ਅਕਸਰ ਹੀ ਪਤਨੀ ਤੋਂ ਕਰਦਾ ਸੀ ਇਸ ਚੀਜ਼ ਦੀ ਮੰਗ, ਪਤਨੀ ਵੱਲੋਂ ਮਨ੍ਹਾ ਕਰਨ 'ਤੇ ਕੀਤਾ ਇਹ ਕਾਰਾ !

By Joshi - November 01, 2018 11:11 am

ਅਕਸਰ ਹੀ ਪਤਨੀ ਤੋਂ ਕਰਦਾ ਸੀ ਇਸ ਚੀਜ਼ ਦੀ ਮੰਗ, ਪਤਨੀ ਵੱਲੋਂ ਮਨ੍ਹਾ ਕਰਨ 'ਤੇ ਕੀਤਾ ਇਹ ਕਾਰਾ !,ਤਰਨਤਾਰਨ: ਤਰਨਤਾਰਨ ਵਿੱਚ ਇੱਕ ਵਿਅਕਤੀ ਨੇ ਆਪਣੀ ਪਤਨੀ ਨੂੰ ਦਾਜ ਦੀ ਖਾਤਰ ਕੁੱਟ-ਮਾਰ ਕਰਕੇ ਘਰੋਂ ਬਾਹਰ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੌਰਾਨ ਥਾਣਾ ਸਦਰ ਤਰਨਤਾਰਨ ਪੁਲਿਸ ਨੇ ਇਸ ਮਾਮਲੇ ਸਬੰਧੀ ਕਾਰਵਾਈ ਕਰਦਿਆਂ 4 ਨਾਮਜ਼ਦ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।

ਸੂਤਰਾਂ ਅਨੁਸਾਰ ਇਸ ਲੜਕੀ ਦਾ ਵਿਆਹ ਕਰੀਬ 2 ਸਾਲ ਪਹਿਲਾ ਹੋਇਆ ਸੀ ਅਤੇ ਅਕਸਰ ਹੀ ਉਸਦਾ ਸਹੁਰਾ ਪਰਿਵਾਰ ਉਸ ਤੋਂ ਦਾਜ ਦੀ ਮੰਗ ਕਰਦਾ ਸੀ ਅਤੇ ਉਹਨਾਂ ਵੱਲੋਂ ਲੜਕੀ ਦੀ ਕੁੱਟ-ਮਾਰ ਵੀ ਕੀਤੀ ਜਾਂਦੀ ਸੀ। ਇਸ ਮਾਮਲੇ ਸਬੰਧੀ ਸਤਨਾਮ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਪਿੰਡ ਡਿਆਲ ਨੇ ਆਪਣੇ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਸ ਦੀ ਲੜਕੀ ਲਵਪ੍ਰੀਤ ਕੌਰ ਦੀ ਸ਼ਾਦੀ ਕਰੀਬ 2 ਸਾਲ ਪਹਿਲਾਂ ਸੇਵਾ ਸਿੰਘ ਪੁੱਤਰ ਤਸਬੀਰ ਸਿੰਘ ਵਾਸੀ ਸਾਧਰਾਂ ਨਾਲ ਹੋਈ ਸੀ।

ਹੋਰ ਪੜ੍ਹੋ:ਜੰਮੂ-ਕਸ਼ਮੀਰ ਦੇ ਬਡਗਾਮ ‘ਚ ਸੁਰੱਖਿਆ ਬਲਾ ਅਤੇ ਅੱਤਵਾਦੀਆਂ ‘ਚ ਮੁਠਭੇੜ, 2 ਅੱਤਵਾਦੀ ਢੇਰ

ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਇਹ ਲੋਕ ਪਹਿਲਾ ਵੀ ਲੜਕੀ ਨੂੰ ਤੰਗ ਪ੍ਰੇਸ਼ਾਨ ਕਰ ਚੁੱਕੇ ਹਨ ਅਤੇ ਦਾਜ ਦੀ ਮੰਗ ਕਰਦੇ ਹਨ। ਇਸ ਮਾਮਲੇ 'ਚ ਪੁਲਿਸ ਦਾ ਕਹਿਣਾ ਹੈ ਕਿ ਕਤ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

—PTC News

adv-img
adv-img