਰਕੇ ਸੂਬੇ ਦਾ ਪਾਣੀ ਗਿਆ ਬਾਹਰ: ਪ੍ਰਕਾਸ਼ ਸਿੰਘ ਬਾਦਲ

ਸ਼੍ਰੋਮਣੀ ਅਕਾਲੀ ਦਲ ਵਲੋਂ ਅੰਮ੍ਰਿਤਸਰ ‘ਚ ਕਾਂਗਰਸ ਵਿਰੁੱਧ ਕੀਤੀ ਗਈ ਰੋਸ ਰੈਲੀ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਅਜਨਾਲਾ ਪਰਿਵਾਰ ਨਾਲ ਮੁਲਾਕਾਤ ਕਰਨ ਲਈ ਉਨ੍ਹਾਂ ਦੇ ਘਰ ਪਹੁੰਚੇ ਸਨ, ਜਿਥੇ ਉਨ੍ਹਾਂ ਨੇ ਮੀਟਿੰਗ ਕੀਤੀ ਸੀ।

-PTC News