Fri, Apr 19, 2024
Whatsapp

ਜਗਰਾਓਂ: ਵਿਦਿਆਰਥਣ ਨਾਲ ਜਬਰ ਜਨਾਹ ਕਰਨ ਵਾਲੇ ਅਧਿਆਪਕ ਚੜ੍ਹੇ ਪੁਲਿਸ ਹੱਥੇ

Written by  Joshi -- February 09th 2018 12:38 PM
ਜਗਰਾਓਂ: ਵਿਦਿਆਰਥਣ ਨਾਲ ਜਬਰ ਜਨਾਹ ਕਰਨ ਵਾਲੇ ਅਧਿਆਪਕ ਚੜ੍ਹੇ ਪੁਲਿਸ ਹੱਥੇ

ਜਗਰਾਓਂ: ਵਿਦਿਆਰਥਣ ਨਾਲ ਜਬਰ ਜਨਾਹ ਕਰਨ ਵਾਲੇ ਅਧਿਆਪਕ ਚੜ੍ਹੇ ਪੁਲਿਸ ਹੱਥੇ

Teacher raped student in school library in Punjab, arrested by police: ਜਗਰਾਓਂ: ਵਿਦਿਆਰਥਣ ਨਾਲ ਅਧਿਆਪਕ ਨੇ ਸਕੂਲ ਦੀ ਲਾਇਬ੍ਰੇਰੀ 'ਚ ਕੀਤਾ ਬਲਾਤਕਾਰ, ਫਿਰ ਉਦੋਂ ਤੱਕ ਚੱਲਿਆ ਇਹ ਸਿਲਸਲਾ ਜਦੋਂ.. ਜਗਰਾਓਂ ਪੁਲਿਸ ਵੱੱਲੋਂ ਥਾਣਾ ਹਠੂਰ ਦੇ ਅਧੀਨ ਪੈਂਦੇ ਪਿੰਡ ਨੱਥੋਵਾਲ ਦੀ ਰਹਿਣ ਵਾਲੀ 12ਵੀਂ ਜਮਾਤ ਦੀ ਵਿਦਿਆਰਥਣ ਨਾਲ ਉਸੇ ਸਕੂਲ ਦੇ ਅਧਿਆਪਕਾਂ ਵੱਲੋਂ ਬਲਾਤਕਾਰ ਕੀਤੇ ਜਾਣ ਦੀ ਖਬਰ ਨੇ ਸਾਰਿਆਂ ਨੂੰ ਸ਼ਰਮਸਾਰ ਕਰ ਕੇ ਰੱਖ ਦਿੱਤਾ ਹੈ। ਪੀੜਤ ਲੜਕੀ ਦੇ ਗਰਭਵਤੀ ਹੋਣ ਤੋਂ ਬਾਅਦ ਇਸ ਮਾਮਲੇ ਦਾ ਖੁਲਾਸਾ ਹੋਇਆ ਅਤੇ ਪੁਲਿਸ ਨੇ ਹੁਣ ਦੋਵਾਂ ਅਧਿਆਪਕਾਂ ਨੂੰ ਹਿਰਾਸਤ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਬਾਰੇ 'ਚ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਜਗਰਾਓ ਐਸਐਸਪੀ ਸੁਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਨੱਥੇਵਾਲ ਦੇ ਸਰਕਾਰੀ ਸਕੂਲ 'ਚ ਪੰਜਾਬੀ ਅਧਿਆਪਕ ਹਰਜੀਤ ਸਿੰਘ ਅਤੇ ਪ੍ਰਿੰਸੀਪਲ ਦੇ ਐਡੀਸ਼ਨਲ ਚਾਰਜ 'ਤੇ ਬੈਠੇ ਅਧਿਆਪਕ ਭਾਰਤ ਭੂਸ਼ਣ ਨੂੰ ਇੱਕ ਨਾਬਾਲਗ ਲੜਕੀ ਦੇ ਬਲਾਤਕਾਰ ਦੇ ਮਾਮਲੇ 'ਚ ਹਿਰਾਸਤ 'ਚ ਲਿਆ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਪੀੜਤ ਲੜਕੀ ਦੁਆਰਾ ਦਿੱਤੇ ਗਏ ਬਿਆਨਾਂ ਮਤਾਬਕ, ਅਧਿਆਪਕ ਹਰਜੀਤ ਸਿੰਘ ਨੇ ਫਰਵਰੀ ੨੦੧੭ 'ਚ ਸਕੂਲ ਦੀ ਲਾਇਬ੍ਰੇਰੀ 'ਚ ਉਸ ਨਾਲ ਜਬਰਦਸਤੀ ਬਲਾਤਕਾਰ ਕੀਤਾ ਸੀ ਅਤੇ ਉਹ ਉਸ ਸਮੇਂ ਸਕੂਲ 'ਚ ੧੧ਵੀਨ ਜਮਾਤ ਦੀ ਵਿਦਿਆਰਥਣ ਸੀ। ਉਸਦੇ ਬਾਅਦ ਹਰਜੀਤ ਸਿੰਘ ਲਗਾਤਾਰ ਉਸ ਨਾਲ ਬਲਾਤਕਾਰ ਕਰਨ ਲੱਗਿਆ ਅਤੇ ਉਸਦਾ ਸਾਥ ਭਾਰਤ ਭੂਸ਼ਣ ਵੀ ਦੇਣ ਲੱਗਿਆ, ਜੋ ਕਿ ਸਕੂਲ 'ਚ ਪ੍ਰਿੰਸੀਪਲ ਦੇ ਐਡੀਸ਼ਨਲ ਚਾਰਜ 'ਤੇ ਹੈ। ਹੁਣ, ਪੀੜਤਾ ਕਿੰਨ੍ਹੇ ਮਹੀਨੇ ਦੀ ਗਰਭਵਤੀ ਹੈ ਅਤੇ ਦੋਸ਼ੀਆਂ ਨਾਲ ਹੋਰ ਕੋਈ ਵੀ ਸਾਥੀ ਮੌਜੂਦ ਹੁੰਦਾ ਸੀ ਜਾਂ ਨਹੀਂ, ਰਾਏਕੋਟ ਦੇ ਕਿਸ ਹਸਪਤਾਲ 'ਚ ਲੜਕੀ ਦੇ ਗਰਭਪਾਤ ਦੀ ਗੱਲ ਚੱਲ ਰਹੀ ਸੀ ਵਰਗੇ ਪਹਿਲੂਆਂ 'ਤੇ ਪੁਲਿਸ ਜਾਂਚ ਕਰ ਰਹੀ ਹੈ। Teacher raped student in school library in Punjab, arrested by policeਹੁਣ, ਇਹਨਾਂ ਲੋਕਾਂ ਨੂੰ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਣਾ ਹੈ ਅਤੇ ਉਸ ਤੋਂ ਬਾਅਦ ਹੋਰ ਕਈ ਖੁਲਾਸੇ ਹੋਣ ਦੀ ਵੀ ਸੰਭਾਵਨਾ ਹੈ। —PTC News


Top News view more...

Latest News view more...