ਤਵੀ ਨਦੀ ‘ਚ ਅਚਾਨਕ ਵਧਿਆ ਪਾਣੀ ਦਾ ਪੱਧਰ, ਹਵਾਈ ਫੌਜ ਨੇ ਇੰਝ ਬਚਾਈਆਂ 2 ਜ਼ਿੰਦਗੀਆਂ (ਵੀਡੀਓ)

airlift

ਤਵੀ ਨਦੀ ‘ਚ ਅਚਾਨਕ ਵਧਿਆ ਪਾਣੀ ਦਾ ਪੱਧਰ, ਹਵਾਈ ਫੌਜ ਨੇ ਇੰਝ ਬਚਾਈਆਂ 2 ਜ਼ਿੰਦਗੀਆਂ (ਵੀਡੀਓ),ਜੰਮੂ: ਭਾਰੀ ਬਾਰਿਸ਼ ਕਾਰਨ ਦੇਸ਼ ਦੇ ਕਈ ਇਲਾਕਿਆਂ ‘ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਜਿਸ ਕਾਰਨ ਆਮ ਜਨਜੀਵਨ ਕਾਫੀ ਪ੍ਰਭਾਵਿਤ ਹੋ ਰਿਹਾ ਹੈ। ਕਈ ਲੋਕ ਹੜ੍ਹ ‘ਚ ਫਸੇ ਹੋਏ ਹਨ ਤੇ ਕਈਆਂ ਨੇ ਹੜ੍ਹ ਕਾਰਨ ਜਾਨਾ ਗਵਾ ਦਿੱਤੀਆਂ ਹਨ, ਅਜਿਹੇ ‘ਚ ਜੰਮੂ ਕਸ਼ਮੀਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਸਭ ਹੈਰਾਨ ਹੋ ਰਹੇ ਹਨ।

airliftਦਰਅਸਲ, ਜੰਮੂ-ਕਸ਼ਮੀਰ ‘ਚ ਅੱਜ ਵੀ ਨਦੀ ‘ਚ ਅਚਾਨਕ ਪਾਣੀ ਦਾ ਪੱਧਰ ਵਧ ਗਿਆ। ਅਚਾਨਕ ਤਵੀ ਨਦੀ ਦਾ ਵਹਾਅ ਤੇਜ਼ ਹੋ ਗਿਆ, 2 ਲੋਕ ਫਸੇ ਸਨ।

ਹੋਰ ਪੜ੍ਹੋ:ਰੋਪੜ ‘ਚ ਕੱਲ੍ਹ ਸਰਕਾਰੀ ਤੇ ਗੈਰ-ਸਰਕਾਰੀ ਵਿੱਦਿਅਕ ਅਦਾਰਿਆਂ ‘ਚ ਛੁੱਟੀ ਦਾ ਐਲਾਨ

2 ਲੋਕਾਂ ਨੂੰ ਹਵਾਈ ਫੌਜ ਦੇ ਐੱਮ-17 ਹੈਲੀਕਾਪਟਰ ਜ਼ਰੀਏ ਬਚਾਇਆ ਗਿਆ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ‘ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਫੌਜ ਦੇ ਜਵਾਨਾਂ ਨੇ ਦੋਹਾਂ ਜਵਾਨਾਂ ਨੂੰ ਸਹੀ ਸਲਾਮਤ ਬਚਾ ਲਿਆ।

airliftਦੱਸਿਆ ਜਾ ਰਿਹਾ ਹੈ ਕਿ ਦੋਵੇਂ ਲੋਕ ਨਿਰਮਾਣ ਅਧੀਨ ਪੁਲ ਦੇ ਇਕ ਪਿਲਰ ‘ਚ ਫਸ ਗਏ ਸਨ। ਸੂਚਨਾ ਮਿਲਦੇ ਹੀ ਹਵਾਈ ਫੌਜ ਦਾ ਹੈਲੀਕਾਪਟਰ ਦੋਹਾਂ ਨੂੰ ਬਚਾਉਣ ਲਈ ਪਹੁੰਚੀ। ਜਦੋਂ ਹਵਾਈ ਫੌਜ ਬਚਾਉਣ ਪਹੁੰਚੀ ਤਾਂ ਰੈਸਕਿਊ ਆਪਰੇਸ਼ਨ ਚਲਾਇਆ ਅਤੇ ਰੱਸੀ ਦੇ ਸਹਾਰੇ ਦੋਹਾਂ ਨੂੰ ਬਚਾਇਆ।

-PTC News