ਕੈਨੇਡਾ : ਕੈਲਗਰੀ ਵਿਚ ਪਿਆਰ ‘ਚ ਪਏ ਅੱਲੜ੍ਹ ਉਮਰ ਦੇ ਪ੍ਰੇਮੀ- ਪ੍ਰੇਮਿਕਾ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ

Teen couple charged with murder of father in Calgary

Teen couple charged with murder of father in Calgary: ਕੈਨੇਡਾ : ਕੈਲਗਰੀ ਵਿਚ ਪਿਆਰ ‘ਚ ਪਏ ਅੱਲੜ੍ਹ ਉਮਰ ਦੇ ਪ੍ਰੇਮੀ- ਪ੍ਰੇਮਿਕਾ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ, ਲੜਕੀ ਦੇ ਪਿਤਾ ਨੂੰ ਉਤਾਰਿਆ ਮੌਤ ਦੇ ਘਾਟ

ਕੈਨੇਡਾ ਦੇ ਕੈਲਗਰੀ ‘ਚ ਮਾਪਿਆਂ ਅਤੇ ਬੱਚਿਆਂ ਵਿਚਕਾਰ ਵੱਧ ਰਹੀਆਂ ਦੂਰੀਆਂ ਦੀ ਇੱਕ ਤਾਜ਼ਾ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ ਪਿਆਰ ‘ਚ ਪਏ ਲੜਕਾ-ਲੜਕੀ ਵੱਲੋਂ ਲੜਕੀ ਦੇ ਪਿਤਾ ਦੇ ਕਤਲ ਕਰਨ ਦੀ ਖਬਰ ਨੇ ਇਲਾਕੇ ‘ਚ ਸਨਸਨੀ ਦਾ ਮਾਹੌਲ ਪੈਦਾ ਕਰ ਦਿੱਤਾ।

ਦੋ ਕਿਸ਼ੋਰ ਲੜਕਾ-ਲੜਕੀ ਜਿਨ੍ਹਾਂ ਦੀ ਪਛਾਣ ਯੂਥ ਕ੍ਰਿਮੀਨਲ ਜਸਟਿਸ ਐਕਟ ਅਧੀਨ ਸੁਰੱਖਿਅਤ ਰੱਖੀ ਗਈ ਹੈ, ‘ਤੇ ਪਹਿਲੇ ਡਿਗਰੀ ਕਤਲ ਦੇ ਦੋਸ਼ ਲਗਾਏ ਗਏ ਹਨ।

ਸੂਤਰਾਂ ਨੇ ਪੁਸ਼ਟੀ ਕੀਤੀ ਕਿ ਜੋੜੀ ਨੂੰ ਹੈਲੀਫੈਕਸ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਅਤੇ ਉਨ੍ਹਾਂ ਨੂੰ ਵੀਰਵਾਰ ਨੂੰ ਕੈਲਗਰੀ ਲਿਜਾਇਆ ਗਿਆ।

ਲੜਕੀ ਦੇ ਪਿਤਾ ਨੂੰ ਆਖਰੀ ਵਾਰ 11 ਅਗਸਤ ਨੂੰ ਦੇਖਿਆ ਗਿਆ ਸੀ।

ਕੈਲਗਰੀ ਪੁਲਿਸ ਸਰਵਿਸ (ਸੀ.ਪੀ.ਐਸ.) ਦੇ ਅਫਸਰਾਂ ਨੇ ਅਗਸਤ ੨੬ ਨੂੰ ਦੱਸਿਆ ਕਿ ਉਨ੍ਹਾਂ ਨੇ 48 ਸਾਲਾ ਸ਼ੇਰਿਫ ਕਿੰਗ ਸਟ੍ਰੀਟ ਦੇ ੨੧ ਹਜ਼ਾਰ ਬਲਾਕ ‘ਚ ਮ੍ਰਿਤਕ ਦੇਹ ਬਰਾਮਦ ਕੀਤੀ ਸੀ।

ਪੁਲਿਸ ਨੇ ਕਿਹਾ ਕਿ ਮ੍ਰਿਤਕ ਪਿਤਾ ਨੂੰ ਘੁੰਮਣ ਫਿਰਨ ਵਿੱਚ ਪਰੇਸ਼ਾਨੀ ਸੀ, ਜਿਸ ਕਾਰਨ ਉਹ ਅਕਸਰ ਵਾਕਰ ਨਾਲ ਘੁੰਮਦੇ-ਫਿਰਦੇ ਦੇਖੇ ਜਾਂਦੇ ਸਨ ਪਰ ਅਚਾਨਕ ਉਹ ਗਾਇਬ ਹੋ ਗਏ, ਜਿਸ ਤੋਂ ਸ਼ੱਕ ਵਿੱਚ ਵਾਧਾ ਹੋਣਾ ਸੁਭਾਵਿਕ ਸੀ। ਉਹਨਾਂ ਨੂੰ ਆਖਰੀ ਵਾਰ ੧੧ ਅਗਸਤ ਨੂੰ ਦੱਖਣ-ਪੂਰਬੀ ਕੈਲਗਰੀ ਵਿੱਚ ਦੇਖਿਆ ਗਿਆ ਸੀ।

ਸੀ.ਪੀ.ਐੱਸ ਨੇ ਫਿਲਹਾਲ ਹੋਰ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। 4 ਸਤੰਬਰ ਨੂੰ ਡਾਰਟਮਾਊਥ ‘ਤੇ ਬੱਚਿਆਂ ਦੀ ਗ੍ਰਿਫਤਾਰੀ ਕੀਤੀ ਗਈ ਹੈ।

ਕੈਲਗਰੀ ਵਿਚਲੇ ਕਿਸ਼ੋਰਾਂ ਲਈ ਅਦਾਲਤ ‘ਚ ਇਸ ਮਾਮਲੇ ਦੀ ਤਾਰੀਖ਼ ਹਾਲੇ ਤੈਅ ਨਹੀਂ ਕੀਤੀ ਗਈ ਹੈ।

—PTC News