Advertisment

ਅਧਿਆਪਕ ਯੋਗਤਾ ਪ੍ਰੀਖਿਆ 2017 ਦਾ ਨਤੀਜਾ ਨਾ ਐਲਾਨਣ ਕਾਰਨ ਉਮੀਦਵਾਰਾਂ 'ਚ ਰੋਸ

author-image
Shanker Badra
New Update
ਅਧਿਆਪਕ ਯੋਗਤਾ ਪ੍ਰੀਖਿਆ 2017 ਦਾ ਨਤੀਜਾ ਨਾ ਐਲਾਨਣ ਕਾਰਨ ਉਮੀਦਵਾਰਾਂ 'ਚ ਰੋਸ
Advertisment
ਅਧਿਆਪਕ ਯੋਗਤਾ ਪ੍ਰੀਖਿਆ 2017 ਦਾ ਨਤੀਜਾ ਨਾ ਐਲਾਨਣ ਕਾਰਨ ਉਮੀਦਵਾਰਾਂ 'ਚ ਰੋਸ:ਸਟੇਟ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ ਵੱਲੋਂ 25 ਫਰਵਰੀ 2018 ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਰਾਹੀਂ ਆਯੋਜਿਤ ਕਰਵਾਈ ਗਈ ਕਰਵਾਈ ਗਈ ''ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ-2017" ਦਾ ਨਤੀਜਾ ਐਲਾਨਣ 'ਚ ਹੋ ਰਹੀ ਦੇਰੀ ਕਾਰਨ ਉਮੀਦਵਾਰਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਅਧਿਆਪਕ ਯੋਗਤਾ ਪ੍ਰੀਖਿਆ 2017 ਦਾ ਨਤੀਜਾ ਨਾ ਐਲਾਨਣ ਕਾਰਨ ਉਮੀਦਵਾਰਾਂ 'ਚ ਰੋਸਇਸ ਪ੍ਰੀਖਿਆ ਤਹਿਤ ਹੋਏ ਦੋਵੇਂ ਪੇਪਰਾਂ ਦੇ ਸਵਾਲਾਂ ਅਤੇ ਜਵਾਬਾਂ ਸਬੰਧੀ ਵਿਭਾਗ ਨੇ 6 ਮਾਰਚ ਤੋਂ 10 ਮਾਰਚ ਤੱਕ ਇਤਰਾਜ਼ ਮੰਗੇ ਸਨ, ਪ੍ਰੰਤੂ ਇਸ ਤੋਂ ਬਾਅਦ ਨਾ ਤਾਂ ਵਿਭਾਗ ਵੱਲੋਂ ਪਹਿਲਾਂ ਜਾਰੀ ਕੀਤੀ ਉੱਤਰ-ਕੁੰਜੀ ਨੂੰ ਸੋਧ ਕੇ ਦੁਬਾਰਾ ਜਾਰੀ ਕੀਤਾ ਗਿਆ ਅਤੇ ਨਾ ਹੀ ਨਤੀਜਾ ਐਲਾਨਿਆ ਗਿਆ।ਜ਼ਿਕਰਯੋਗ ਹੈ ਕਿ ਸਾਲ 2017 'ਚ ਵਿਭਾਗੀ ਅਣਗਹਿਲੀ ਕਾਰਨ ਇਹ ਪ੍ਰੀਖਿਆ ਨਹੀਂ ਹੋ ਸਕੀ ਸੀ।ਅਧਿਆਪਕ ਯੋਗਤਾ ਪ੍ਰੀਖਿਆ 2017 ਦਾ ਨਤੀਜਾ ਨਾ ਐਲਾਨਣ ਕਾਰਨ ਉਮੀਦਵਾਰਾਂ 'ਚ ਰੋਸ'ਅਧਿਆਪਕ ਯੋਗਤਾ ਪ੍ਰੀਖਿਆ-2017' ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ 25 ਫਰਵਰੀ 2018 ਨੂੰ ਲਈ ਗਈ ਸੀ।ਇਸ ਸਬੰਧੀ ਉਮੀਦਵਾਰ ਰਣਦੀਪ ਸੰਗਤਪੁਰਾ ਅਤੇ ਨਵਕਿਰਨ ਪੱਤੀ ਨੇ ਵਿਭਾਗ ਤੋਂ ਮੰਗ ਕੀਤੀ ਹੈ ਕਿ ਪ੍ਰੀਖਿਆ ਦੀ ਸੋਧੀ ਉੱਤਰ -ਕੁੰਜੀ ਜਲਦੀ ਜਾਰੀ ਕਰਕੇ ਨਤੀਜਾ ਐਲਾਨਿਆ ਜਾਵੇ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment