Apple: ਬੈਂਗਲੁਰੂ ਦੀ ਸ਼ਹਿਰੀ ਖਪਤਕਾਰ ਅਦਾਲਤ ਨੇ ਐਪਲ ਇੰਡੀਆ ਅਤੇ ਇੰਦਰਾਨਗਰ ਸਥਿਤ ਇਸ ਦੇ ਅਧਿਕਾਰਤ ਸਰਵਿਸ ਸੈਂਟਰ ਨੂੰ ਆਪਣੇ ਗਾਹਕ ਨੂੰ 1 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਮੁਆਵਜ਼ੇ ਵਿੱਚ ਆਈਫੋਨ ਖਰੀਦਣ ਲਈ ਗਾਹਕ ਦੁਆਰਾ ਅਦਾ ਕੀਤੀ ਗਈ ਕੀਮਤ ਵੀ ਸ਼ਾਮਲ ਹੈ।ਦੱਸ ਦਈਏ ਕਿ ਬੈਂਗਲੁਰੂ ਦੇ ਰਹਿਣ ਵਾਲੇ ਇਕ ਉਪਭੋਗਤਾ ਨੇ ਸਾਲ 2021 ਵਿੱਚ ਆਈਫੋਨ 13 ਖਰੀਦਿਆ ਸੀ ਅਤੇ ਵਾਰੰਟੀ ਪੀਰੀਅਡ ਵਿੱਚ ਹੋਣ ਦੇ ਬਾਵਜੂਦ ਉਸਦੇ ਫੋਨ ਦੀ ਸਮੱਸਿਆ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਉਕਤ ਵਿਅਕਤੀ ਨੇ ਅਦਾਲਤ ਤੱਕ ਪਹੁੰਚ ਕੀਤੀ। ਜਿਸ ਤੋਂ ਬਾਅਦ ਅਦਾਲਤ ਨੇ ਇਹ ਫੈਸਲਾ ਸੁਣਾਇਆ। ਕੀ ਹੈ ਪੂਰਾ ਮਾਮਲਾ ?ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਅਕਤੂਬਰ 2021 ਵਿੱਚ, ਇਕ ਐਪਲ ਦੇ ਉਪਭੋਗਤਾ ਨੇ ਆਈਫੋਨ 13 ਖਰੀਦਿਆ ਸੀ ਜਿਸ ਦੇ ਨਾਲ ਇੱਕ ਸਾਲ ਦੀ ਵਾਰੰਟੀ ਮਿਲੀ ਸੀ ਅਤੇ ਸਾਲ ਦੇ ਵਿਚ ਵਿਚ ਫੋਨ ਦੀ ਬੈਟਰੀ ਅਤੇ ਸਪੀਕਰ ਨੇ ਠੀਕ ਤਰ੍ਹਾਂ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਉਸਨੇ ਨੇ ਫੋਨ ਦੀ ਮੁਰੰਮਤ ਕਰਨ ਲਈ ਬੈਂਗਲੁਰੂ ਸੇਵਾ ਕੇਂਦਰ 'ਚ ਦਿੱਤਾ ਸੀ।ਸੇਵਾ ਕੇਂਦਰ ਦੇ ਸਟਾਫ ਨੇ ਕੁਝ ਦਿਨਾਂ ਬਾਅਦ ਉਪਭੋਗਤਾ ਨੂੰ ਫੋਨ ਕਰਕੇ ਕਿਹਾ ਕੀ ਤੁਹਾਡਾ ਫੋਨ ਠੀਕ ਹੋ ਗਿਆ ਹੈ ਤੁਸੀਂ ਇਸਨੂੰ ਸੇਵਾ ਕੇਂਦਰ 'ਚੋ ਲੈ ਜਾਓ। ਜਦੋਂ ਉਸਨੇ ਸੇਵਾ ਕੇਂਦਰ 'ਤੇ ਪਹੁੰਚ ਕੇ ਆਪਣਾ ਫੋਨ ਚੈੱਕ ਕੀਤਾ ਤਾਂ ਬੈਟਰੀ ਅਤੇ ਸਪੀਕਰ ਦੀ ਸਮੱਸਿਆ ਉਸੇ ਤਰ੍ਹਾਂ ਹੀ ਸੀ। ਉਸਨੇ ਸਟਾਫ਼ ਕੋਲ ਮਸਲਾ ਉਠਾਇਆ ਅਤੇ ਫ਼ੋਨ ਠੀਕ ਕਰਨ ਲਈ ਕਿਹਾ।ਇਸਤੋਂ ਬਾਅਦ ਉਨ੍ਹਾਂ ਨੇ ਦੋ ਹਫ਼ਤਿਆਂ ਤੋਂ ਬਾਅਦ ਉਪਭੋਗਤਾ ਨੂੰ ਕਿਹਾ ਕਿ ਤੁਹਾਡੇ ਫੋਨ ਦੇ ਅੰਦਰ ਗੂੰਦ ਵਰਗਾ ਪਦਾਰਥ ਮਿਲਿਆ ਹੈ। ਉਨ੍ਹਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਸਮੱਸਿਆ ਵਾਰੰਟੀ ਪਾਲਿਸੀ ਦੇ ਅਧੀਨ ਨਹੀਂ ਆਉਂਦੀ, ਅਤੇ ਇਸ ਨੂੰ ਠੀਕ ਕਰਨ ਲਈ ਉਨ੍ਹਾਂ ਨੂੰ ਵਾਧੂ ਰਕਮ ਅਦਾ ਕਰਨੀ ਪਵੇਗੀ।ਗਾਹਕ ਨੇ ਦਰਜ ਕਰਵਾ ਦਿੱਤਾ ਮੁਕੱਦਮਾ ਐਪਲ ਉਪਭੋਗਤਾ ਨੇ ਇਸ ਦੀ ਸ਼ਿਕਾਇਤ ਐਪਲ ਇੰਡੀਆ ਨੂੰ ਮੇਲ ਰਾਹੀਂ ਕੀਤੀ, ਜਦੋ ਸ਼ਿਕਾਇਤ ਦਾ ਕੋਈ ਜਵਾਬ ਨਹੀਂ ਆਇਆ। ਤਾਂ ਇਸ ਤੋਂ ਬਾਅਦ ਉਸਨੇ ਐਪਲ ਇੰਡੀਆ 'ਤੇ ਮੁਕੱਦਮਾ ਕਰਨ ਦਾ ਫੈਸਲਾ ਕੀਤਾ ਅਤੇ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਭੇਜਿਆ। ਆਪਣੇ ਬਚਾਅ ਵਿੱਚ ਐਪਲ ਇੰਡੀਆ ਦੇ ਵਕੀਲ ਨੇ ਦਾਅਵਾ ਕੀਤਾ ਕਿ ਸ਼ਿਕਾਇਤ ਵਿੱਚ ਤੱਥਾਂ ਦੀ ਘਾਟ ਹੈ। ਹਾਲਾਂਕਿ, ਅਦਾਲਤ ਨੇ ਕੰਪਨੀ ਨੂੰ ਆਦੇਸ਼ ਦਿੱਤਾ ਕਿ ਉਹ ਗਾਹਕ ਨੂੰ ਆਈਫੋਨ ਦੀ ਕੀਮਤ 79,999 ਰੁਪਏ ਅਤੇ ਉਸ ਨੂੰ ਆਈ ਮੁਸ਼ਕਿਲ ਲਈ 20,000 ਰੁਪਏ ਵਾਧੂ ਮੁਆਵਜ਼ਾ ਦੇਵੇ।ਲੇਖਕ ਸਚਿਨ ਜਿੰਦਲ ਦੇ ਸਹਿਯੋਗ ਨਾਲ..ਇਹ ਵੀ ਪੜ੍ਹੋ: ਮਾਈਨਿੰਗ ਕਾਰੋਬਾਰੀ ਅਤੇ ਭਾਰਤੀ ਅਰਬਪਤੀ ਹਰਪਾਲ ਰੰਧਾਵਾ ਅਤੇ ਬੇਟੇ ਦੀ ਜਹਾਜ਼ ਹਾਦਸੇ 'ਚ ਮੌਤ