Advertisment

ਬੀਐੱਸਐੱਫ ਨੂੰ ਮਿਲੀ ਵੱਡੀ ਸਫ਼ਲਤਾ, ਖੇਮਕਰਨ ਤੋਂ ਇੱਕ ਪਾਕਿ ਨਾਗਰਿਕ ਨੂੰ ਕੀਤਾ ਕਾਬੂ

author-image
Jashan A
Updated On
New Update
ਬੀਐੱਸਐੱਫ ਨੂੰ ਮਿਲੀ ਵੱਡੀ ਸਫ਼ਲਤਾ, ਖੇਮਕਰਨ ਤੋਂ ਇੱਕ ਪਾਕਿ ਨਾਗਰਿਕ ਨੂੰ ਕੀਤਾ ਕਾਬੂ
Advertisment
ਬੀਐੱਸਐੱਫ ਨੂੰ ਮਿਲੀ ਵੱਡੀ ਸਫ਼ਲਤਾ, ਖੇਮਕਰਨ ਤੋਂ ਇੱਕ ਪਾਕਿ ਨਾਗਰਿਕ ਨੂੰ ਕੀਤਾ ਕਾਬੂ,ਤਰਨਤਾਰਨ: ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਕਸਬਾ ਖੇਮਕਰਨ ਵਿੱਚ ਤਾਇਨਾਤ ਬੀਐੱਸਐੱਫ ਦੀ 14 ਬਟਾਲੀਅਨ ਵੱਲੋਂ ਭਾਰਤ ਪਾਕਿ ਸੀਮਾ ਦੇ ਗੇਟ ਨੰਬਰ 155 ਐੱਮ ਹੱਦ ਰਾਹੀ ਸ਼ੱਕੀ ਹਾਲਤ ਵਿੱਚ ਭਾਰਤੀ ਸੀਮਾ ਵਿੱਚ ਦਾਖਲ ਇੱਕ ਪਾਕਿਸਤਾਨੀ ਨਾਗਰਿਕ ਨੂੰ ਕਾਬੂ ਕੀਤਾ ਗਿਆ ਜਿਸ ਦੀ ਪਹਿਚਾਣ ਮੁਹੰਮਦ ਨਿਆਜ਼ ਅਹਿਮਦ ਪੁੱਤਰ ਖਾਲਿਦ ਜਵੇਦ ਵਾਸੀ ਕਸੂਰ ਪਾਕਿਸਤਾਨ ਵਜੋਂ ਹੋਈ। publive-image ਮੁੱਢਲੀ ਪੁੱਛਗਿੱਛ ਕਰਨ ਉਪਰੰਤ ਬੀਐੱਸਐੱਫ ਦੇ ਇੰਸਪੈਕਟਰ ਕਰਮਪਾਲ ਸਿੰਘ ਅਸਸਿਸਟੈਂਟ ਕਮਾਂਡੈਂਟ ਨੇ ਇਸ ਫੜੇ ਗਏ ਨਾਗਰਿਕ ਨੂੰ ਥਾਣਾ ਖੇਮਕਰਨ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।ਪੁਲੀਸ ਵੱਲੋਂ ਇਸ ਖਿਲਾਫ ਮੁਕੱਦਮਾ ਨੰਬਰ 69 ਜੁਰਮ 3/34/20 ਆਈਪੀ ਐਕਟ 14 ਐੱਫ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ। bsf armyਇਸ ਸਬੰਧੀ ਥਾਣਾ ਖੇਮਕਰਨ ਦੇ ਐੱਸਐਚਓ ਅਨਿਲ ਕੁਮਾਰ ਨੇ ਦੱਸਿਆ ਕਿ ਬੀਐੱਸਐੱਫ ਸਮੇਤ ਹੋਰ ਏਜੰਸੀਆਂ ਵੀ ਇਸ ਕੋਲੋ ਪੁੱਛਗਿੱਛ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਕੋਲ ਸਿਰਫ਼ 10 ਰੁਪਏ ਪਾਕਿਸਤਾਨੀ ਕਰੰਸੀ ਬਰਾਮਦ ਹੋਈ ਹੈ।ਬਾਕੀ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। —PTC News-
punjabi-news latest-punjabi-news latest-news-in-punjabi latest-bsf-news news-in-punjabi news-from-punjab news-punjabi happening-news-from-punjab top-punjabi-news tarntarn-news latest-tarntarn-news bsf-news bsf-news-in-punjabi
Advertisment

Stay updated with the latest news headlines.

Follow us:
Advertisment