Sat, Apr 20, 2024
Whatsapp

ਤਰਨਤਾਰਨ  : ਲੁਟੇਰਿਆਂ ਵੱਲੋਂ ਦਿਨ ਦਿਹਾੜੇ ਅਧਿਆਪਕ ਤੋਂ ਖੋਹੀ ਕਾਰ ਲਾਵਾਰਸ ਹਾਲਤ 'ਚ ਮਿਲੀ

Written by  Shanker Badra -- December 16th 2019 01:44 PM
ਤਰਨਤਾਰਨ  : ਲੁਟੇਰਿਆਂ ਵੱਲੋਂ ਦਿਨ ਦਿਹਾੜੇ ਅਧਿਆਪਕ ਤੋਂ ਖੋਹੀ ਕਾਰ ਲਾਵਾਰਸ ਹਾਲਤ 'ਚ ਮਿਲੀ

ਤਰਨਤਾਰਨ  : ਲੁਟੇਰਿਆਂ ਵੱਲੋਂ ਦਿਨ ਦਿਹਾੜੇ ਅਧਿਆਪਕ ਤੋਂ ਖੋਹੀ ਕਾਰ ਲਾਵਾਰਸ ਹਾਲਤ 'ਚ ਮਿਲੀ

ਤਰਨਤਾਰਨ  : ਲੁਟੇਰਿਆਂ ਵੱਲੋਂ ਦਿਨ ਦਿਹਾੜੇ ਅਧਿਆਪਕ ਤੋਂ ਖੋਹੀ ਕਾਰ ਲਾਵਾਰਸ ਹਾਲਤ 'ਚ ਮਿਲੀ:ਤਰਨਤਾਰਨ  : ਪੰਜਾਬ 'ਚ ਪਿਛਲੇ ਕਈ ਮਹੀਨਿਆਂ ਤੋਂ ਬਾਈਕ ਅਤੇ ਕਾਰ ਗਿਰੋਹ ਸਰਗਰਮ ਹੋਣ ਕਰਕੇ ਲੋਕਾਂ ਅੰਦਰ ਜਿਥੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ,ਉਥੇ ਹੀ ਦਿਨ ਦਿਹਾੜੇ ਵਾਪਰ ਰਹੀਆਂ ਲੁੱਟਖੋਹ ਅਤੇ ਸਨੈਚਿੰਗ ਦੀਆਂ ਵਾਰਦਾਤਾਂ ਰੋਕਣ 'ਚ ਅਸਮਰਥ ਪੁਲਿਸ ਦੀ ਕਾਰਗੁਜ਼ਾਰੀ ਵੀ ਸਵਾਲਾਂ ਦੇ ਘੇਰੇ 'ਚ ਹੈ। [caption id="attachment_369905" align="aligncenter" width="300"]TarnTaran Robbers teacher Snatching Car Found unclaimed condition ਤਰਨਤਾਰਨ  : ਲੁਟੇਰਿਆਂ ਵੱਲੋਂ ਦਿਨ ਦਿਹਾੜੇ ਅਧਿਆਪਕ ਤੋਂ ਖੋਹੀ ਕਾਰ ਲਾਵਾਰਸ ਹਾਲਤ 'ਚ ਮਿਲੀ[/caption] ਸੂਬੇ 'ਚ ਲੁੱਟਖੋਹ ਦੀਆਂ ਵਾਰਦਾਤਾਂ ਦਿਨੋਂ -ਦਿਨ ਵਧਦੀਆਂ ਜਾ ਰਹੀਆਂ ਹਨ, ਅਜਿਹੀ ਹੀ ਇੱਕ ਵਾਰਦਾਤ ਬੀਤੇ ਦਿਨੀਂ 14 ਦਸੰਬਰ ਨੂੰ ਤਰਨਤਾਰਨ ਦੇ ਪਿੰਡ ਬੂਹ ਪੁਲ 'ਤੇ ਵਾਪਰੀ ਸੀ ,ਜਿੱਥੇ ਅਧਿਆਪਕ ਨੂੰ ਗੋਲੀ ਮਾਰ ਕੇ ਕਾਰ ਖੋਹਣ ਦਾ ਮਾਮਲਾ ਸਾਹਮਣੇ ਆਇਆ ਸੀ। [caption id="attachment_369907" align="aligncenter" width="300"]TarnTaran Robbers teacher Snatching Car Found unclaimed condition ਤਰਨਤਾਰਨ  : ਲੁਟੇਰਿਆਂ ਵੱਲੋਂ ਦਿਨ ਦਿਹਾੜੇ ਅਧਿਆਪਕ ਤੋਂ ਖੋਹੀ ਕਾਰ ਲਾਵਾਰਸ ਹਾਲਤ 'ਚ ਮਿਲੀ[/caption] ਇਸ ਘਟਨਾ ਤੋਂ ਬਾਅਦ ਜਾਂਚ 'ਚ ਜੁਟੀ ਪੁਲਿਸ ਨੂੰ ਅੱਜ ਇਹ ਕਾਰ ਪੱਟੀ ਨੇੜਲੇ ਪਿੰਡ ਜੰਡੋਕੇ ਤੋਂ ਲਾਵਾਰਸ ਹਾਲਤ 'ਚ ਖੜ੍ਹੀ ਮਿਲੀ ਹੈ। ਜਿਸ ਤੋਂ ਬਾਅਦ ਪੁਲਿਸ ਨੇ ਗੱਡੀ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਲੋਕਾਂ ਨੇ ਪੁਲਿਸ ਕੋਲੋਂ ਗਸ਼ਤ ਤੇਜ਼ ਕਰਨ ਦੀ ਮੰਗ ਕੀਤੀ ਹੈ। -PTCNews


Top News view more...

Latest News view more...