ਹੋਰ ਖਬਰਾਂ

ਮਾਮੂਲੀ ਝਗੜੇ ਨੂੰ ਲੈ ਕੇ ਚਾਹ ਦੁਕਾਨਦਾਰ ਨੇ ਨੌਜਵਾਨ 'ਤੇ ਚਲਾਏ ਚਾਕੂ, ਨੌਜਵਾਨ ਦੀ ਮੌਤ

By Jasmeet Singh -- July 13, 2022 10:48 am -- Updated:July 13, 2022 10:50 am

ਰੋਹਤਕ, 13 ਜੁਲਾਈ: ਰੋਹਤਕ 'ਚ ਚਾਹ ਦੀ ਦੁਕਾਨ 'ਤੇ ਚਾਹ ਨੂੰ ਲੈ ਕੇ ਹੋਏ ਝਗੜੇ 'ਚ ਦੁਕਾਨਦਾਰ ਨੇ ਅਭਿਸ਼ੇਕ ਨਾਂ ਦੇ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ, ਕਤਲ ਦੀ ਇਹ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਮ੍ਰਿਤਕ ਦੀ ਮਾਂ ਦਾ ਕਹਿਣਾ ਹੈ ਕਿ ਦੁਕਾਨਦਾਰ ਸੋਨੂੰ ਅਤੇ ਉਸ ਦੇ ਸਾਥੀਆਂ ਨੇ ਮੇਰੇ ਸਾਹਮਣੇ ਅਭਿਸ਼ੇਕ ਦੀ ਕੁੱਟਮਾਰ ਕੀਤੀ ਹੈ। ਫਿਲਹਾਲ ਸਿਟੀ ਪੁਲਿਸ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਰੋਹਤਕ ਪੀਜੀਆਈ ਭੇਜ ਦਿੱਤਾ ਗਿਆ ਹੈ।


ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਕਤਲ ਮਾਮਲਾ: ਫੋਰੈਂਸਿਕ ਜਾਂਚ 'ਚ ਕਰੀਬ ਪੰਜ ਹਥਿਆਰਾਂ ਦੀ ਹੋਈ ਸ਼ਨਾਖ਼ਤ: ਸੂਤਰ

ਬਾਬਰਾ ਮੁਹੱਲਾ ਦਾ ਰਹਿਣ ਵਾਲਾ 42 ਸਾਲਾ ਅਭਿਸ਼ੇਕ ਉਰਫ ਮਿੰਟੂ ਰੋਹਤਕ ਸ਼ਹਿਰ ਦੇ ਫੋਗਾਟ ਚੌਕ 'ਚ ਚਾਹ ਦੀ ਦੁਕਾਨ 'ਤੇ ਗਿਆ ਸੀ। ਚਾਹ ਨੂੰ ਲੈ ਕੇ ਦੁਕਾਨਦਾਰ ਅਤੇ ਅਭਿਸ਼ੇਕ ਵਿਚਕਾਰ ਝਗੜਾ ਹੋ ਗਿਆ। ਝਗੜਾ ਇੰਨਾ ਵੱਧ ਗਿਆ ਕਿ ਦੁਕਾਨਦਾਰ ਨੇ ਚਾਕੂ ਕੱਢ ਕੇ ਮਿੰਟੂ ਦੀ ਛਾਤੀ 'ਤੇ ਵਾਰ ਕਰ ਦਿੱਤਾ। ਇੰਨਾ ਹੀ ਨਹੀਂ ਉਸ ਦੇ ਸਾਥੀਆਂ ਨੇ ਵੀ ਇਸ ਘਟਨਾ 'ਚ ਦੋਸ਼ੀ ਦੁਕਾਨਦਾਰ ਦਾ ਸਾਥ ਦਿੱਤਾ ਹੈ।

ਅਭਿਸ਼ੇਕ ਦੇ ਚਾਕੂ ਲੱਗਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਲਹੂ-ਲੁਹਾਨ ਹਾਲਤ 'ਚ ਜ਼ਮੀਨ 'ਤੇ ਡਿੱਗ ਪਿਆ। ਜ਼ਖਮੀ ਅਭਿਸ਼ੇਕ ਨੂੰ ਇਲਾਜ ਲਈ ਰੋਹਤਕ ਪੀਜੀਆਈ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਮਿੰਟੂ ਨੂੰ ਮ੍ਰਿਤਕ ਐਲਾਨ ਦਿੱਤਾ। ਇਹ ਸਾਰੀ ਘਟਨਾ ਦੁਕਾਨ ਦੇ ਸਾਹਮਣੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

ਸਿਟੀ ਸਟੇਸ਼ਨ ਇੰਚਾਰਜ ਦੇਸ਼ਰਾਜ ਦਾ ਕਹਿਣਾ ਹੈ ਕਿ ਦੁਕਾਨ 'ਤੇ ਸਾਮਾਨ ਨੂੰ ਲੈ ਕੇ ਆਪਸ 'ਚ ਝਗੜਾ ਹੋ ਗਿਆ ਹੈ। ਜਿਸ ਕਾਰਨ ਦੁਕਾਨਦਾਰ ਸੋਨੂੰ ਨੇ ਅਭਿਸ਼ੇਕ ਨੂੰ ਚਾਕੂ ਨਾਲ ਜ਼ਖਮੀ ਕਰ ਦਿੱਤਾ, ਜਿਸ ਤੋਂ ਬਾਅਦ ਉਹ ਖੁਦ ਜ਼ਖਮੀ ਅਭਿਸ਼ੇਕ ਨੂੰ ਲੈ ਕੇ ਰੋਹਤਕ ਪੀਜੀਆਈ ਪਹੁੰਚਿਆ ਜਿੱਥੇ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਬਿਸ਼ਨੋਈ ਨੇ ਆਪਣੇ ਭਰਾ ਨੂੰ ਭਜਾਇਆ ਵਿਦੇਸ਼, ਫਰਜ਼ੀ ਪਾਸਪੋਰਟ ਬਣਾਉਣ ਦੇ ਦੋਸ਼ 'ਚ 4 ਗ੍ਰਿਫ਼ਤਾਰ

ਦੇਸ਼ਰਾਜ ਦਾ ਕਹਿਣਾ ਸੀ ਕਿ ਹੁਣ ਤੱਕ ਮਾਮਲਾ ਦੁਕਾਨ 'ਤੇ ਸਾਮਾਨ ਦੀ ਲੜਾਈ ਦਾ ਹੀ ਦੱਸਿਆ ਜਾ ਰਿਹਾ ਹੈ। ਹੋਰ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਵੀ ਜਲਦ ਹੀ ਕਾਬੂ ਕਰ ਲਿਆ ਜਾਵੇਗਾ।


-PTC News

  • Share